ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ 4 ਕਾਬੂ, ਇੱਕ ਮੌਕੇ ਤੋਂ ਫਰਾਰ

0
1252

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ
ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ 4 ਕਾਬੂ, ਇੱਕ ਮੌਕੇ ਤੋਂ ਫਰਾਰ
ਲੁਧਿਆਣਾ/ਖੰਨਾ 19 ਜੁਲਾਈ (000)-ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ, ਰੇਜ਼, ਲੁਧਿਆਣਾ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਖੰਨਾ ਪੁਲਿਸ ਵੱਲੋ ਨਸ਼ਿਆ, ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਜੇਰ ਸਰਕਰਦਗੀ ਸ਼੍ਰੀ ਜਸਵੀਰ ਸਿੰਘ ਪੀ.ਪੀ.ਐੱਸ, ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਦੀਪਕ ਰਾਏ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਬਾ ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ ਦੇ ਸਬੰਧ ਵਿੱਚ ਪੈਟਰੋਲਿੰਗ ਕਰਦੇ ਹੋਏ ਸੂਆ ਪੁਲੀ ਪਿੰਡ ਭੱਟੀਆ ਪਾਸ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਚਿਨ ਤੋਮਰ ਪੁੱਤਰ ਕ੍ਰਿਸ਼ਨ ਪਾਲ ਵਾਸੀ ਗਲੀ ਨੰਬਰ 8, ਉੱਤਸਚਿਨ ਕਲੋਨੀ, ਲੋਨੀ, ਗਾਜੀਆਬਾਦ ਯੂ.ਪੀ, ਭਾਰਤ ਭੂਸ਼ਣ ਪੁੱਤਰ ਮੂਲ ਚੰਦ ਵਾਸੀ ਮਕਾਨ ਨੰਬਰ 606, ਸੰਗਮ ਬਿਹਾਰ, ਲੋਨੀ, ਗਾਜੀਆਬਾਦ ਯੂ.ਪੀ, ਰਕੇਸ਼ ਕੁਮਾਰ ਪੁੱਤਰ ਰਮੇਸ਼ਵਰ ਵਾਸੀ ਪਿੰਡ ਜਾਬਲੀ, ਲੋਨੀ, ਗਾਜੀਆਬਾਦ ਯੂ.ਪੀ, ਸੁੰਦਰ ਸਿੰਘ ਪੁੱਤਰ ਰਣਬੀਰ ਪ੍ਰਸ਼ਾਦ ਵਾਸੀ ਗਲੀ ਨੰਬਰ 1, ਮਕਾਨ ਨੰਬਰ 112, ਸ਼ਿਵ ਬਿਹਾਰ ਰਾਵਲ ਨਗਰ ਦਿੱਲੀ ਅਤੇ ਅਜੈ ਵਾਸੀ ਬੁਲੰਦਸ਼ਹਿਰ ਯੂ.ਪੀ. ਜੋ ਕਾਰ ਨੰਬਰ ਡੀ.ਐੱਲ-10-ਸੀ.ਡੀ-1967 ਰੰਗ ਡਾਰਕ ਗ੍ਰੇਅ ਮਾਰਕਾ ਆਈ-10 ਵਿੱਚ ਅਸਲੇ ਸਮੇਤ ਲੈਸ ਹੋ ਕੇ ਬੇ-ਅਬਾਦ ਭੱਠਾ ਪਿੰਡ ਬਾਹੋਮਾਜਰਾ ਮੌਜੂਦ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਅਸਲੇ ਸਮੇਤ ਕਾਬੂ ਆ ਸਕਦੇ ਹਨ। ਜਿਸ ‘ਤੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਵੱਲੋ ਘੇਰਾਬੰਦੀ ਕਰਕੇ 4 ਦੋਸ਼ੀਆਨ ਨੂੰ ਅਸਲੇ ਸਮੇਤ ਮੌਕਾ ‘ਤੇ ਕਾਬੂ ਕੀਤਾ, ਜਿਹਨਾ ਵਿੱਚੋਂ ਦੋਸ਼ੀ ਅਜੈ ਵਾਸੀ ਬੁਲੰਦਸ਼ਹਿਰ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਕੋਲੋਂ 2 ਪਿਸਟਲ 9 ਐਮ.ਐਮ., 4 ਜਿੰਦਾ ਕਾਰਤੂਸ ਅਤੇ ਦੋ ਮੈਗਜੀਨ, 2 ਪਿਸਟਲ 32 ਬੋਰ, 4 ਜਿੰਦਾ ਕਾਰਤੂਸ ਅਤੇ ਦੋ ਮੈਗਜੀਨ ਅਤੇ ਇੱਕ ਕਾਰ ਨੰਬਰ ਡੀਐਲ-10-ਸੀਡੀ-1967 ਮੌਕੇ ‘ਤੇ ਬਰਾਮਦ ਕੀਤੀਆਂ ਗਈਆਂ।ਇਨ੍ਹਾ ਖਿਲਾਫ ਮੁੱਕਦਮਾ ਨੰਬਰ 161 ਮਿਤੀ 18.07.19 ਅ/ਧ 399/402 ਆਈ.ਪੀ.ਸੀ, 25/54/59 ਅਸਲਾ ਐਕਟ ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕਰਕੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫਰਾਰ ਹੋਏ ਦੋਸ਼ੀ ਅਜੈ ਵਾਸੀ ਬੁਲੰਦ ਸ਼ਹਿਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।