ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਵਲੋਂ ਕਢਿਆ ਰੋਸ਼ ਮਾਰਚ

0
1197

 

ਰਾਜਪੁਰਾ (ਧਰਮਵੀਰ ਨਾਗਪਾਲ) ਜਿਲਾ ਫਰੀਦਕੋਟ ਪੰਜਾਬ ਦੇ ਪੈਂਦੇ ਪਿੰਡ ਬਰਾੜੀ ਵਿੱਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗਾ ਦੀ ਕੀਤੀ ਗਈ ਬੇਅਦਬੀ ਦੇ ਰੋਸ਼ ਵਿੱਚ ਪੂਰੇ ਪੰਜਾਬ ਵਾਂਗ ਸ਼ਹਿਰ ਰਾਜਪੁਰਾ ਵਿੱਚ ਵੀ ਸਿੱਖ ਜਥੇਬੰਦਿਆਂ ਵਲੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਰੋਸ਼ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਬਾਬਾ ਸ਼ਮਸ਼ੇਰ ਸਿੰਘ ਜੀ ਅਲੀਪੁਰ ਵਾਲਿਆਂ ਦੇ ਜੱਥੇ ਵਲੋਂ ਅਤੇ ਹੋਰ ਕਈ ਮਹਾਪੁਰਸ਼ਾ ਅਤੇ ਸੰਗਤਾ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾ ਤਹਿਸੀਲਦਾਰ ਰਾਜਪੁਰਾ ਸ੍ਰੀ ਗੁਰਦੇਵ ਸਿੰਘ ਧਮ ਨੂੰ ਇੱਕ ਮੰਗ ਪਤਰ ਦਿਤਾ ਗਿਆ ਜਿਸ ਵਿੱਚ ਗੁਰੂ ਜੀ ਦੇ ਅੰਗਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਸਜਾ ਦਿਵਾਉਣ ਦੀ ਮੰਗ ਕੀਤੀ ਗਈ, ਇਸੀ ਲੜੀ ਤਹਿਤ ਸਿੱਖ ਜੱਥੇਬੰਦੀ ਦੇ ਆਗੂ ਬਾਬਾ ਸੰਤੋਖ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਚੰਡੀਗੜ ਰੋਡ ਤੇ ਪੈਂਦੇ ਕਸਬਾ ਬਨੂੜ ਵਿੱਚ ਤਕਰੀਬਨ ਇੱਕ ਘੰਟਾ ਸੜਕ ਜਾਮ ਕਰਕੇ ਸੰਗਤਾ ਵਲੋਂ ਆਪਣਾ ਰੋਸ਼ ਜਤਾਇਆ ਗਿਆ। ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਦੇ ਨਾਲ ਬਾਬਾ ਸ਼ਮਸ਼ੇਰ ਸਿੰਘ ਜੀ ਅਲੀਪੁਰ ਵਾਲਿਆ ਦੇ ਨਾਲ ਸੈਕੜਿਆਂ ਦੀ ਤਾਦਾਦ ਵਿੱਚ ਉਹਨਾਂ ਦੇ ਸਹਿਯੋਗੀ ਸ਼ਾਮਲ ਹੋਏ ਜੋ ਟਾਹਲੀ ਵਾਲਾ ਚੌਕ ਤੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਤਕ ਸਤਿਨਾਮ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦੇ ਹੋਏ ਸ਼ਾਂਤੀ ਮਾਰਚ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਗੁਰੂਘਰ ਦੇ ਮੈਂਬਰ ਸ੍ਰ. ਸੁੱਖਦੇਵ ਸਿੰਘ ਵਿਰਕ, ਸ੍ਰ.ਭੁਪਿੰਦਰ ਸਿੰਘ ਗੋਲੂ, ਸ੍ਰ. ਬਲਦੇਵ ਸਿੰਘ ਖੁਰਾਨਾ, ਸ੍ਰ. ਕਿਰਪਾਲ ਸਿੰਘ ਭੰਗੂ, ਪਿੰ੍ਰਸੀਪਲ ਕੁਲਵੰਤ ਸਿੰਘ, ਸ੍ਰ. ਜਸਵਿੰਦਰ ਸਿੰਘ ਸੰਧੂ, ਸ੍ਰ. ਖਜਾਨ ਸਿੰਘ ਲਾਲੀ, ਸ੍ਰ. ਨਸੀਬ ਸਿੰਘ ਅਤੇ ਸ੍ਰ. ਸਤਨਾਮ ਸਿੰਘ ਖਾਲਸਾ ਦੇ ਇਲਾਵਾ ਬੀਬੀ ਰਾਜਿੰਦਰ ਕੌਰ, ਮਹਿੰਦਰ ਕੌਰ, ਗੁਰਦੀਪ ਕੌਰ, ਪਰਮਜੀਤ ਕੌਰ, ਭੁਪਿੰਦਰ ਕੌਰ, ਨਿਰਮਲ ਕੌਰ ਅਤੇ ਬੀਬੀ ਚਰਨ ਕੌਰ ਵਿਸ਼ੇਸ ਤੌਰ ਤੇ ਇਸ ਰੋਸ਼ ਅਤੇ ਸ਼ਾਂਤੀ ਮਾਰਚ ਵਿੱਚ ਸ਼ਾਮਲ ਹੋਏ।