‘ਈਮਰਜਿੰਗ ਇੰਡੀਆ’ ਨੂੰ ਇੱਕ ਅਤੇ ‘ਪਰਲਜ਼’ ਨੂੰ 8 ਕੇਸਾਂ ਅਤੇ ‘ਚ ਜੁਰਮਾਨਾ ਅਤੇ ਹਰਜਾਨਾ

0
1266

‘ਈਮਰਜਿੰਗ ਇੰਡੀਆ’ ਨੂੰ ਇੱਕ ਅਤੇ  ‘ਪਰਲਜ਼’ ਨੂੰ 8 ਕੇਸਾਂ ਅਤੇ ‘ਚ ਜੁਰਮਾਨਾ ਅਤੇ ਹਰਜਾਨਾ
ਅਖਿਲੇਸ਼ ਬਾਂਸਲ, ਬਰਨਾਲਾ।
ਜ਼ਿਲਾ ਉਪਭੋਗਤਾ ਝਗੜੇ ਨਿਵਾਰਨ ਫੋਰਮ (ਡਿਸਟ੍ਰਿਕ ਕੰਜਯੂਮਰ ਡਿਸਪਿਊਟ ਰਿਡਰੈਸਲ ਫੋਰਮ) ਵੱਲੋਂ ਪੀ.ਏ.ਸੀ.ਐਲ. (ਪਰਲਜ਼) ਕੰਪਨੀ ਨੂੰ 8 ਕੇਸਾਂ ‘ਚ ਅਤੇ ਈਮਰਜਿੰਗ ਇੰਡੀਆ ਕੰਪਨੀ ਨੂੰ ਇੱਕ ਕੇਸ ‘ਚ ਜੁਰਮਾਨਾ ਅਤੇ ਹਰਜਾਨਾ ਦੀ ਸਜਾ ਸੁਣਾਈ ਗਈ ਹੈ।
ਜਾਣਕਾਰੀ ਦਿੰਦੇ ਹੋਏ ਐਡਵੋਕੇਟ ਧੀਰਜ ਕੁਮਾਰ ਨੇ ਦੱਸਿਆ ਕਿ ਮਾਨਯੋਗ ਉਪਭੋਗਤਾ ਫੋਰਮ ਬਰਨਾਲਾ ਦੇ ਪ੍ਰਧਾਨ ਸੁਰੇਸ਼ ਗੋਇਲ ਮੈਂਬਰ ਕਰਨੈਲ ਸਿੰਘ ਅਤੇ ਮੈਂਬਰ ਐਡਵੋਕੇਟ ਵੰਦਨਾ ਸਿੱਧੂ ਦੀ ਬੈਂਚ ਪਾਸ ਪੁੱਜੀ ਸ਼ਿਕਾਇਤ ਅਤੇ ਫੋਰਮ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਭੀਮ ਸੈਨ ਬਰਨਾਲਾ ਵੱਲੋਂ 36300 + 9807 ਰੁਪਏ ਕੁੱਲ 46107/- ਰੁਪਏ,  ਰੇਖਾ ਰਾਨੀ ਬਰਨਾਲਾ ਵੱਲੋਂ 36300/- ਰੁਪਏ, ਰਵਿੰਦਰ ਸ਼ਰਮਾ ਜੋਹਲਾਂ ਵੱਲੋਂ 15 ਹਜਾਰ ਰੁਪਏ, ਬਲਵੰਤ ਸਿੰਘ ਮੂੰਮ ਵੱਲੋਂ 20 ਹਜਾਰ ਰੁਪਏ, ਪਰਮਿੰਦਰ ਕੌਰ ਵੱਲੋਂ 30 ਹਜਾਰ, ਦਸ਼ਮੇਸ਼ ਸ਼ਰਮਾਂ ਵੱਲੋਂ 37500/- ਰੁਪਏ ਅਤੇ ਚੰਦਰ ਕਾਂਤਾ ਧਨੌਲਾ ਵੱਲੋਂ ਕੁੱਲ 50 ਹਜਾਰ ਰੁਪਏ ਕੰਪਨੀ ‘ਚ ਐਫ.ਡੀ. ਰਾਹੀਂ ਇਨਵੈਸਟ ਕੀਤੇ ਸਨ। ਸਮਾਂ ਪੂਰਾ ਹੋਣ ਉਪਰੰਤ ਕੰਪਨੀ ਵੱਲੋਂ ਉਪਭੋਗਤਾਵਾਂ ਦੀਆਂ ਪਾਲਸੀਆਂ ਤਾਂ ਜਮਾ ਕਰਵਾ ਲਈਆਂ ਸਨ। ਪਰ ਉਪਭੋਗਤਾਵਾਂ ਨੂੰ ਰਕਮਾਂ ਵਾਪਸ ਨਹੀਂ ਕੀਤੀਆਂ।
ਦੂਜੇ ਪਾਸੇ ਈਮਰਜਿੰਗ ਇੰਡੀਆ ਕੰਪਨੀ ਵੱਲੋਂ ਉਪਭੋਗਤਾਵਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਮਾਮਲਾ ਵੀ ਉਪਭੋਗਤਾ ਫੋਰਮ ‘ਚ ਦਾਖਲ ਹੋਇਆ। ਦੱਸਿਆ ਗਿਆ ਹੈ ਕਿ ਪੱਤੀ ਰੋਡ ਬਰਨਾਲਾ ਨਿਵਾਸੀ ਕਰਨੈਲ ਸਿੰਘ ਨੇ ਉਕਤ ਕੰਪਨੀ ਵਿੱਚ 3 ਲੱਖ ਰੁਪੇ ਜਮਾ ਕਰਵਾਏ ਸਨ। ਜਿਸਨੂੰ ਕੰਪਨੀ ਵੱਲੋਂ 3,32,900 ਦੇਣੇ ਬਣਦੇ ਸਨ। ਪਰ ਉਸਨੂੰ ਵਾਪਸੀ ਵੇਲੇ ਕੇਵਲ 1,67,900/- ਰੁਪਏ ਦਿੱਤੇ ਗਏ। ਜਿਸਤੋਂ ਬਾਦ ਪੀੜਤ ਨੇ ਫੋਰਮ ਦਾ ਦਰਵਾਜਾ ਖੜਕਾਇਆ ਸੀ। ਜਿਸਨੂੰ ਅਦਾਲਤ ਵੱਲੋਂ ਇਨਸਾਫ ਦਵਾਇਆ ਗਿਆ।
ਫੋਰਮ ਨੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪੀ.ਏ.ਸੀ.ਐਲ. (ਪਰਲਜ਼) ਕੰਪਨੀ ਨੂੰ ਮੂਲ ਰਕਮ ਸਮੇਤ 10 ਫੀਸਦੀ ਵਿਆਜ ਅਤੇ 51-51 ਸੌ ਰੁਪਏ ਜੁਰਮਾਨਾ ਵਾ ਹਰਜਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।