ਏ.ਟੀ.ਐਮ ਅਤੇ ਬੈਕਾਂ ਵਿੱਚ ਰਾਤ ਸਮੇਂ ਸੰਨ੍ਹ ਪਾੜ ਲਗਾਕੇ ਗੈਸ ਕੱਟਰ ਨਾਲ ਕੱਟਕੇ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ 04 ਮੈਂਬਰ ਅਸਲੇ ਸਮੇਤ ਗ੍ਰਿਫਤਾਰ ।

0
1381

 

ਸ਼੍ਰੀ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਕਾਨਫੰਰਸ ਰਾਂਹੀ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸ੍ਰੀ ਦਲਜੀਤ ਸਿੰਘ ਰਾਣਾ ਕਪਤਾਨ ਪੁਲਿਸ, ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਅਰਸ਼ਦੀਪ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਅਤੇ ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਉਪ ਕਪਤਾਨ ਪੁਲਿਸ ਸਿਟੀ੿2, ਪਟਿਆਲਾ ਦੀ ਜੇਰ ਸਰਕਰਦਗੀ ਭੈੜੇ ਅਨਸਰਾਂ ਵਿਰੁੱਧ ਵਿੱਢੀ ਹੋਈ ਮੁਹਿੰਮ ਤਹਿਤ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਦੀ ਅਗਵਾਈ ਹੇਠ ਰਾਤ ਸਮੇਂ ਬੈਕਾਂ ਅਤੇ ਏ.ਟੀ.ਐਮ ਮ੪ੀਨਾਂ ਨੂੰ ਗੈਸ ਕੱਟਰ ਨਾਲ ਕੱਟਕੇ, ਬੈਕਾਂ ਵਿੱਚ ਪਾੜ ਲਗਾਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ 04 ਮੈਬਰਾਂ ਜਿੰਨ੍ਹਾਂ ਵਿੱਚ 1) ਮੁਖਤਿਆਰ ਸਿੰਘ ਉਰਫ ਲਾਡੀ ਪੁੱਤਰ ਕੁਲਵੰਤ ਸਿੰਘ ਵਾਸੀ ਆਲੂਪੁਰ ਥਾਣਾ ਸਰਦੂਲਗੜ੍ਹ ਜਿਲਾ ਮਾਨਸਾ ਹਾਲ ਪ੍ਰੋਫੈਸਰ ਕਲੋਨੀ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ 2) ਰਣਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮੋਜਦੀਨ ਥਾਣਾ ਸਿਰਸਾ ਜਿਲਾ ਸਰਸਾ (ਹਰਿਆਣਾ) 3) ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਲੇਟ ਸ਼ਮਿੰਦਰ ਸਿੰਘ ਵਾਸੀ ਆਲੂਪੁਰ ਥਾਣਾ ਸਰਦੂਲਗੜ੍ਹ ਜਿਲਾ ਮਾਨਸਾ 4) ਹਰਦੇਵ ਸਿੰਘ ਉਰਫ ਸੋਨਾ ਪੁੱਤਰ ਪਾਲ ਸਿੰਘ ਵਾਸੀ ਮਿਆਣੀ ਥਾਣਾ ਸਦਰ ਰੂਪਨਗਰ ਜਿਲਾ ਰੂਪਨਗਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਇਕ 315 ਬੋਰ ਪਿਸਤੋਲ,  ਇਕ 12 ਬੋਰ ਪਿਸਤੋਲ, ਇਕ ਏਅਰ ਪਿਸਟਲ, 13 ਰੋਂਦ, ਇਕ ਛੂਰਾ, ਬੈਂਕ ਅਤੇ ਏ.ਟੀ.ਐਮ ਮ੪ੀਨਾਂ ਨੂੰ ਕੱਟਣ ਵਾਲਾ ਗੈਸ ਕਟਰ, ਗੈਸ ਸਿਲੰਡਰ, ਆਕਸੀਜਨ ਸਿਲੰਡਰ, ਇਕ ਡਰਿੱਲ ਮ੪ੀਨ, ਇੱਕ ਮਹਿੰਦਰਾ ਜੀਪ  ਅਤੇ ਹੋਰ ਔਜਾਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 18.09.2015 ਨੂੰ ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਜਸਪਾਲ ਸਿੰਘ ਸਮੇਤ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਬਾਰਨ ਨੇੜੇ ਮੋਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਮੁਖਬਰੀ ਮਿਲੀ ਕਿ 1) ਮੁਖਤਿਆਰ ਸਿੰਘ ਉਰਫ ਲਾਡੀ ਪੁੱਤਰ ਕੁਲਵੰਤ ਸਿੰਘ 2) ਰਣਜੀਤ ਸਿੰਘ ਪੁੱਤਰ ਦਿਆਲ ਸਿੰਘ 3) ਰਾਜਵਿੰਦਰ ਸਿੰਘ ਉਰਫ ਰਾਜੂ 4) ਹਰਦੇਵ ਸਿੰਘ ਉਰਫ ਸੋਨਾ ਨੇ ਆਪਸ ਵਿੱਚ ਰੱਲ ਕੇ ਇਕ ਗਿਰੋਹ ਤਿਆਰ ਕੀਤਾ ਹੋਇਆ ਹੈ। ਜੋ ਇਹ ਗੈਂਗ ਪਹਿਲਾ ਬੈਕਾਂ ਅਤੇ ਏ.ਟੀ.ਐਮ ਮ੪ੀਨਾਂ ਦੀ ਰੈਕੀ ਕਰਕੇ ਫਿਰ ਰਾਤ ਸਮੇਂ ਬੈਕਾ ਅਤੇ ਏ.ਟੀ.ਐਮ ਮਸੀਨਾ ਵਿੱਚ ਸੰਨ੍ਹ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾ ਨੂੰੰ ਅੰਜਾਮ ਦਿੰਦੇ ਹਨ। ਜਿਹਨਾ ਨੇ ਪੰਜਾਬ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ ਵਿੱਚ ਅਜਿਹੀਆ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜੋ ਇਸ ਇਤਲਾਹ ਤੇ ਤੁਰੰਤ ਕਾਰਵਾਈ ਕਰਦਿਆਂ ਇੰਨ੍ਹਾਂ ਖਿਲਾਫ ਮੁਕੱਦਮਾ ਨੰਬਰ 300 ਮਿਤੀ 18.09.2015 ਅ/ਧ 457/380/473/411/34 ਹਿੰ:ਦੰ: 25/54/59 ਅਸਲਾ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿੰਨ੍ਹਾਂ ਪਾਸੋ ਇਕ 315 ਬੋਰ ਪਿਸਤੋਲ,  ਇਕ 12 ਬੋਰ ਪਿਸਤੋਲ, ਇਕ ਏਅਰ ਪਿਸਟਲ, 13 ਰੋਂਦ, ਇਕ ਛੂਰਾ, ਬੈਂਕ ਅਤੇ ਏ.