ਐਸ ੳ ਆਈ ਤੇ ਜਿਲਾ ਪਰਿਸ਼ਦ ਮੈਂਬਰ ਰਣਜੀ ਸਿੰਘ ਸਰਾਂ ਵਲੌਂ ਕੀਤਾ ਰੋਸ਼ ਪ੍ਰਦਰਸ਼ਨ ਤੇ ਦੋਸ਼ੀਆਂ ਦਾ ਪੁਤਲਾ ਸਾੜੀਆਂ

0
1304

ਮਾਮਲਾ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬਦੀ ਦਾ

ਰਾਜਪੁਰਾ 16 ਅਕਤੂਬਰ (ਧਰਮਵੀਰ ਨਾਗਪਾਲ)- ਇਥੋਂ ਦੇ ਟਾਹਲੀ ਵਾਲਾ ਚੌਕ ਵਿੱਚਕਾਰ ਅੱਜ ਸ੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰ ਜ਼ਿਲਾ ਪ੍ਰੀਸ਼ਦ ਰਣਜੀਤ ਸਿੰਘ ਸਰਾਂ ਦੀ ਅਗਵਾਈ ਹੇਠ ਐਸ.ਓ.ਆਈ ਦੇ ਵਿਦਿਆਰਥੀ ਆਗੂਆਂ ਤੇ ਸਮੂਹ ਸਿੱਖ ਸੰਗਤਾਂ ਵੱਲੋਂ ਕਸਬਾ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਕੀਤੀ ਗਈ ਘੋਰ ਬੇਅਦਬੀ ਨੂੰ ਲੈ ਕੇ ਅੱਜ ਸਿਟੀ ਸੈਂਟਰ ਮਾਰਕਿਟ ਓਵਰ ਬ੍ਰਿਜ਼ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੱਥਾਂ ਵਿੱਚ ਕੇਸਰੀ ਝੰਡੇ ਫੜ ਕੇ ਰੋਸ ਮਾਰਚ ਕੱਢ ਕੇ ਟਾਹਲੀ ਵਾਲਾ ਚੌਕ ਵਿਚਕਾਰ ਪੰਥ ਵਿਰੋਧੀ ਦੋਸ਼ੀਆਂ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਜ਼ਿਲਾ ਪ੍ਰੀਸ਼ਦ ਸ੍ਰ. ਰਣਜੀਤ ਸਿੰਘ ਸਰਾਂ ਨੇ ਕਿਹਾ ਕਿ ਬੀਤੇ ਦਿਨੀ ਕਸਬਾ ਬਰਗਾੜੀ ਵਿਖੇ ਪੰਥ ਵਿਰੋਧੀ ਅਤੇ ਗੁਰੂ ਘਰ ਦੇ ਦੋਸ਼ੀਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਦੀ ਕੀਤੀ ਗਈ ਬੇਅਦਬੀ ਦੀ ਘਟਨਾ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਅਜਿਹੀਆਂ ਪੰਥ ਵਿਰੋਧੀ ਤਾਕਤਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਣਾ ਚਾਹੀਦਾ। ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨ•ਾਂ ਦੋਸ਼ੀਆਂ ਦੀ ਪਹਿਚਾਣ ਕਰਕੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਤੇ ਪੂਰਨ ਰੋਕ ਲਗਾਈ ਜਾ ਸਕੇ। ਇਸ ਦੇ ਵਿਰੋਧ ਵਿੱਚ ਸਮੂਹ ਸੰਗਤਾਂ ਵੱਲੋਂ ਟਾਹਲੀ ਵਾਲਾ ਚੌਕ ਵਿੱਚਕਾਰ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਅਰਦਾਸ ਕਰਨ ਤੋਂ ਬਾਅਦ ਪੰਥ ਵਿਰੋਧੀਆਂ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤਿਰਲੋਕ ਸਿੰਘ ਘੱਗਰਸਰਾਏ, ਗੁਰਪ੍ਰੀਤ ਸਿੰਘ ਸੰਧੂ, ਪੂਰਨ ਸਿੰਘ ਗਿੱਲ, ਪਰਮਵੀਰ ਸਿੰਘ ਲਾਲੀ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ, ਐਸ.ਓ.ਆਈ ਦੇ ਹਰਮਨ ਸਿੰਘ ਸਮੇਤ ਮੈਂਬਰ, ਤਰਲੋਚਨ ਸਿੰਘ, ਬੋਬੀ ਚਤਰਨਗਰ, ਆਪ ਆਗੂ ਗੁਰਪ੍ਰੀਤ ਸਿੰਘ ਧਮੋਲੀ, ਪਰਮਿੰਦਰ ਸਿੰਘ ਘੱਗਰਸਰਾਏ, ਗੁਰਜੀਤ ਸਿੰਘ ਉਕਸੀ, ਗੁਰਜੀਤ ਸੰਧੂ, ਕਾਲਾ ਨਨਹੇੜਾ, ਸੁਖਬੀਰ ਸਿੰਘ ਨਨਹੇੜਾ, ਸਿਮਰਨਜੀਤ ਸਿੰਘ ਚਮਾਰੂ, ਸੰਦੀਪ ਜੰਡੂ, ਇੰਦਰਜੀਤ ਸਿੰਘ ਭੋਗਲ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ ਮਠੋਡਾ, ਸੁਨੀਲ ਕੁਮਾਰ ਸਣੇ ਵੱਡੀ ਗਿੱਣਤੀ ਵਿੱਚ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ।