ਅਮਿਰਤਸਰ 8 ਸਿੰਤਬਰ(ਧਰਮਵੀਰ ਗਿੱਲ ਲਾਲੀ)ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 50 ਸਥਿਤ ਨਿਊ ਗਾਰਡਨ ਕਲੋਨੀ ਦੇ ਇਲਾਕਾ ਨਿਵਾਸਿਆਂ ਨਾਲ ਬੈਠਕ ਕਰਕੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ | ਇਸ ਦੌਰਾਨ ਇਲਾਕਾ ਨਿਵਾਸਿਆਂ ਨੇ ਸ਼੍ਰੀ ਜੋਸ਼ੀ ਦਾ ਇਸ ਇਲਾਕੇ ਵਿਚ ਪੂਰਨ ਤੌਰ ਤੇ ਵਿਕਾਸ ਕਰਵਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ | ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਕੋ-ਓਪ੍ਰੇਟਿਵ ਸੁਸਾਇਟੀ ਪਾਰਕ ਵਿਚ ਝੂਲੇ ਲਗਾਉਣ ਅਤੇ ਇਸ ਦਾ ਵਿਕਾਸ ਕਰਵਾਉਣ ਲਈ ਕਿਹਾ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੌਕੇ ਤੇ ਹੀ ਮੌਜੂਦ ਸੰਬੰਧਿਤ ਅਧਿਕਾਰੀਆਂ ਨੂੰ ਪਾਰਕ ਦੇ ਨਵੀਨੀਕਰਣ ਅਤੇ ਬਿਊਟੀਫਿਕੇਸ਼ਨ ਦੇ ਕੰਮ ਜਿਸ ਵਿਚ ਪਾਰਕ ਵਿਚ ਝੂਲੇ ਲਗਾਉਣ, ਪੌਦੇ ਲਗਾਉਣ, ਬਜੁਰਗਾਂ ਦੇ ਬੈਠਣ ਲਈ ਬੇਂਚ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ | ਸ਼੍ਰੀ ਜੋਸ਼ੀ ਨੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਇਹ ਵੀ ਕਿਹਾ ਕੀ ਕਦੀ ਵੀ ਕੋਈ ਪਾਰਕ ਸਿਰਫ ਸਿਵਲ ਵਰਕਸ ਨਾਲ ਨਹੀ ਬਣਦਾ ਬਲਕਿ ਇਸ ਲਈ ਲੋਕਾਂ ਦੇ ਮਨ ਵਿਚ ਚਾਉ ਅਤੇ ਇਛਾ ਹੋਣੀ ਚਾਹੀਦੀ ਹੈ | ਇਕ ਵਾਰ ਤਾਂ ਪਾਰਕ ਵਿਚ ਸਿਵਲ ਵਰਕਸ ਕਰਵਾ ਕੇ ਇਸ ਨੂੰ ਖੂਬਸੂਰਤ ਬਨਾਇਆ ਜਾ ਸਕਦਾ ਹੈ ਪਰ ਇਸ ਦੀ ਖੂਬਸੂਰਤੀ ਤਾਂ ਹੀ ਬਰਕਰਾਰ ਰਹੇਗੀ ਜੇਕਰ ਇਲਾਕਾ ਨਿਵਾਸੀ ਇਸ ਦੀ ਪੂਰੀ ਇਛਾ ਸ਼ਕਤੀ ਅਤੇ ਚਾਉ ਨਾਲ ਦੇਖ ਭਾਲ ਕਰਨਗੇ | ਉਹਨਾਂ ਨੇ ਇਸ ਦੌਰਾਨ ਹਲਕੇ ਵਿਚ ਸਥਿਤ ਕਈ ਪਾਰਕਾਂ ਦੀ ਮਿਸਾਲ ਵੀ ਦਿੱਤੀ ਅਤੇ ਕਿਹਾ ਕਿ ਇਹਨਾਂ ਪਾਰਕਾਂ ਨੂੰ ਲੋਕ ਆਪਣੀ ਇਛਾ ਸ਼ਕਤੀ ਨਾਲ ਰੈਗੂਲਰ ਮੇਨਟੇਨ ਕਰਦੇ ਹਨ ਅਤੇ ਪੂਰੇ ਚਾਉ ਨਾਲ ਸਾਂਭ ਸੰਭਾਲ ਕਰਦੇ ਹਨ ਜਿਸ ਕਰਕੇ ਇਹ ਪਾਰਕ ਇਕ ਮਿਸਾਲ ਦੇ ਤੌਰ ਤੇ ਹਨ |
ਇਸ ਮੌਕੇ ਤੇ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਕੇ. ਕੇ. ਸ਼ਰਮਾ, ਸੁਧੀਰ ਸ਼੍ਰੀਧਰ, ਅਵਤਾਰ ਸਿੰਘ, ਅਨੀਸ਼ ਬੱਬਰ, ਮਿੰਟੂ ਪੂਰੀ, ਮੋਹਿਤ ਬੱਬਰ, ਮਾਨਿਕ ਸਿੰਘ, ਵਿਕਰਮ ਆਦਿ ਹਾਜਰ ਸਨ |