ਕਿਲਾ ਲਾਲ ਸਿੰਘ ਨਹਿਰ ਵਿਚੋਂ ਬਰਾਮਦ ਬਜੁਰਗ ਮਾਤਾ ਦੀ ਲਾਸ਼ ਪੁਲਸ ਨੇ ਕੀਤੀ ਵਾਰਸਾਂ ਵਾਰਸਾਂ ਹਵਾਲੇ

0
1569

ਕਿਲਾ ਲਾਲ ਸਿੰਘ ਨਹਿਰ ਵਿਚੋਂ ਬਰਾਮਦ ਬਜੁਰਗ ਮਾਤਾ ਦੀ ਲਾਸ਼ ਪੁਲਸ ਨੇ ਕੀਤੀ ਵਾਰਸਾਂ ਵਾਰਸਾਂ ਹਵਾਲੇ

ਬਟਾਲਾ , 16 ਅਗਸਤ ( ਯੂਵੀ ਸਿੰਘ ਮਾਲਟੂ ) – ਬਟਾਲਾ ਤੋਂ ਥੋੜ੍ਹੀ ਦੂਰ ਪੈਂਦੇ ਇਲਾਕੇ ਕਿਲਾ ਲਾਲ ਸਿੰਘ ਵਿਖੇ ਪਿੰਡ ਵਿਚੋਂ ਗੁਜ਼ਰਦੀ ਨਹਿਰ ਵਿਚੋਂ ਪੁਲਸ ਨੂੰ ਇਕ ਬਜੁਰਗ ਮਾਤਾ ਦੀ ਲਾਸ਼ ਬਰਾਮਦ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਬਿਤੇ ਦਿਨ ਚੌਰਾਂਵਾਲੀ ਪੁਲ ਦੇ ਕੋਲ ਨਹਿਰ ਵਿਚ ਇਕ ਬਜੁਰਗ ਔਰਤ ਦੀ ਲਾਸ਼ ਤੈਰਦੀ ਹੋਈ ਦੇਖੀ ਗਈ ਜਿਸ ਉਪਰੰਤ ਪੁਲਸ ਵਲੋਂ ਉਕਤ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਇਲਾਕੇ ਦੇ ਲੋਕਾਂ ਨੂੰ ਪਛਾਣ ਕਰਨ ਲਈ ਸੱਦਿਆ ਤਾਂ ਜਿਸ ਨੂੰ ਉਸਦੇ ਵਾਰਸਾਂ ਨੇ ਪਛਾਣ ਲਿਆ ਅਤੇ ਪੁਲਸ ਨੇ ਦੱਸਿਆ ਕਿ ਉਕਤ ਔਰਤ ਦੀ ਪਛਾਣ ਕੁਲਵੰਤ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਨਵਾਂ ਪਿੰਡ ਮਿਲਖੀਵਾਲ ਵਜੋਂ ਹੋਈ ਹੈ ਅਤੇ ਉਕਤ ਔਰਤ ਦਿਮਾਗੀ ਤੌਰ ‘ਤੇ ਬਿਮਾਰ ਸੀ । ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਰਕਾਰੀ ਹਸਪਤਾਲ ਤੋਂ ਕਰਵਾ ਕੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ ।