ਗਣੇਸ਼ ਬੂਥ ਮਾਰਕੀਟ ਦੀ ਪ੍ਰਧਾਨਗੀ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਹੋਏ ਆਮਣੋ ਸਾਹਮਣੇ

0
1278

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿੱਖੇ ਬੂਥ ਮਾਰਕੀਟ ਜਿਸਨੂੰ ਬਣਿਆ ਤਕਰੀਬਨ 6-7 ਸਾਲ ਹੋ ਚੁਕੇ ਹਨ । ਇਸ ਬੂਥ ਮਾਰਕੀਟ ਦੀ ਪ੍ਰਧਾਨਗੀ ਸ੍ਰ. ਪ੍ਰੀਤਮ ਸਿੰਘ 2-3 ਸਾਲਾ ਤੋਂ ਕਰਦੇ ਆ ਰਹੇ ਸਨ ਪਰ ਕੁਝ ਦੇਰ ਬਾਅਦ ਪ੍ਰੀਤਮ ਸਿੰਘ ਕੁਝ ਕਾਰਨਾ ਕਰਕੇ ਬਾਹਰ ਚੱਲੇ ਗਏ ਅਤੇ ਇਹ ਪ੍ਰਧਾਨਗੀ ਰਮੇਸ਼ ਬੱਬਲਾ ਜੋ ਕਿ ਸ਼੍ਰੀ ਰਾਜ ਖੁਰਾਨਾ ਸਾਬਕਾ ਚੀਫ ਪਾਰਲੀਮਾਨੀ ਸੈਕਟਰੀ ਪੰਜਾਬ ਦਾ ਆਸ਼ੀਰਵਾਦ ਪ੍ਰਾਪਤ ਹੋਣ ਤੇ ਰਮੇਸ਼ ਬੱਬਲਾ ਨੂੰ ਇਹ ਪ੍ਰਧਾਨਗੀ ਸੋਂਪ ਦਿੱਤੀ ਗਈ। ਭਰੋਸੇ ਯੋਗ ਸੂਤਰਾ ਤੋਂ ਪਤਾ ਲਗਿਆ ਹੈ ਕਿ ਪ੍ਰੀਤਮ ਸਿੰਘ ਜੋ ਕਿ ਰਾਜਪੁਰਾ ਛੱਡ ਕੇ ਬਾਹਰ ਚਲੇ ਗਏ ਸਨ ਉਹਨਾਂ ਦੀ ਵਾਪਸੀ ਤੇ ਪ੍ਰਧਾਨਗੀ ਦਾ ਮਾਮਲਾ ਤੂਲ ਫੜਨ ਲਗਿਆ। ਇੱਕ ਦੂਜੇ ਤੇ ਦੂਸ਼ਣ ਲਗਣੇ ਸ਼ੁਰੂ ਹੋ ਗਏ ਜੀਵੇਂ ਕਿ ਪਿਛਲੇ 8 ਮਹੀਨਿਆਂ ਵਿੱਚ ਭਾਜਪਾ ਅਕਾਲੀ ਗਠਬੰਧਨ ਨਗਰ ਕੌਂਸਲ ਰਾਜਪੁਰਾ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਚਲਿਆ ਸੀ। ਇਸੇ ਤਰਾਂ ਹੁਣ ਸ਼੍ਰੀ ਗਣੇਸ਼ ਬੂਥ ਮਾਰਕੀਟ ਦੀ ਪ੍ਰਧਾਨਗੀ ਨੇ ਤੂਲ ਫੜਦੇ ਹੋਏ ਦੋਹਾ ਪਾਰਟੀਆਂ ਵਿੱਚ ਖਿਚਾਤਾਨੀ ਸਿੱਖਰ ਤੇ ਜਾ ਲਗਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਪਟਿਆਲਾ ਦੇ ਪ੍ਰਧਾਨ ਸ੍ਰ. ਦੀਪਇੰਦਰ ਸਿੰਘ ਢਿੱਲੋ ਅਤੇ ਸ਼ਹਿਰੀ ਪ੍ਰਧਾਨ ਜਗਦੀਸ਼ ਜਗਾ ਨੇ ਅੱਜ 234 ਬੂਥ ਜੋ ਗਣੇਸ਼ ਬੂਥ ਮਾਰਕੀਟ ਵਜੋ ਜਾਣੇ ਜਾਂਦੇ ਹਨ ਇਹਨਾਂ ਦੀ ਪ੍ਰਧਾਨਗੀ ਭਾਰੀ ਗਿਣਤੀ ਵਿੱਚ ਬੈਠੇ ਬੂਥਾ ਦੇ ਮਾਲਕਾ ਵਿੱਚ ਪ੍ਰੀਤਮ ਸਿੰਘ ਨੂੰ ਬੋਲੇ ਸੋ ਨਿਹਾਲ ਦੇ ਜੈਕਾਰਿਆ ਵਿੱਚ ਮੁੜ ਪ੍ਰਧਾਨਗੀ ਦੀ ਕੁਰਸੀ ਸੋਂਪ ਦਿੱਤੀ ਗਈ ਅਤੇ ਸ੍ਰ. ਪ੍ਰੀਤਮ ਸਿੰਘ ਨਾਲ ਕਈ ਦਰਜਨਾ ਦੀ ਤਾਦਾਦ ਵਿੱਚ ਲੋਕਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੁਆਇਨ ਕੀਤਾ ਜਿਹਨਾਂ ਨੂੰ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰ. ਢਿਲੋ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰਿਆ ਨੂੰ ਪੁੂਰਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਮਜੇ ਦੀ ਗੱਲ ਹੈ ਕਿ ਇਸ ਮਾਰਕੀਟ ਵਿੱਚ 234 ਬੂਥ ਹਨ ਜੋ ਕਿ ਗਰੀਬ ਰੇਹੜੀਆਂ ਵਾਲੇ ਅਤੇ ਛੋਟੇ ਮੋਟੇ ਕੰਮ ਕਾਰਾ ਵਾਲੇ ਬੰਦਿਆਂ ਨੂੰ ਐਲਾਟ ਕੀਤੇ ਗਏ ਸਨ। ਸੂਤਰਾ ਤੋਂ ਪਤਾ ਲਗਿਆ ਹੈ ਕਿ ਕੁਝ ਬੂਥ ਅੱਗੇ ਤੋਂ ਅੱਗੇ ਵੇਚ ਦਿਤੇ ਗਏ ਹਨ ਅਤੇ ਕੁਝ ਸਟੋਰ ਬਣਾ ਦਿੱਤੇ ਗਏ ਹਨ ਅਤੇ ਰੇਹੜੀਆਂ ਵਾਲੇ ਆਪਣੀਆਂ ਰੇਹੜੀਆਂ ਤੇ ਸੋਦਾ ਰੱਖਕੇ ਪੁਰਾਣੀ ਪਰੰਪਰਾ ਨੂੰ ਲੇ ਕੇ ਟਾਊਨ ਸ਼ਿਪ ਦੇ ਬਜਾਰਾ ਅਤੇ ਪਟਿਆਲਾ ਰੋਡ ਤੇ ਰੇਹੜੀਆਂ ਲਾ ਕੇ ਦੁਕਾਨਦਾਰੀ ਕਰ ਰਹੇ ਹਨ, ਜਦ ਕਿ ਉਹਨਾਂ ਨੂੰ ਆਪਣੇ ਬੂਥਾਂ ਵਿੱਚ ਮਾਲ ਰੱਖਕੇ ਦੁਕਾਨਦਾਰੀ ਕਰਨੀ ਚਾਹੀਦੀ ਹੈ ਤਾਂ ਕਿ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ ਅਤੇ ਟ੍ਰੈਫਿਕ ਸਮਸਿਆ ਦਾ ਵੀ ਹੱਲ ਹੋ ਸਕੇ । ਇਸ ਸਬੰਧੀ ਜਦੋਂ ਰਮੇਸ਼ ਬਬਲਾ ਤੋਂ ਜਾਣਕਾਰੀ ਲਈ ਗਈ ਤਾਂ ਉਹਨਾਂ ਨੇ ਹਰੇਕ ਗੱਲ ਨੂੰ ਨਕਾਰਦੇ ਹੋਏ ਵਿਰੋਧ ਕੀਤਾ ਅਤੇ ਆਪਣੀ ਪ੍ਰਧਾਨਗੀ ਦੀ ਕੁਰਸੀ ਨੂੰ ਕਾਇਮ ