ਕਮਲ ਸ਼ਰਮਾ ਵਿਰੁੱਧ ਬਿਆਨਬਾਜ਼ੀ ਕਰਕੇ ਮੈਡਮ ਸਿੱਧੂ ਨੇ ਫੌਕੀ ਚੌਧਰ ਹਾਸਲ ਕਰਨ ਲਈ ਕੀਤੀ ਡਰਾਮੇਬਾਜ਼ੀ – ਯੁੱਧਬੀਰ ਮਾਲਟੂ
ਪਾਰਟੀ ਪ੍ਰੋਟੋਕਾਲ ਵਿਰੁੱਧ ਸਿੱਧੂ ਦੀ ਬਿਆਨਬਾਜ਼ੀ ਘਟੀਆ ਸੋਚ ਦੀ ਪ੍ਰਤੀਕ
ਬਟਾਲਾ, 19 ਅਗਸਤ ( ਸੀ.ਐਨ.ਆਈ )- ਭਾਜਪਾ ਦੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵਲੋਂ ਆਪਣੀ ਹੀ ਮਾਂ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਖਿਲਾਫ ਅਤੇ ਭਾਜਪਾ ਪੰਜਾਬ ਇਕਾਈ ਦੀ ਲੀਡਰਸ਼ਿਪ ਵਿਰੁੱਧ ਫੌਕੀ ਚੌਧਰ ਹਾਸਲ ਕਰਨ ਕਮਲ ਸ਼ਰਮਾ ਵਿਰੁੱਧ ਬਿਆਨਬਾਜ਼ੀ ਕਰਕੇ ਮੈਡਮ ਸਿੱਧੂ ਨੇ ਫੌਕੀ ਚੌਧਰ ਹਾਸਲ ਕਰਨ ਲਈ ਕੀਤੀ ਡਰਾਮੇਬਾਜ਼ੀ – ਯੁੱਧਬੀਰ ਮਾਲਟੂ
ਲਈ ਕੀਤੀ ਜਾ ਰਹੀ ਫੌਕੀ ਬਿਆਨਬਾਜ਼ੀ ਘਟੀਆ ਸਿਆਸਤ ਤੋਂ ਪ੍ਰੇਰਿਤ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਯੁੱਧਬੀਰ ਸਿੰਘ ਮਾਲਟੂ ਨੇ ਗਲਬਾਤ ਦੋਰਾਨ ਕੀਤਾ । ਭਾਜਪਾ ਆਗੂ ਸ੍ਰ .ਯੁੱਧਬੀਰ ਸਿੰਘ ਮਾਲਟੂ ਨੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਵਿਰੁੱਧ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਸਿੱਧੇ ਤੌਰ ’ਤੇ ਸਿੱਧੂ ਜੋੜੀ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਤਾਂ ਇਕ ਚਾਬੀ ਵਾਲੇ ਖਿਡਾਉਣੈ ਵਾਂਗ ਬੋਲਦੇ ਹਨ ਅਤੇ ਇਹ ਚਾਬੀ ਭਰਨ ਦਾ ਕੰਮ ਉਨ੍ਹਾਂ ਦੇ ਪਤੀ ਵਲੋਂ ਪਿੱਛੇ ਰਹਿ ਕੇ ਕੀਤਾ ਜਾਂਦਾ ਹੈ , ਮੈਡਮ ਸਿੱਧੂ ਵਲੋਂ ਕੀਤੀ ਗਈ ਅਜਿਹੀ ਬਿਆਨਬਾਜ਼ੀ ਸਿੱਧੇ ਤੌਰ ’ਤੇ ਪਾਰਟੀ ਪ੍ਰੋਟੋਕਾਲ ਨੂੰ ਅਣਗੌਲਿਆ ਕਰ ਕੇ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨਾ ਹੈ । ਭਾਜਪਾ ਆਗੂ ਸ੍ਰ . ਯੁੱਧਬੀਰ ਸਿੰਘ ਮਾਲਟੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਸਮੇਂ ਤੋਂ ਪੰਜਾਬ ਭਾਜਪਾ ਦੀ ਵਾਗਡੋਰ ਸੰਭਾਲਣ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਕਮਲ ਸ਼ਰਮਾ ਦੀ ਲੋਕਪ੍ਰਿਯਤਾ ਅਤੇ ਕਾਰਜਸ਼ੀਲ ਪ੍ਰਗਤੀ ਹਜ਼ਮ ਨਹੀਂ ਹੋ ਰਹੀ ਤੇ ਉਹ ਆਪਣੀ ਪਤਨੀ ਦੇ ਮੋਢੇ ਉਤੇ ਬੰਦੂਕ ਰਖ ਕੇ ਕਮਲ ਸ਼ਰਮਾ ‘ਤੇ ਨਿਸ਼ਾਨਾ ਸਾਧਦੇ ਪਏ ਹਨ ਅਤੇ ਆਪਣੀ ਹੀ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕਰਨਾ ਵੀ ਸਿੱਧੂ ਜੋੜੇ ਵਲੋਂ ਖੇਡੀ ਜਾ ਰਹੀ ਘਟੀਆ ਸਿਆਸਤ ਦਾ ਹਿੱਸਾ ਹੈ । ਭਾਜਪਾ ਆਗੂ ਯੁੱਧਬੀਰ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਮੈਡਮ ਸਿੱਧੂ ਵਲੋਂ ਆਪਣੀ ਹੀ ਸਰਕਾਰ ਖਿਲਾਫ਼ ਧਰਨੇ ਤੇ ਬੈਠਣਾ ਵੀ ਘਟੀਆ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਜੇਕਰ ਮੈਡਮ ਸਿੱਧੂ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਦਿਲੋਂ ਫਿਕਰ ਸੀ ਉਹ ਇਕ ਵਾਅਦੇ ਤੋਂ ਪ੍ਰਭਾਵਿਤ ਹੋ ਕੇ ਆਚਪਣਾ ਅਨਸ਼ਨ ਨਾ ਤੋੜਦੇ ਸਗੋਂ ਆਪਣੀ ਮੰਗ ਪੂਰੀ ਕਰਵਾ ਕੇ ਹੀ ਧਰਨੇ ਨੂੰ ਚੁੱਕਦੇ , ਉਨ੍ਹਾਂ ਕਿਹਾ ਸੰਸਦੀ ਸਕੱਤਰ ਸਿੱਧੂ ਦਾ ਇਹ ਮਰਨ ਵਰਤ ਮਹਿਜ ਇਕ ਪਬਲੀਸਿਟੀ ਸਟੰਟ ਸੀ ਜੋ ਕਿ ਆਪਣੀ ਫੋਕੀ ਲੋਕਪ੍ਰਿਯਤਾ ਅਤੇ ਮੀਡੀਆ ਦੀਆਂ ਖਬਰਾਂ ਵਿੱਚ ਰਹਿਣ ਲਈ ਕੀਤਾ ਗਿਆ , ਦਰਅਸਲ ਮੈਡਮ ਸਿੱਧੂ ਦੀ 30 ਘੰਟਿਆਂ ਦੀ ਭੁੱਖ ਨੇ ਹੀ ਅੱਖਾਂ ਖੋਲ ਕੇ ਰੱਖ ਦਿੱਤੀਆਂ ਅਤੇ ਇਹ ਮਰਨ ਵਰਤ ਨਾ ਹੋ ਕੇ ਇਕ ਮਨੋਰੰਜਨ ਵਰਤ ਹੋ ਕੇ ਰਹਿ ਗਿਆ । ਭਾਜਪਾ ਆਗੂ ਯੁੱਧਬੀਰ ਸਿੰਘ ਮਾਲਟੂ ਨੇ ਕਿਹਾ ਕਿ ਉਹ ਭਾਜਪਾ ਸੂਬਾ ਪ੍ਰਧਾਨ ਅਤੇ ਪਾਰਟੀ ਖਿਲਾਫ ਅਜਿਹੀ ਬਿਆਨਬਾਜ਼ੀ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ਚਾਹੇ ਕੋਈ ਪਾਰਟੀ ਆਗੂ ਹੀ ਕਿਉਂ ਨਾ ਹੋਵੇ ਅਤੇ ਭਾਜਪਾ ਵਿੱਚ ਪਰਿਵਾਰਵਾਦ ਲਈ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਭਾਰਤ ਦੀ ਇਕ ਅਜਿਹੀ ਰਾਜਨੀਤਕ ਪਾਰਟੀ ਹੈ ਜਿਸ ਵਿੱਚ ਇੱਕ ਚਾਹ ਵੇਚਣ ਵਾਲਾ ਕਾਰਜਕਰਤਾ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਇਕ ਮਜਦੂਰੀ ਕਰਨ ਵਾਲਾ ਕਾਰਜਕਰਤਾ ਦੇਸ਼ ਦਾ ਕੇਂਦਰੀ ਮੰਤਰੀ ਬਣ ਸਕਦਾ ਹੈ ।