ਐਮ.ਐਸ.ਜੀ. 2 ਨੇ ਬਣਾਇਆ ਅਨੋਖਾ ਰਿਕਾਰਡ, ਪੰਜਾਬ ’ਚ ਇੱਕ ਦਿਨ ’ਚ ਚਲੇ 700 ਸੋਅ

0
1431

 
ਚੰਡੀਗੜ੍ਹ, 5 ਨਵੰਬਰ (ਧਰਮਵੀਰ ਨਾਗਪਾਲ) ਦੇਸ਼ ਦੇ ਇਤਿਹਾਸ ਵਿੱਚ ਪਹਿਲੀਵਾਰ ਕਿਸੇ ਫਿਲਮ ਨੇ ਇੱਕ ਦਿਨ ਵਿੱਚ ਕਿਸੇ ਇੱਕ ਸੂਬੇ ਵਿੱਚ ਹੀ 707 ਤੋਂ ਜਿਆਦਾ ਸੋਅ ਚਲਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਫਿਲਮ ਦੇ ਪੰਜਾਬ ਵਿੱਚ ਸਿਰਫ਼ 707 ਸੋਅ ਹੀ ਨਹੀਂ ਚਲੇ, ਸਗੋਂ ਇਹ ਸੋਅ ਪੂਰੀ ਤਰ੍ਹਾਂ ਹਾਉਸ ਫੁਲ ਵੀ ਰਹੇ। ਜਿਸ ਨੂੰ ਦੇਖ ਕੇ ਖ਼ੁਦ ਸਿਨੇਮਾ ਜਗਤ ਅਤੇ ਕੰਪਨੀਆਂ ਵੀ ਹੈਰਾਨ ਸਨ ਕਿ ਕਿਸੇ ਇੱਕ ਫਿਲਮ ਨੂੰ ਲੈ ਕੇ ਇੰਨਾ ਕਰੇਜ ਕਿਵੇਂ ਹੋ ਸਕਦਾ ਹੈ। ਅਸੀਂ ਕਿਸੇ ਖ਼ਾਨ ਅਭਿਨੇਤਾ ਨਹੀਂ ਸਗੋਂ ਸੰਤ ਤੋਂ ਅਭਿਨੇਤਾ ਬਣੇ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੀ ਗਲ ਕਰ ਰਹੇ ਹਾਂ, ਜਿਨ੍ਹਾਂ ਵਲੋਂ ਤਿਆਰ ਕੀਤੀ ਗਈ ਫਿਲਮ ਐਮ.ਐਸ.ਜੀ. 2 ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ, ਜਿਸ ਨੂੰ ਕਿ ਸ਼ਾਇਦ ਕੋਈ ਅਭਿਨੇਤਾ ਸ਼ਾਇਦ ਹੀ ਤੋੜ ਸਕੇ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਉਨ੍ਹਾਂ ਨੇ ਹੀ ਡਾਇਰੈਕਸ਼ਨ ਤੋਂ ਲੈ ਕੇ ਸਕ੍ਰਿਪਟ ਅਤੇ ਗਾਇਕੀ ਵੀ ਖ਼ੁਦ ਹੀ ਕੀਤੀ ਹੈ। ਹਕੀਕਤ ਐਟਰਟੈਨਮੈਂਟ ਇੰਟਰਪ੍ਰਾਇਜਜ ਦੇ ਬੈਨਰ ਹੇਠ ਬਣੀ ਐਮ.ਐਸ.ਜੀ. 2 ਦੀ ਮੈਸੰਜਰ ਵੀਰਵਾਰ ਨੂੰ ਆਪਣੇ 49ਵੇ ਦਿਨ ਵੀ ਪੰਜਾਬ ਭਰ ਵਿੱਚ ਹਾਉਸ ਫੁਲ ਹੀ ਰਹੀਂ। ਇਸ ਫਿਲਮ ਦੇ ਲਗਾਤਾਰ ਪੰਜਾਬ ਭਰ ਵਿੱਚ ਚਲ ਰਹੇ ਹਾਊਸ ਫੁਲ ਸੋਅ ਨੂੰ ਦੇਖਦੇ ਹੋਏ ਇਸ ਹਕੀਕਤ ਐਟਰਟੈਨਮੈਂਟ ਇੰਟਰਪ੍ਰਾਇਜਜ ਕੰਪਨੀ ਨੇ ਵੀਰਵਾਰ ਨੂੰ ਪੰਜਾਬ ਭਰ ਵਿੱਚ 707 ਸੋਅ ਚਲਾਉਣ ਦਾ ਫੈਸਲਾ ਲਿਆ ਸੀ ਤਾਂ ਕਿ ਇਸ ਫਿਲਮ ਨੂੰ ਦੇਖਣ ਤੋਂ ਲਗਾਤਾਰ ਵਾਂਝੇ ਰਹਿ ਲੋਕਾਂ ਨੂੰ ਫਿਲਮ ਦਿਖਾਈ ਜਾ ਸਕੇ ਪਰ ਕੰਪਨੀ ਦਾ ਇਹ ਰਿਕਾਰਡ ਸੋਅ ਚਲਾਉਣ ਵਾਲਾ ਪ੍ਰੋਗਰਾਮ ਵੀ ਆਮ ਲੋਕਾਂ ਦੇ ਕਰੇਜ ਹੇਠਾਂ ਛੋਟਾ ਹੀ ਰਹਿ ਗਿਆ, ਜਿਸ ਕਾਰਨ 707 ਸੋਅ ਸਵੇਰੇ ਹੀ ਬੁੱਕ ਹੋਣ ਤੋਂ ਬਾਅਦ ਸਿਨੇਮਾ ਘਰਾਂ ਦੇ ਬਾਹਰ ਹਾਊਸ ਫੁਲ ਦੇ ਬੋਰਡ ਲਗ ਗਏ ਅਤੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਨੂੰ ਅੱਜ ਵੀ ਫਿਲਮ ਦੇਖੇ ਬਿਨਾ ਹੀ ਵਾਪਸ ਪਰਤਣਾ ਪਿਆ।
ਹਕੀਕਤ ਐਟਰਟੈਨਮੈਂਟ ਇੰਟਰਪ੍ਰਾਇਜਜ ਕੰਪਨੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਤੱਕ 375 ਕਰੋੜ ਰੁਪਏ ਦਾ ਬਿਜਨਸ ਕਰ ਚੁੱਕੀ ਐਮ.ਐਸ.ਜੀ. 2 ਦੀ ਮੈਸੰਜ਼ਰ ਪੰਜਾਬ ਵਿੱਚ ਸਭ ਤੋਂ ਜਿਆਦਾ ਰਾਜਧਾਨੀ ਚੰਡੀਗੜ੍ਹ ਵਿਖੇ 190 ਸੋਅ ਚਲਾਏ ਗਏ, ਜਦੋਂ ਕਿ ਦੂਜੇ ਨੰਬਰ ’ਤੇ ਲੁਧਿਆਣਾ ਵਿਖੇ 177, ਤੀਜੇ ਨੰਬਰ ’ਤੇ ਬਠਿੰਡਾ ਵਿਖੇ 120, ਬਰਨਾਲਾ ਵਿਖੇ 33, ਹੁਸ਼ਿਆਰਪੁਰ ਵਿਖੇ 32, ਫ਼ਿਰੋਜਪੁਰ ਵਿਖੇ 30, ਜਲਾਲਾਬਾਦ ਵਿਖੇ 30, ਸੰਗਰੂਰ ਵਿਖੇ 27, ਪਾਤੜਾ ਵਿਖੇ 21, ਮਲੇਰਕੋਟਲਾ ਵਿਖੇ 16 ਅਬੋਹਰ ਵਿਖੇ 8, ਗੁਰੂ ਹਰਸਹਾਏ ਵਿਖੇ 8 ਸੋਅ ਚਲਾਏ ਗਏ। ਇਸ ਮੌਕੇ ਫਿਲਮ ਦੇ ਪ੍ਰੋਡੂਸ਼ਰ ਸੀ.ਪੀ. ਅਰੋੜਾ ਨੇ ਦੱਸਿਆ ਕਿ ਐਮ.ਐਸ.ਜੀ. 2 ਫਿਲਮ ਨੂੰ 18 ਸਤੰਬਰ ਨੂੰ ਦੇਸ਼ ਭਰ ਵਿੱਚ ਰਲੀਜ਼ ਕੀਤਾ ਗਿਆ ਸੀ ਪਰ ਪੰਜਾਬ ਵਿੱਚ ਇਹ ਫਿਲਮ ਇੱਕ ਹਫ਼ਤਾ ਦੇਰੀ ਨਾਲ ਰੀਲੀਜ਼ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਲਗਦਾ ਸੀ ਕਿ ਫਿਲਮ ਰਲੀਜ ਵਿੱਚ ਦੇਰੀ ਹੋਣ ਦੇ ਕਾਰਨ ਸ਼ਾਇਦ ਪੰਜਾਬ ਵਿੱਚੋਂ ਉਨ੍ਹਾਂ ਨੂੰ ਫਿਲਮ ਦੇਖਣ ਸਬੰਧੀ ਉਤਸ਼ਾਹ ਕੁਝ ਘੱਟ ਹੀ ਮਿਲੇਗਾ ਪਰ ਫਿਲਮ ਨੂੰ ਜਿੰਨਾ ਉਤਸ਼ਾਹ ਪੰਜਾਬ ਵਿੱਚ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਉਹ ਖ਼ੁਦ ਹੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਬਾਕਸ ਆਫਿਸ ’ਤੇ 375 ਕਰੋੜ ਰੁਪਏ ਤੋਂ ਜਿਆਦਾ ਦਾ ਬਿਨਜਸ ਕਰ ਚੁੱਕੀ ਇਸ ਫਿਲਮ ਨੂੰ ਲਗਾਤਾਰ ਸਿਨੇਮਾ ਘਰਾਂ ਵਿੱਚ ਲੋਕਾ ਦੀ ਭੀੜ ਅੱਜ ਵੀ 49ਵੇ ਦਿਨ ਕਾਇਮ ਰਹੀਂ, ਜਿਸ ਕਾਰਨ ਫਿਲਮ ਬਣਾਉਣ ਵਾਲੀ ਕੰਪਨੀ ਨੇ ਇਹ ਫੈਸਲਾ ਲਿਆ ਸੀ ਕਿ ਇੱਕ ਦਿਨ ਵਿੱਚ ਜਿਆਦਾ ਸੋਅ ਚਲਾ ਕੇ ਆਮ ਲੋਕਾਂ ਨੂੰ ਫਿਲਮ ਦਿਖਾਈ ਜਾਵੇ ਪਰ ਇਨ੍ਹਾਂ ਲੋਕਾਂ ਦੇ ਫਿਲਮ ਪ੍ਰਤੀ ਪਿਆਰ ਦੇਖ ਕੇ ਉਹ ਦੰਗ ਹੀ ਰਹਿ ਗਏ ਕਿ ਪੰਜਾਬ ਵਿੱਚ ਚਲਾਏ ਗਏ 680 ਰਿਕਾਰਡ ਸੋਅ ਵੀ ਪੂਰੀ ਤਰ੍ਹਾਂ ਹਾਉਸ ਫੁਲ ਰਹੇ ਅਤੇ ਇੱਕ ਵੀ ਸੀਟ ਖ਼ਾਲੀ ਨਹੀਂ ਰਹੀਂ। ਜਿਸ ਤੋਂ ਲਗਦਾ ਹੈ ਕਿ ਇਸ ਫਿਲਮ ਨੂੰ ਅਜੇ ਕਾਫ਼ੀ ਦਿਨ ਤੱਕ ਪੰਜਾਬ ਵਿੱਚ ਹੋਰ ਚਲਾਉਣਾ ਪੈਣਾ ਹੈ।
ਪੀਵੀਆਰ ਸਿਨੇਮਾ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਮੈਨੇਜਰ ਚੰਦਰ ਮੋਹਨ ਸ਼ਰਮਾ ਨੇ ਇਸ ਸਬੰਧੀ ਦੱਸਿਆ ਕਿ ਜਦੋਂ ਬੀਤੇ ਦਿਨ ਫਿਲਮ ਕੰਪਨੀ ਨੇ ਇਸ ਫਿਲਮ ਦੇ ਪੰਜਾਬ ਭਰ ਵਿੱਚ ਪੀਵੀਆਰ ਦੇ ਸਾਰੇ ਸਿਨੇਮਾ ਘਰਾਂ ਦੇ ਸਾਰੀ ਸਕਰੀਨਾ ’ਤੇ ਸਿਰਫ਼ ਐਮ.ਐਸ.ਜੀ. ਚਲਾਉਣ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਫਿਲਮ ਤਾਂ ਚਲਾ ਦਿਆਂਗੇ ਪਰ ਕੀ ਫਿਲਮ ਨੂੰ ਦੇਖਣ ਲਈ ਲੋਕ ਵੀ ਆਉਣਗੇ, ਜਿਨ੍ਹਾਂ ਸਕਰੀਨਾ ਤੁਸੀਂ ਬੁੱਕ ਕਰਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਜਦੋਂ ਉਨ੍ਹਾਂ ਨੇ ਪੰਜਾਬ ਭਰ ਵਿੱਚੋਂ ਇਸ ਸਬੰਧੀ ਜਾਣਕਾਰੀ ਲਈ ਤਾਂ ਪੰਜਾਬ ਭਰ ਵਿੱਚ ਇੱਕ ਵੀ ਸਿਨੇਮਾ ਨਹੀਂ ਸੀ, ਜਿਥੇ ਕਿ ਇੱਕ ਵੀ ਸੀਟ ਖ਼ਾਲੀ ਪਈ ਹੋਵੇ। ਉਨ੍ਹਾਂ ਦੱਸਿਆ ਕਿ ਲੋਕ ਦੇ ਕਰੇਜ਼ ਨੂੰ ਦੇਖ ਕੇ ਉਹ ਖ਼ੁਦ ਵੀ ਹੈਰਾਨ ਹਨ ਕਿ ਸੁਫਨਾ ਤਾਂ ਨਹੀਂ ਦੇਖ ਰਹੇ ਹਨ ਕਿ ਇੰਨਾ ਜਿਆਦਾ ਕਰੇਜ।