ਐਮ ਜੀ ਸੇਠੀ ਆਰਿਆ ਮਾਡਲ ਸਕੂਲ ਰਾਜਪੁਰਾ ਵਿੱਖੇ ਵਰਦੀ, ਬੈਗ ਅਤੇ ਸ਼ਟੇਸ਼ਨਰੀ ਦਾ ਸਮਾਨ ਏ.ਬੀ. ਚਹਿਲ ਨੇ ਵੰਡਿਆ

0
1530

IMG-20150421-WA0022 IMG-20150421-WA0023ਐਮ ਜੀ ਸੇਠੀ ਆਰਿਆ ਮਾਡਲ ਸਕੂਲ ਰਾਜਪੁਰਾ ਵਿੱਖੇ ਵਰਦੀ, ਬੈਗ ਅਤੇ ਸ਼ਟੇਸ਼ਨਰੀ ਦਾ ਸਮਾਨ ਏ.ਬੀ. ਚਹਿਲ ਨੇ ਵੰਡਿਆ ਰਾਜਪੁਰਾ (ਧਰਮਵੀਰ ਨਾਗਪਾਲ) ਐਮ ਜੀ ਸੇਠੀ ਆਰਿਆ ਮਾਡਲ ਸਕੂਲ ਰਾਜਪੁਰਾ ਵਿੱਖੇ ਸਕੂਲ ਵਿੱਚ ਪੜ ਰਹੇ ਗਰੀਬ ਮਜਦੂਰ ਤੇ ਬਸਹਾਰਾ ਵਿਦਿਆਰਥੀਆਂ ਨੂੰ ਸ੍ਰੀ ਆਨੰਦ ਚਹਿਲ ਮਾਲਕ ਏ.ਬੀ. ਫਲੋਰ ਮਿਲ ਰਾਜਪੁਰਾ ਵਲੋਂ ਮੁੱਫਤ ਕਿਤਾਬਾ, ਬਸਤੇ, ਵਰਦੀਆਂ ਤੇ ਸ਼ਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਰਾਜਪੁਰਾ ਵਿੱਚ ਇਸ ਤਰਾਂ ਦੇ ਪਹਿਲਾ ਸਕੂਲ ਹੈ ਜਿਥੇ ਮਜਦੂਰ ਵਰਗ ਦੇ ਵਿਦਿਆਰਥੀਆਂ ਨੂੰ ਸਿਖਿਆ ਦਿੱਤੀ ਜਾਂਦੀ ਹੈ ਤੇ ਇਹ ਵਿਦਿਆਰਥੀ ਝੁਗੀ ਝੋਪੜੀ ਵਿੱਚ ਰਹਿਣ ਵਾਲੇ ਹੁੰਦੇ ਹਨ ਤੇ ਇਹਨਾਂ ਦੇ ਮਾਂ ਬਾਪ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਇਸ ਸਕੂਲ ਵਿੱਚ ਹਰ ਸਾਲ ਕੋਈ ਨਾ ਕੋਈ ਸਮਾਜਿਕ ਆਦਮੀ ਜੋ ਇਹਨਾਂ ਗਰੀਬ ਮਜਦੂਰ ਲੋਕਾ ਦੇ ਵਿਦਿਆਰਥੀਆਂ ਦੀਆਂ ਸਮਸਿਆਵਾ ਨੂੰ ਸਮਝਦਾ ਹੈ ਅਤੇ ਇਹਨਾਂ ਵਿਦਿਆਰਥੀਆਂ ਨੂੰ ਚੰਗੀ ਪੜਾਈ ਲਿਖਾਈ ਵਿੱਚ ਦੇਸ਼ ਦਾ ਚੰਗਾ ਨਾਗਰਿਕ ਬਣਾਉਣ ਵਿੱਚ ਸਹਿਯੋਗੀ ਹੁੰਦਾ ਹੈ ਜੀਵੇਂ ਸ਼੍ਰੀ ਆਨੰਦ ਚਾਹਿਲ ਨੇ ਇਸ ਸੇਵਾ ਵਿੱਚ ਆਪਣਾ ਕੀਮਤੀ ਸਮਾਂ ਕੱਢਕੇ ਤੇ ਆਰਥਿਕ ਤੌਰ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਕਿਤਾਬਾ ਤੇ ਹੋਰ ਸਟੇਸ਼ਨਰੀ ਦਾ ਸਮਾਨ ਦਿੱਤਾ ਹੈ ਤੇ ਜਿਹੜੀ ਕਲਮ ਦੀ ਸਿਆਹੀ ਨਾਲ ਇੱਹ ਸ਼ਬਦ ਲਿਖੇ ਜਾ ਰਹੇ ਹਨ ਇਸ ਕਲਮ ਨੂੰ ਚਲਾਉਣ ਵਾਲੇ ਯਾਨੀ ਕਿ ਨਾਗਪਾਲ ਨੂੰ ਵੀ ਆਪਣੀ ਗਰੀਬੀ ਤੇ ਮਾਂ ਬਾਪ ਵਲੋਂ ਕੀਤੀ ਗਈ ਮਜਦੂਰੀ ਦਾ ਅਹਿਸਾਸ ਤੇ ਦਿਨ ਯਾਦ ਹਨ ਜਦੋਂ ਮਾਪੇ ਇਹ ਕਹਿੰਦੇ ਸਨ ਕਿ ਮੇਰੇ ਬੱਚੇ ਕਿਸੇ ਤਰਾਂ ਵੀ ਇਹਨਾਂ ਪਛੜੇ ਹਲਾਤਾ ਵਿਚੋਂ ਚੰਗੀ ਤਰਾਂ ਪੜ ਲਿਖ ਜਾਣ, ਠੀਕ ਇਸੇ ਤਰਾਂ ਹੀ ਇਹ ਅੱਜ ਦੇ ਵਿਦਿਆਰਥੀ ਵੀ ਕਲ ਦਾ ਭਵਿਖ ਹਨ ਜੋ ਅੱਜ ਇਹ ਸਹਾਇਤਾ ਪ੍ਰਾਪਤ ਕਰ ਰਹੇ ਹਨ ਕਲ ਨੂੰ ਪੜ ਲਿਖ ਕੇ ਜਰੂਰ ਹੋਰਨਾ ਦੀ ਵੀ ਸ਼੍ਰੀ ਚਹਿਲ ਸਾਹਿਬ ਵਾਂਗ ਮਦਦ ਕਰਨਗੇ। ਇਸ ਸਕੂਲ ਦੀ ਸਥਾਪਨਾ ਸ਼੍ਰੀ ਮੋਹਨ ਲਾਲ ਸੇਠੀ ਦੇ ਪਰਿਵਾਰ ਵਲੋਂ ਇੱਕ ਕਮਰਾ ਬਣਾ ਕੇ ਕੀਤੀ ਗਈ ਤੇ ਇਸ ਸਕੂਲ ਵਿੱਚ ਹੁਣ ਤਕਰੀਬਨ 140 ਵਿਦਿਆਰਥੀ ਪੜਦੇ ਹਨ। ਇਸ ਮੌਕੇ ਸਕੂਲ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਛਾਬੜਾ, ਸਕੂਲ ਦੀ ਪ੍ਰਿੰਸੀਪਲ ਮੈਡਮ ਅੰਜੂਬਾਲਾ, ਨੰਦ ਕਿਸ਼ੌਰ, ਭਾਰਤ ਭੂਸ਼ਣ ਸੇਤੀਆ, ਸੁਭਾਸ਼ ਚੰਦ ਆੜਤੀ ਤੇ ਸਕੂਲ ਦਾ ਸਟਾਫ ਹਾਜਰ ਸੀ।