ਖੰਨਾ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਗੈਰਕਾਨੂੰਨੀ ਤਰੀਕੇ ਨਾਲ ਲਿਆਂਦੀ ਜਾ ਰਹੀ ਸ਼ਰਾਬ ਬਰਾਮਦ, ਮਾਮਲੇ ਦਰਜ

0
1416

ਖੰਨਾ, 29 ਨਵੰਬਰ (ਸੀ ਐਨ ਆਈ )-ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਆਪਣੇ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਅੱਜ ਫਸਟ ਏਡ ਪੋਸਟ ਦੋਰਾਹਾ ਪਾਸ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਵੇਰੇ 08:45 ਦੇ ਕਰੀਬ ਖੰਨਾ ਸਾਇਡ ਵੱਲੋ ਇਕ ਸਫਾਰੀ ਗੱਡੀ ਨੰਬਰ ਸੀ.ਐਚ-03-ਐਕਸ-7238 ਆਈ। ਗੱਡੀ ਚਾਲਕ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਵਾਲਾ ਥਾਣਾ ਸੁਲਤਾਨਪੁਰ (ਕਪੂਰਥਲਾ) ਅਤੇ ਉਸਦੀ ਨਾਲ ਵਾਲੀ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ (ਕਪੂਰਥਲਾ) ਅਤੇ ਪਿਛਲੀ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਜੀਤ ਸਿੰਘ ਪੁੱਤਰ ਜਬਰੂ ਸਿੰਘ ਵਾਸੀ ਲਾਟੀਵਾਲਾ ਥਾਣਾ ਸੁਲਤਾਨਪੁਰ (ਕਪੂਰਥਲਾ) ਦੱਸਿਆ ਤਾਂ ਇਨਾਂ ਵਿਅਕਤੀਆਂ ਦੀ ਤਲਾਸ਼ੀ ਲੈਣ ‘ਤੇ ਬਲਜੀਤ ਸਿੰਘ ਪਾਸੋਂ 400 ਗ੍ਰਾਮ ਹੈਰੋਇਨ, ਬਲਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਪਾਸੋਂ 350/350 ਗ੍ਰਾਮ ਹੈਰੋਇਨ ਕੁੱਲ 1 ਕਿਲੋ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 220 ਮਿਤੀ 29.11.2017 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆਨ ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਅੱਜ ਥਾਣਾ ਦੋਰਾਹਾ ਵਿਖੇ ਤਾਇਨਾਤ ਹੌਲਦਾਰ ਕੁਲਵਿੰਦਰ ਸਿੰਘ ਨੰਬਰ 210/ਖੰਨਾ ਨੇ ਸਮੇਤ ਪੁਲਿਸ ਪਾਰਟੀ ਦੇ ਰਾਜਵੰਤ ਹਸਪਤਾਲ ਜੀ.ਟੀ ਰੋਡ ਦੋਰਾਹਾ ਪਰ ਨਾਕਾਬੰਦੀ ਕਰਦੇ ਹੋਏ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਵਕਤ ਕਰੀਬ 12:30 ਵਜੇ ਇਕ ਟੈਂਪੂ ਟਰੈਵਲ ਨੰਬਰ ਪੀ.ਬੀ-29-ਐਕਸ-3881 ਖੰਨਾ ਸਾਇਡ ਵੱਲੋਂ ਆਇਆ, ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਸ਼ੱਕ ਦੀ ਬਨਾਹ ਪਰ ਚੈਕ ਕੀਤਾ ਤਾਂ ਟੈਪੂ ਟਰੈਵਲ ਚਾਲਕ ਨੇ ਆਪਣਾ ਨਾਮ ਮਨਿੰਦਰਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਕਰੀ ਕਲਾਂ ਜਿਲਾ ਮੋਗਾ ਦੱਸਿਆ ਅਤੇ ਉਸ ਦੇ ਨਾਲ ਵਾਲੀਆਂ ਸੀਟਾਂ ਪਰ ਬੈਠੇ ਵਿਅਕਤੀਆਂ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਢੰਡਰੀਆਂ ਜਿਲਾ ਸੰਗਰੂਰ ਅਤੇ ਸੰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗੋਬਿੰਦਪੁਰ ਜਿਲਾ ਮੋਹਾਲੀ ਦੱਸਿਆ। ਜਿਨਾਂ ਦੀ ਉਕਤ ਟੈਪੂ ਟਰੈਵਲ ਨੂੰ ਚੈੱਕ ਕੀਤਾ ਗਿਆ ਤਾਂ ਜਿਸ ਵਿੱਚੋਂ 80 ਪੇਟੀਆਂ ਡਾਲਰ ਰੰਮ ਅਤੇ 10 ਪੇਟੀਆਂ ਇੰਮਪੀਰੀਅਲ ਬਲਯੂ ਸ਼ਰਾਬ ਬ੍ਰਾਮਦ ਹੋਈਆਂ। ਇਹ ਵਿਅਕਤੀ ਇਸ ਸ਼ਰਾਬ ਬਾਰੇ ਕੋਈ ਲਾਇਸੰਸ ਵਗੈਰਾ ਪੇਸ਼ ਨਹੀ ਕਰ ਸਕੇ।
ਜਿਨਾਂ ਦੇ ਖਿਲਾਫ ਮੁਕੱਦਮਾ ਨੰਬਰ 221 ਮਿਤੀ 29.11.2017 ਅ/ਧ 61-1-14 ਆਬਕਾਰੀ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਸ਼ਰਾਬ ਬਨੂੜ ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ਤੇ ਲੈ ਕੇ ਆਏ ਹਨ, ਜਿਨਾਂ ਨੇ ਅੱਗੇ ਇਹ ਸ਼ਰਾਬ ਮਹਿੰਗੇ ਭਾਅ ਵਿੱਚ ਲੁਧਿਆਣੇ ਵੇਚਣੀ ਸੀ। ਜਿਨਾਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ।
ਇਸ ਤੋਂ ਇਲਾਵਾ ਇਕ ਹੋਰ ਮਾਮਲੇ ਵਿੱਚ ਥਾਣਾ ਸਦਰ ਖੰਨਾ ਵਿਖੇ ਤਾਇਨਾਤ ਹੌਲਦਾਰ ਰਘਵੀਰ ਸਿੰਘ ਨੰਬਰ 349/ਖੰਨਾ ਨੇ ਲਵਲੀ ਢਾਬਾ ਜੀ.ਟੀ ਰੋਡ ਬੁਲੇਪੁਰ ਪਾਸ ਨਾਕਾਬੰਦੀ ਕਰਦੇ ਹੋਏ ਗੋਬਿੰਦਗੜ• ਸਾਇਡ ਵੱਲ ਆ ਰਹੀਆਂ ਗੱਡੀਆਂ ਨੂੰ ਚੈਕ ਕਰਨ ਸ਼ੁਰੂ ਕਰ ਦਿੱਤਾ ਤਾਂ ਗੋਬਿੰਦਗੜ• ਸਾਇਡ ਵੱਲੋਂ ਕਾਰ ਪੀ.ਬੀ-08-ਬੀ.ਬੀ-2011 ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ ਤਾਂ ਕਾਰ ਚਾਲਕ ਨੇ ਆਪਣਾ ਨਾਮ ਸੂਰਜ ਬੈਂਸ ਪੁੱਤਰ ਪਾਲ ਚੰਦ ਬੈਂਸ ਵਾਸੀ ਸੁਲਤਾਨਪੁਰ ਜਲੰਧਰ ਕੈਂਟ ਦੱਸਿਆ, ਜਿਸ ਦੀ ਕਾਰ ਦੀ ਤਲਾਸ਼ੀ ਲੈਣ ਪਰ ਕਾਰ ਵਿੱਚੋਂ 3 ਪੇਟੀਆਂ ਰੋਇਲ ਸਟੈਗ, 7 ਪੇਟੀਆਂ 100 ਪਾਈਪਰ, 2 ਪੇਟੀਆਂ ਵੈਟ 69, 01 ਪੇਟੀ ਟੀਚਰ ਸਕਾਚ, 01 ਪੇਟੀ ਸੀਮਰਨ ਆਫ, 02 ਪੇਟੀਆਂ ਬਲੈਕ ਐਂਡ ਵਾਈਟ ਕੁੱਲ 16 ਪੇਟੀਆਂ ਸ਼ਰਾਬ ਬ੍ਰਾਮਦ ਹੋਈਆਂ।ਜੋ ਇਹ ਵਿਅਕਤੀ ਇਸ ਸ਼ਰਾਬ ਬਾਰੇ ਕੋਈ ਲਾਇਸੰਸ ਵਗੈਰਾ ਪੇਸ਼ ਨਹੀ ਕਰ ਸਕੇ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 243 ਮਿਤੀ 29.11.2017 ਅ/ਧ 61-1-14 ਆਬਕਾਰੀ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।ਜਿਸ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਸ਼ਰਾਬ ਚੂੰਨੀ ਸਾਈਡ ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ‘ਤੇ ਲੈ ਕੇ ਆਏ ਹਨ, ਜਿਨਾਂ ਨੇ ਅੱਗੇ ਇਹ ਸ਼ਰਾਬ ਮਹਿੰਗੇ ਭਾਅ ਵਿੱਚ ਜਲੰਧਰ ਵੇਚਣੀ ਸੀ। ਜਿਨਾਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ।