ਕੁਨੈਕਟ ਟੂ ਸਰਵ’ ਮੁਹਿੰਮ ਤਹਿਤ ਸ਼ਿਕਾਇਤ ਨਿਵਾਰਨ ਕੈਂਪ ਦਾ ਆਯੋਜਨ,

0
1464

ਲੁਧਿਆਣਾ, 17 ਨਵੰਬਰ (ਸੀ ਐਨ ਆਈ )-‘ਕੁਨੈਕਟ ਟੂ ਸਰਵ’ ਮੁਹਿੰਮ ਦੀ ਲੜੀ ਵਿੱਚ ਅੱਜ ਸ਼ਿਕਾਇਤ ਨਿਵਾਰਣ ਕੈਂਪ (7rievance Redressal 3amp) ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸਮੂਹ ਵਿਭਾਗਾਂ ਵੱਲੋਂ ਭਾਗ ਲਿਆ ਗਿਆ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਅਤੇ ਮੌਕੇ ‘ਤੇ ਹੱਲ ਕਰਨ ਦੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਮੁੱਖ ਤੌਰ ‘ਤੇ ਪੁਲੀਸ ਕਮਿਸ਼ਨਰ ਅਤੇ ਸੀਨੀਅਰ ਪੁਲੀਸ ਕਪਤਾਨ, ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ, ਮਿਊਂਸੀਪਲ ਕਾਰਪੋਰੇਸ਼ਨ, ਲੁਧਿਆਣਾ, ਉਪ ਮੰਡਲ ਮੈਜਿਸਟਰੇਟ, ਸਿਵਲ ਸਰਜਨ, ਲੁਧਿਆਣਾ,ਜਿਲਾ ਕੰਟਰੋਲਰ, ਖੁਰਾਕ ਸਿਵਲ ਸਪਲਾਇਜ਼ ਤੇ ਖਪਤਕਾਰ ਮਾਮਲੇ, ਲੁਧਿਆਣਾ, ਜਿਲਾ ਸਿਖਿਆ ਅਫ਼ਸਰ, ਲੁਧਿਆਣਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ, ਜਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ, ਜਿਲਾ ਅਟਾਰਨੀ, ਲੁਧਿਆਣਾ, ਜਿਲਾ ਸਮਾਜਿਕ ਸੁਰਖਿਆ ਅਫ਼ਸਰ, ਲੁਧਿਆਣਾ, ਸਹਾਇਕ ਆਬਾਕਾਰੀ ਤੇ ਕਰ-ਕਮਿਸ਼ਨਰ, ਲੁਧਿਆਦਾ, ਜਿਲਾ ਖੇਡ ਅਫ਼ਸਰ, ਲੁਧਿਆਣਾ, ਕਾਰਜ਼ਕਾਰੀ ਇੰਜ਼ੀਨੀਅਰ, ਪੰਜਾਬ ਸਟੇਟ ਟਿਊਬਵੈਲ ਕਾਰਪੋ:, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ ਸੀਵਰੇਜ਼ ਬੋਰਡ, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ, ਪੰਜਾਬ ਰਾਜ ਪਾਵਰ ਕਾਰਪੋ: ਲਿਮ, ਲੁਧਿਆਣਾ, ਜਿਲਾ ਮੰਡੀ ਅਫ਼ਸਰ, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ, ਲੁਧਿਆਣਾ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ, ਜਿਲਾ ਭਲਾਈ ਅਫ਼ਸਰ, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ, ਲੋਕ ਨਿਰਮਾਨ ਵਿਭਾਗ, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ, ਕੇਂਦਰੀ ਕਾਰਜ਼ ਮੰਡਲ, ਲੁਧਿਆਣਾ, ਕਾਰਜ਼ਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਲੁਧਿਆਣਾ ਅਤੇ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਲੁਧਿਆਣਾ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਉਕਤ ਸ਼ਿਕਾਇਤ ਨਿਵਾਰਨ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਥੇ ਉਨਾਂ ਵੱਲੋਂ ਕੈਂਪ ਵਿੱਚ ਆਏ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਗਿਆ ਅਤੇ ਮੌਕੇ ‘ਤੇ ਹੱਲ ਵੀ ਕੀਤਾ ਗਿਆ।