ਕੋਆਰੇਟਿਵ ਸੁਸਾਇਟੀ ਆਕੜ ਨੇ ਜਗਰਾਮ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

0
1661

ਰਾਜਪੁਰਾ- (ਧਰਮਵੀਰ ਨਾਗਪਾਲ) ਰਾਜਪੁਰਾ ਨੇੜਲੇ ਪਿੰਡ ਆਕੜ ਵਿਖੇ ਕੋਆਪਰੇਟਿਵ ਸੁਸਾਇਟੀ ਆਕੜ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਆਗਵਾਈ ਵਿੱਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੋਆਪਰੇਟਿਵ ਸੁਸਾਇਟੀ ਆਕੜ ਦੇ ਸੈਲਜਮੈਨ ਜਗਰਾਮ ਸਿੰਘ ਨੂੰ ਰਿਟਾਇਅਡ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਮੋਕੇ ਕੋਆਪਰੇਟਿਵ ਸੁਸਾਇਟੀ ਦੇ ਏ.ਆਰ. ਬਿਕਰਮਜੀਤ ਸਿੰਘ ਬਰਾੜ ਵਿਸੇਸ ਤੋਰ ‘ਤੇ ਸਾਮਲ ਹੋਏ ।ਇਸ ਮੋਕੇ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਆਕੜੀ ਨੇ ਜਗਰਾਮ ਸਿੰਘ ਦੀਆਂ ਸੁਸਾਇਟੀ ਨੂੰ ਦਿੱਤੀਆਂ ਸੇਵਾਵਾਂ ਦੀ ਸਲਾਘਾ ਕਰਦੇ ਹੋਏ ਕਿਹਾਕਿ ਸੁਸਾਇਟੀ ਅਜਿਹੇ ਹੀ ਮਿਹਨਤ ਕਰਮਚਾਰੀ ਬੁਲੰਦੀਆਂ ਉੱਤੇ ਲੈ ਕੇ ਜਾ ਸਕਦੇ ਹਨ ।ਉਨ੍ਹਾਂ ਕਿਹਾਕਿ ਜਗਰਾਮ ਸਿੰਘ ਦੀਆਂ ਸੁਸਾਇਟੀ ਨੂੰ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ।ਇਸ ਮੋਕੇ ਸੁਸਇਟੀ ਪ੍ਰਧਾਨ ਬਲਦੇਵ ਸਿੰਘ ਅਤੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਆਕੜੀ ਨੇ ਏ.ਆਰ. ਸੁਸਾਇਟੀ ਬਿਕਰਮਜੀਤ ਸਿੰਘ ਬਰਾੜ ਦਾ ਵਿਦਾਇਗੀ ਸਮਾਰੋਹ ਵਿੱਚ ਪਹੁੰਚ ‘ਤੇ ਵਿਸੇਸ ਤੋਰ ‘ਤੇ ਸਨਮਾਨ ਵੀ ਕੀਤਾ ਗਿਆ ਅਤੇ ਆਕੜ ਸੁਸਾਇਟੀ ਵਲੋਂ ਜਗਰਾਮ ਸਿੰਘ ਸੇਹਰਾ ਸੈਲਜਮੈਨ ਨੂੰ ਸਨਮਾਨ ਚਿੰਨ ਦੇ ਕੇ ਵਿਸੇਸ ਤੋਰ ‘ਤੇ ਸਨਮਾਨ ਕੀਤਾ ਗਿਆ ।ਇਸ ਮੋਕੇ ਸਰਪੰਚ ਆਕੜ ਸਤਨਾਮ ਸਿੰਘ ,ਹਰਜਿੰਦਰ ਸਿੰਘ ਕਾਲਾ ਡਾਇਰੈਕਟਰ,ਸਤਨਾਮ ਸਿੰਘ ਸੇਹਰੀ ਡਾਇਰੈਕਟਰ,ਪਰਮਜੀਤ ਸਿੰਘ ਆਕੜ, ਧਿਆਨ ਸਿੰਘ ਮੈਨੇਜਰ ਪੱਬਰੀ ਸੁਸਾਇਟੀ,ਅਵਤਾਰ ਸਿੰਘ ਸੈਕਟਰੀ ,ਬਲਕਾਰ ਸਿੰਘ ਸੈਕਟਰੀ ਆਕੜ ਸਮੇਤ ਹੋਰ ਵੀ ਹਾਜਰ ਸਨ ।