ਐਚ ਡੀ ਐਫ ਸੀ ਬ੍ਰਾਂਚ ਦਾ ਉਦਘਾਟਨ ਮਾਨਯੋਗ ਐਸ ਡੀ ਐਮ ਸਾਹਿਬ ਸ਼੍ਰੀ ਜੇ.ਕੇ. ਜੈਨ ਨੇ ਕੀਤਾ

0
1604

 

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਐਚ ਡੀ ਐਫ ਸੀ ਬੈਂਕ ਵਲੋਂ ਇੱਕ ਹੋਰ ਬ੍ਰਾਂਚ ਲੋਕਾ ਦੀਆਂ ਸਹੂਲਤਾ ਲਈ ਪਟਿਆਲਾ ਰੋਡ ਤੇ ਖੋਲ ਦਿੱਤੀ ਗਈ ਹੈ। ।
ਇਸ ਮੌਕੇ ਰਾਜਪਰੁਾ ਦੇ ਐਸ ਡੀ ਐਮ ਸ੍ਰੀ ਜੇ.ਕੇ. ਜੈਨ ਨੇ ਆਪਣੇ ਕਰ ਕਮਲਾ ਨਾਲ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਅਤੇ ਦਸਿਆ ਕਿ ਇਹ ਬੈਂਕ ਇਹਨਾਂ ਦਿਨਾਂ ਵਿੱਚ ਚੜਦੀ ਕਲਾ ਤੇ ਤਰੱਕੀ ਵੱਲ ਜਾ ਰਿਹਾ ਹੈ। ਇਸ ਮੌਕੇ ਮਿਸਟਰ ਗੋਵਿੰਦ ਪਾਂਡੇ ਬ੍ਰਾਂਚ ਬੈਕਿੰਗ ਹੈਡ ਨਾਰਥ ਅਤੇ ਅਜੈ ਪੁਰੀ ਜੌਨਲ ਹੈਡ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਕਿ ਲੋਕਾ ਦੀਆਂ ਮੁਸ਼ਕਲਾ ਅਤੇ ਲੰਬੀਆਂ ਕਤਾਰਾ ਸਾਡੀ ਪਹਿਲੀ ਮੇਨ ਬ੍ਰਾਂਚ ਵਿੱਚ ਲਗ ਜਾਂਦੀਆਂ ਸਨ ਜਿਸ ਤੇ ਅਸੀ ਇਹ ਬ੍ਰਾਂਚ ਦਾ ਖੋਲਣਾ ਬਹੁਤ ਜਰੂਰੀ ਸਮਝਿਆਂ ਤਾਂ ਕਿ ਲੋਕ ਐਚ ਡੀ ਐਫ ਸੀ ਬੈਂਕ ਤੋਂ ਹਰ ਤਰਾਂ ਦੀਆਂ ਸਹੂਲਤਾ ਪ੍ਰਾਪਤ ਕਰ ਸਕਣ। ਇਸ ਮੌਕੇ ਰਾਜਪੁਰਾ ਦੇ ਐਸ ਡੀ ਐਮ ਸ੍ਰੀ ਜੇ.ਕੇ.ਜੈਨ, ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ ਅਤੇ ਸੁਰਿੰਦਰ ਦਤ ਸਾਬਕਾ ਪ੍ਰਧਾਨ ਪੀ ਐਮ ਐਨ ਕਾਲਜ ਰਾਜਪੁਰਾ ਅਤੇ ਚੇਅਰਮੈਨ ਐਂਟੀ ਕੁਰਪਸ਼ਨ ਵਿਸ਼ੇਸ ਤੌਰ ਤੇ ਪੁੱਜੇ ਤੇ ਉਹਨਾਂ ਦੇ ਨਾਲ ਆੜਤੀ ਐਸੋਸ਼ੀਏਸ਼ਨ ਰਾਜਪੁਰਾ  ਦੇ ਪ੍ਰਧਾਨ ਰਜਿੰਦਰ ਨਿਰੰਕਾਰੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਸ੍ਰ. ਕਰਤਾਰ ਸਿੰਘ ਸੰਧੂ ਵਲੋਂ ਬੈਂਕ ਦੀ ਖੋਲੀ ਗਈ ਦੂਜੀ ਸਾਖਾ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਹ ਸ਼ਾਖਾ ਅਨਾਜ ਮੰਡੀ ਦੇ ਬਿਲਕੁਲ ਨਜਦੀਕ ਹੋਣ ਕਾਰਨ ਕਿਸਾਨਾ ਅਤੇ ਆੜਤੀਆਂ ਨੂੰ ਇਸਦਾ ਪੂਰਾ ਲਾਭ ਪਹੁੰਚੇਗਾ। ਬੈਂਕ ਮਨੇਜਰ ਅਜੈ ਪੁਰੀ ਨੇ ਕਿਹਾ ਕਿ ਸਾਡੇ ਬੈਂਕ ਦੀ ਮਨੇਜਮੈਂਟ ਵਲੋਂ ਲੋਕਾ ਦੀ ਸਹੂਲਤਾ ਦਾ ਧਿਆਨ ਰੱਖਦੇ ਹੋਏ ਪਰਮਾਨੈਂਟ ਇਨਵੈਸਟਮੈਂਟ ਦੇ ਅਧਾਰਾ ਤੇ ਖਾਤਾ ਖੋਲਣ ਦੀ ਪਹਿਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੇ ਗਏ ਇੰਸ਼ੋਰੈਂਸ ਦੇ ਖਾਤੇ ਵੀ ਜੀਰੋ ਪੇਮੈਂਟ ਦੇ ਆਧਾਰ ਤੇ ਖੋਲੇ ਜਾਣਗੇ ਅਤੇ ਕਿਸਾਨਾ ਨੂੰ ਹਰ ਹਰ ਤਰਾਂ ਦੀਆਂ ਸਹੂਲਤਾ ਦਿੱਤੀਆਂ ਜਾਣਗੀਆਂ। ਇਸ ਮੌਕੇ ਐਚ ਡੀ ਐਫ ਸੀ ਬੈਂਕ ਦੇ ਅਧਿਕਾਰੀਆਂ ਨੇ ਸੁਰਿੰਦਰ ਦੱਤ ਸਾਬਕਾ ਪ੍ਰਧਾਨ ਪੀ ਐਮ ਐਨ ਕਾਲਜ ਰਾਜਪੁਰਾ ਤੇ ਚੇਅਰਮੈਨ ਐਂਟੀਕਰਪਸ਼ਨ ਅਤੇ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਦੇ ਨਾਲ ਆਏ ਹੋਏ ਪਤਵੰਤੇ ਸਜੱਣਾ ਤੋਂ ਪੂਰੇ ਪੂਰੇ ਸਹਿਯੋਗ ਦੀ ਮੰਗ ਕੀਤੀ ਤੇ ਸਾਰਿਆਂ ਨੇ ਇਸ ਨਵੀਂ ਬੈਂਕ ਦੇ ਉਦਘਾਟਨ ਸਮੇਂ ਹਾਰਦਿਕ ਵਧਾਈਆਂ ਵੀ ਦਿੱਤੀਆ। ਇੱਥੇ ਇਹ ਵੀ ਜਿਕਰਯੋਗ ਹੈ ਇਸ ਬੈਂਕ ਦੇ ਨਾਲ ਏ.ਟੀ.ਐਮ ਦੀ ਸੁਵਿਧਾ ਵੀ ਉਪਲਬਧ ਹੈ ਜਿਸ ਰਾਹੀ 24 ਘੰਟੇ ਅਤੇ 7ਤੇਂ ਦਿਨ ਪੈਸੇ ਕਢਵਾਏ ਜਾ ਸਕਦੇ ਹਨ।