ਟੀ.ਐਮ ਮ੪ੀਨਾਂ ਨੂੰ ਕੱਟਣ ਵਾਲਾ ਗੈਸ ਕਟਰ, ਗੈਸ ਸਿਲੰਡਰ, ਆਕਸੀਜਨ ਸਿਲੰਡਰ, ਇਕ ਡਰਿੱਲ ਮ੪ੀਨ, ਇੱਕ ਮਹਿੰਦਰਾ ਜੀਪ ਅਤੇ ਹੋਰ ਔਜਾਰ ਬ੍ਰਾਮਦ ਕੀਤੇ ਗਏ ਹਨ।

ਉਕਤਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਗੈਂਗ ਪਿਛਲੇ ਕਾਫੀ ਸਮੇਂ ਤੋ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ ਵਿੱਚ ਕਾਫੀ ਸਰਗਰਮ ਸੀ। ਇਸ ਗਿਰੋਹ ਦੇ ਮੈਂਬਰ ਆਪਸ ਵਿੱਚ ਰਿਸਤੇਦਾਰ ਹਨ ਅਤੇ ਇਸ ਗਿਰੋਹ ਦਾ ਮੁੱਖ ਸਰਗਣਾ ਮੁਖਤਿਆਰ ਸਿੰਘ ਉਰਫ ਲਾਡੀ ਹੈ। ਮੁਖਤਿਆਰ ਸਿੰਘ ਉਰਫ ਲਾਡੀ ਸਾਲ 2014 ਵਿੱਚ ਐਨ.ਡੀ.ਏ ਦਾ ਕੋਰਸ ਦਿੱਲੀ ਤੋ ਕਰਦਾ ਸੀ ਤੇ ਰਣਜੀਤ ਸਿੰਘ ਇਲੈਕਟ੍ਰੀਸੀਅਨ ਦਾ ਡਿਪਲੋਮਾ ਪਬਲਿਕ ਆਈ.ਟੀ.ਆਈ ਦਿੱਲੀ (ਓੁਪਨ ਕੋਰਸ) ਸਾਲ 2013 ਵਿੱਚ ਦਿੱਲੀ ਤੋ ਕਰਦਾ ਸੀ। ਜਿਸ ਕਰਕੇ ਇਹਨਾ ਦਾ ਦਿੱਲੀ ਵਿਖੇ ਮੇਲ ਮਿਲਾਪ ਹੋਣ ਲੱਗ ਪਿਆ ਕਿਉਕਿ ਮੁਖਤਿਆਰ ਸਿੰਘ ਦਾ ਪਿਤਾ ਕੁਲਵੰਤ ਸਿੰਘ ਨਾਇਬ ਸੂਬੇਦਾਰ ਦੇ ਰੈਕ ਤੇ 202 ਬੰਬ ਡਿਸਪੋਜਲ ਕੰਪਨੀ ਆਰਮੀ ਵਿੱਚ ਦਿੱਲੀ ਵਿਖੇ ਡਿੳਟੀ ਕਰਦਾ ਸੀ। ਜਿਹਨਾ ਨੇ ਆਪਣੀ ਰਿਹਾਇਸ ਵਿਸਨੂੰ ਗਾਰਡਨ ਸੁਭਾਸ ਨਗਰ ਨਵੀ ਦਿੱਲੀ ਵਿਖੇ ਕੀਤੀ ਹੋਈ ਸੀ। ਜਿਥੇ ਮੁਖਤਿਆਰ ਸਿੰਘ ਉਰਫ ਲਾਡੀ ਨੂੰ ਰਣਜੀਤ ਸਿੰਘ ਮਿਲਦਾ ਰਹਿੰਦਾ ਸੀ। ਜਿੰਨ੍ਹਾਂ ਨੇ ਆਪਸ ਵਿਚ ਮਿਲਕੇ ਏ.ਟੀ.ਐਮ ਤੋੜਕੇ ਉਸ ਵਿਚੋ ਪੈਸਾ ਚੋਰੀ ਕਰਨ ਦੀਆਂ ਯੋਜਨਾ ਬਣਾਈਆ ਸਨ। ਫਿਰ ਮੁਖਤਿਆਰ ਸਿੰਘ ਨੇ ਆਪਣੇ ਚਾਚੇ ਦੇ ਲੜਕੇ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਆਲੂਪੁਰ ਤੇ ਮਾਸੀ ਦੇ ਲੜਕੇ ਹਰਦੇਵ ਸਿੰਘ ਉਰਫ ਸੋਨਾ ਨੂੰ ਏ.ਟੀ.ਐਮ ਤੇ ਬੈਕਾਂ ਵਿਚ ਪਾੜ ਪਾਕੇ ਚੋਰੀ ਦੀਆ ਵਾਰਦਾਤ ਕਰਨ ਲਈ ਤਿਆਰ ਕਰ ਲਿਆ ਅਤੇ ਦਿੱਲੀ ਤੋ ਹੀ ਏ.ਟੀ.ਐਮ ਕੱਟਣ ਲਈ ਗੈਸ ਸਿਲੰਡਰ ਤੇ ਗੈਸ ਕੱਟਰ ਦਾ ਪ੍ਰਬੰਧ ਕਰਕੇ, ਰਣਜੀਤ ਸਿੰਘ ਤੇ ਰਾਜਵਿੰਦਰ ਸਿੰਘ ੳਰਫ ਰਾਜੂ ਨੂੰ ਆਪਣੇ ਪਾਸ ਬੁਲਾ ਲਿਆ ਸੀ। ਫਿਰ ਇਹ ਤਿੰਨੋ ਜਣੇ ਰਾਤ ਸਮੇਂ ਜਿਪਸੀ ਅਤੇ ਜੀਪ ਵਿਚ ਸਵਾਰ ਹੋਕੇ ਦਿੱਲੀ ਵਿਖੇ ਵਾਰਦਾਤਾਂ ਕਰਦੇ ਰਹੇ ਅਤੇ ਫਿਰ ਉਤਰ ਪ੍ਰਦੇਸ,ਹਰਿਆਣਾ ਅਤੇ ਪੰਜਾਬ ਵਿਚ ਵਾਰਦਾਤਾ ਕਰਨੀਆਂ ਸੁਰੂ ਕਰ ਦਿੱਤੀਆਂ। ਇਹ ਗਿਰੋਹ ਪੜੇ ਲਿਖੇ ਹੋਣ ਕਾਰਨ ਬੜੀ ਸੂਝ ਬੂਝ ਨਾਲ ਇਹਨਾ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ ਜਿਹੜੇ ਕਿ ਏ.ਟੀ.ਐਮ ਮਸੀਨਾਂ ਜਾ ਬੈਕਾਂ ਦੀ ਦਿਨ ਸਮੇਂ ਰੈਕੀ ਕਰਕੇ ਉਸ ਤੋ ਬਾਅਦ ਕੁਝ ਦਿਨਾ ਵਿਚ ਚੋਰੀ ਕਰਨ ਵਾਲੇ ਔਜਾਰ ਟਾਰਗੇਟ ਦੇ ਪਾਸ ਹੀ ਛੁਪਾਕੇ ਰੱਖ ਦਿੰਦੇ ਸਨ  ਅਤੇ ਆਪਣਾ ਹੂਲੀਆ ਵੀ ਬਦਲ ਲੈਦੇ ਸਨ। ਜਿਵੇ ਕਿ ਆਰਮੀ ਦੀ ਵਰਦੀ, ਜਿਵੇ ਕਿ ਪ੍ਰਾਈਵੇਟ ਸਕਿਉਰਟੀ ਦੀ ਵਰਦੀ ਪਾਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਹਨਾ ਨੇ ਇਸ ਕਿਸਮ ਦੀਆ ਦਰਜਨਾ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਹੁਣ ਤੱਕ ਦੀ ਪੁੱਛਗਿੱਛ ਤੋ ਇਸ ਗੈਗ ਨੇ 25 ਦੇ ਕਰੀਬ ਵਾਰਦਾਤਾ ਕੀਤੀਆ ਹਨ। ਜਿਹਨਾ ਵਿਚੋ 15 ਮੁਕੱਦਮਿਆਂ ਦੀ ਪੁਸਟੀ ਹੋ ਗਈ ਹੈ। ਜਿਸ ਵਿਚ ਪਟਿਆਲਾ ਜਿਲੇ ਦੇ 9, ਜਿਲਾ ਰੂਪਨਗਰ ਦੇ 4, ਜਿਲਾ ਪਾਨੀਪਤ ਹਰਿਆਣਾ ਦਾ 1 ਅਤੇ  ਬਨਾਰਸ (ਉਤਰ ਪ੍ਰਦੇਸ) ਦਾ 1 ਮੁਕੱਦਮਾ  ਦਰਜ ਹੈ । ਦੁਸਰੇ ਜਿਲਿਆ ਤੇ ਸਟੇਟਾ ਨਾਲ ਤਾਲਮੇਲ ਜਾਰੀ ਹੈ। ਇਹਨਾ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਅਹਿਮ ਖੁਲਾਸੇ ਹੋਣ ਦੇ ਅਸਾਰ ਹਨ।