ਖਾਲਸੇ ਦੇ ਜਨਮ ਅਸਥਾਨ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਦਿੱਲੀ ਤੋਂ ਵਿਸ਼ਾਲ ਨਗਰ ਕੀਰਤਨ ਪੰਜਾਬ ਦੇ ਬਾਰਡਰ ਸੰਭੂ ਤੋਂ ਰਾਜਪੁਰਾ ਵਿੱਖੇ ਸੁਆਗਤ

0
1842

 

ਰਾਜਪੁਰਾ (ਧਰਮਵੀਰ ਨਾਗਪਾਲ) ਖਾਲਸੇ ਦੇ ਜਨਮ ਅਸਥਾਨ ਸ਼੍ਰੀ ਆਨੰਦਪੁਰ ਸਾਹਿਬ ਨਗਰ ਦੇ 350 ਸਾਲਾ ਸਥਾਪਨਾ ਦਿਵਸ ਮਨਾਉਣ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦਾ ਸੁਆਗਤ ਹਜਾਰਾ ਦੀ ਗਿਣਤੀ ਵਿੱਚ ਪਹੁੰਚਿਆਂ ਸੰਗਤਾ ਵਲੋਂ ਕੀਤਾ ਗਿਆ ਤੇ ਰਾਜਪੁਰਾ ਸ਼ਹਿਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਖਾਲਸਮਈ ਹੋ ਗਿਆ।ਨਗਰ ਕੀਰਤਨ ਦੇ ਸੁਆਗਤ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰਾਂ ਜਥੇਦਾਰ ਸੁਰਜੀਤ ਸਿੰਘ ਗੜੀ, ਨਿਰਮੈਲ ਸਿੰਘ ਜੇਲਾ ਤੇ ਮੈਂਬਰਾਂ ਵਿਚੋਂ ਜਥੇਦਾਰ ਜਸਮੇਰ ਸਿੰਘ ਤੇ ਬੀਬੀ ਕੁਲਦੀਪ ਕੌਰ ਟੋਹੜਾ, ਜਰਨੈਲ ਸਿੰਘ ਕਰਤਾਰਪੁਰ ਐਡੀਸ਼ਨਲ ਸਕੱਤਰ ਸ਼੍ਰੋ. ਗੁ. ਪ੍ਰ. ਕਮੇਟੀ ਭੁਪਿੰਦਰਪਾਲ ਸਿੰਘ ਗੁਰਦੁਆਰਾ, ਕਮਲਜੀਤ ਸਿੰਘ ਜੋਗੀਪੁਰ ਦੀ ਅਗਵਾਈ ਵਿੱਚ ਹਾਜਰਾ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਸੁਆਗਤ ਕੀਤਾ ਗਿਆ।ਨਗਰ ਕੀਰਤਨ ਦਾ ਸੁਆਗਤ ਕਰਨ ਲਈ ਨਗਰ ਕੌਂਸਲ ਰਾਜਪੁਰਾ ਵਲੋਂ ਸ਼ਾਨਦਾਰ ਨੀਲੇ ਰੰਗ ਦਾ ਸੁਆਗਤੀ ਗੇਟ ਬਣਾਇਆ ਗਿਆ ਜਿਸ ਨਾਲ ਲਾਏ ਗਏ ਖਾਲਸਾਈ ਝੰਡੇ ਨਗਰ ਕੀਰਤਨ ਦੀ ਹੋਰ ਵੀ ਸ਼ੋਭਾ ਵਧਾ ਰਹੇ ਸਨ ਅਤੇ ਇਸ ਨਗਰ ਕੀਰਤਨ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ.ਕੇ. ਸਿੰਘ ਅਤੇ ਹੋਰ ਮੈਂਬਰ ਵੀ ਨਾਲ ਚੱਲ ਰਹੇ ਸਨ ਅਤੇ ਪੰਜ ਪਿਆਰੀਆਂ ਨੂੰ ਜਥੇਦਾਰ ਸੁਰਜੀਤ ਸਿੰਘ ਗੜੀ ਤੇ ਹੋਰਨਾ ਵਲੋਂ ਸਿਰੋਪਾਏ ਭੇਂਟ ਕੀਤੇ ਗਏ। ਸੁਆਗਤ ਕਰਨ ਵਾਲਿਆਂ ਵਿਚੋਂ ਹਲਕਾ ਘਨੌਰ ਦੀ ਬੀਬੀ ਮੁਖਮੈਲਪੁਰ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮਲਪੁਰ, ਚੇਅਰਮੈਨ ਹਰਿੰਦਰ ਪਾਲ ਸਿੰਘ ਟੋਹੜਾ, ਸਰਕਲ ਪ੍ਰਧਾਨ ਲਾਲ ਸਿੰਘ ਮਰਦਾਂਪੁਰ, ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ ਖਾਲਸਾ, ਪ੍ਰਧਾਨ ਅਬਰਿੰਦਰ ਸਿੰਘ ਕੰਗ, ਗਿਆਨੀ ਭੁਪਿੰਦਰ ਸਿੰਘ ਗੋਲੂ, ਹਰਦੇਵ ਸਿੰਘ ਕੰਡੇਵਾਲਾ, ਕਰਨਜੀਤ ਸਿੰਘ ਕੰਗ ਅਤੇ ਭਾਈ ਗੁਰਿੰਦਰਪਾਲ ਸਿੰਘ ਜੋਗਾ ਐਮ ਸੀਜ, ਚਰਨਜੀਤ ਸਿੰਘ ਸਲੈਚ, ਮਹਿੰਦਰ ਪੱਪੂ, ਬਲਵਿੰਦਰ ਸਿੰਘ ਨੇਪਰਾਂ, ਬਗੀਚਾ ਸਿੰਘ ਠੇਕੇਦਾਰ, ਸ੍ਰ. ਬਲਦੇਵ ਸਿੰਘ ਖੁਰਾਨਾ ਸਮੇਤ ਹੋਰ ਆਗੂ ਵੀ ਹਾਜਰ ਸਨ।