“ਉੱਚੀ ਹੈ ਬਿਲਡਿੰਗ 2.0” ਦੇ ਨਾਲ ਇੱਕ ਵਾਰ ਫਿਰ ਤੋਂ ਆਪਣਾ ਜਲਵਾ ਦਿਖਾਉਣ ਲਈ ਤਿਆਰ ਵਰੁਣ ਧਵਨ

0
1566

“ਚਲਤੀ ਹੈ ਕਿਆ 9 ਸੇ 12” ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ, ਹੁਣ ਵਰੁਣ ਧਵਨ “ਉੱਚੀ ਹੈ ਬਿਲਡਿੰਗ” ਗਾਣੇ ਨਾਲ ਆਪਣਾ ਜਲਵਾ ਦਿਖਾਉਣ ਲਈ ਤਿਆਰ ਹਨ I ਹਾਲ ਹੀ ਵਿੱਚ ਵਰੁਣ ਨੇ ਇੱਕ ਹੋਟਲ ਅੰਦਰ ਮਿਊਜ਼ਿਕ ਦੇ ਦਿੱਗਜ ਅਨੂ ਮਲਿਕ ਨਾਲ ਮੁਲਾਕਾਤ ਕੀਤੀ ਸੀ ਜਿਨ੍ਹਾਂ ਨੇ “ਉੱਚੀ ਹੈ ਬਿਲਡਿੰਗ” ਦੇ ਪੁਰਾਣੇ ਅਤੇ ਨਵੇਂ ਵਰਜਨ ਨੂੰ ਆਪਣੀ ਆਵਾਜ਼ ਦਿੱਤੀ ਹੈ I

ਵਰੁਣ ਧਵਨ, ਜੋ ਕਿ ਇਸ ਫਿਲਮ ਅੰਦਰ ਰਾਜਾ ਅਤੇ ਪ੍ਰੇਮ ਦੇ ਦੋਹਰੀ ਰੋਲ ਅਦਾ ਕਰ ਰਹੇ ਹਨ, ਤੇ 20 ਸਾਲਾਂ ਬਾਅਦ ਧਮਾਕੇਦਾਰ ਗੀਤ “ਉੱਚੀ ਹੈ ਬਿਲਡਿੰਗ” ਨੂੰ ਵਾਪਿਸ ਲਿਆਉਣ ਦੀ ਤਿਆਰੀ ਹੈ I

ਇਸ ਗਾਣੇ ਦੇ ਨਵੇਂ ਵਰਜਨ ਬਾਰੇ ਗਲਬਾਤ ਕਰਦਿਆਂ ਵਰੁਣ ਧਵਨ ਨੇ ਟਵਿੱਟਰ ਤੇ ਦੱਸਿਆ ਹੈ ਕਿ \” With the one and only #anumalik. #unchihainbuilding2.0 coming soon can’t wait #judwaa2.”

ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ “ਚਲਤੀ ਹੈ ਕਿਆ 9 ਸੇ 12” ਨੇ ਇੰਟਰਨੇਟ ਤੇ ਹਾਹਾਕਾਰ ਮਚਾ ਦਿੱਤੋ ਹੈ ਜਿਸ ‘ਚ ਵਰੁਣ ਧਵਨ. ਜੈਕਲੀਨ ਫਰਨਾੰਡਿਜ਼ ਅਤੇ ਤਾਪਸੀ ਪੰਨੂ ਦੇ ਬੇਹਤਰੀਨ ਕਿਰਦਾਰ ਨਜ਼ਰ ਆ ਰਹੇ ਹਨ I ਸਾਜਿਦ ਨਾਡੀਆਵਾਲਾ ਵਲੋਂ ਨਿਰਮਿਤ, ਡੇਵਿਡ ਧਵਨ ਵਲੋਂ ਨਿਰਦੇਸ਼ਿਤ ਫਿਲਮ ਜੁੜਵਾ 2 ਨੂੰ ਫਾਕ੍ਸ ਸਟਾਰ ਸਟੂਡੀਓਜ਼ ਅਤੇ ਨਾਡੀਆਵਾਲਾ ਗ੍ਰੈੰਡਸਨ ਵਲੋਂ ਪੇਸ਼ ਕੀਤਾ ਜਾ ਰਿਹਾ ਹੈ I ਫਿਲਮ 29 ਸਤੰਬਰ ਨੂੰ ਨਜ਼ਦੀਕੀ ਸਿਨੇਮਾਘਰਾਂ ‘ਚ ਦਸਤਕ ਦਵੇਗੀ I