ਕਿਤਾਬਾ ਵਿਕਰੇਤਾਵਾਂ ਵਲੋਂ ਹੋ ਰਹੀ ਲੁੱਟ ਬਾਰੇ ਜਗਦੀਸ਼ ਜੱਗਾ ਪ੍ਰਧਾਨ ਅਕਾਲੀ ਦਲ ਨੇ ਡੀ ਸੀ ਨੂੰ ਦਿੱਤਾ ਮੇਮੋਰੰਡਮ ਡੀ ਸੀ ਸਾਹਿਬ ਨੇ ਦਿੱਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼

0
1554

 

ਰਾਜਪੁਰਾ 18 ਦਸੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਕਈ ਸਾਲਾ ਤੋਂ ਚੱਲ ਰਹੇ ਸਕੂਲ ਪ੍ਰਸ਼ਾਸਨ ਅਤੇ ਕੁਝ ਕਿਤਾਬਾ ਵਿਕਰੇਤਾ ਦੀ ਲੁੱਟ ਤੋਂ ਪ੍ਰੇਸ਼ਾਨ ਰਾਜਪੁਰਾ ਵਾਸੀਆਂ ਦੀ ਆਵਾਜ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਅਕਾਲੀ ਦਲ ਰਾਜਪੁਰਾ ਦੇ ਸ਼ਹਿਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਗਰਮ ਜੋਸ਼ੀ ਨਾਲ ਆਵਾਜ ਨੂੰ ਉਠਾ ਰਹੇ ਹਨ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਤਾਬਾ ਦੀ ਖਰੀਦ ਸਮੇਂ ਹੋ ਰਹੀ ਲੁੱਟ ਤੋਂ ਬਚਾਇਆ ਜਾ ਸਕੇ। ਉਹਨਾਂ ਦੇ ਨਾਲ ਬਹੁਤ ਸਾਰੇ ਨਗਰ ਕੌਂਸਲਰ ਅਤੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ, ਵਾਈਸ ਚੇਅਰਮੈਨ ਯਸ਼ਪਾਲ ਸਿੰਧੀ, ਜਨਰਲ ਸੈਕਟਰੀ ਮਹਿੰਦਰ ਬੱਬਰ ਅਤੇ ਕੁਝ ਬੁਕ ਵਿਕਰੇਤਾ ਪਟਿਆਲਾ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੂੰ ਮਿਲ ਕੇ ਉਹਨਾਂ ਨੂੰ ਰਾਜਪੁਰਾ ਵਿੱਚ ਹੋ ਰਹੀ ਕਿਤਾਬਾ ਦੀ ਖਰੀਦ ਵਿੱਚ ਹੋ ਰਹੀ ਲੁੱਟ ਬਾਰੇ ਜਾਗਰੂਕ ਕਰਵਾਇਆ ਅਤੇ ਉਹਨਾਂ ਨੂੰ ਮੇਮੋਰੰਡਮ ਵੀ ਭੇਂਟ ਕੀਤਾ ਜਿਸ ਮੁਤਾਬਿਕ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸਕੂਲਾ ਵਲੋਂ ਕਿਤਾਬਾ ਦੀ ਲਿਸਟ ਜਰੂਰ ੳਪਨ ਕਰਾਈ ਜਾਵੇਗੀ ਅਤੇ ਦਾਖਲਾ ਫੀਸ ਵੀ ਸਿਰਫ ਇੱਕ ਵਾਰ ਜਮਾ ਕਰਾਉਣ ਦੀ ਅੱਜ ਹੀ ਸਖਤ ਤੋਂ ਸਖਤ ਨੋਟਿਸ ਜਾਰੀ ਕਰ ਦਿਤੇ ਜਾਣਗੇ ਤਾਂ ਕਿ ਬਚਿਆਂ ਦੇ ਮਾਪਿਆ ਨੂੰ ਕਿਤਾਬਾ ਖਰਦਣ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਲਾਘਾ ਯੋਗ ਹੈ ਕਿ ਜਗਦੀਸ਼ ਕੁਮਾਰ ਜੱਗਾ ਰਾਜਪੁਰਾ ਵਾਸੀਆਂ ਵਾਸਤੇ ਵੱਧ ਚੱੜਕੇ ਲੋਕਾ ਨੂੰ ਆ ਰਹੀਆਂ ਪਰੇਸ਼ਾਨੀਆਂ ਤੋ ਨਿਜਾਤ ਦਿਵਾ ਰਹੇ ਹਨ।ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰੰਿਦਰਪਾਲ ਸਿੰਘ ਜੋਗਾ, ਕੌਂਸਲਰ ਸੰਜੀਵ ਬਾਂਸਲ, ਪਵਨ ਮੁਖੇਜਾ, ਰਾਜੀਵ ਡੀ ਸੀ, ਜਗੀਰ ਸਿੰਘ, ਪਵਨ ਪਿੰਕਾ, ਅਨਿਲ ਟੱਨੀ, ਅਸ਼ੋਕ ਚੱਕਰਵਰਤੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।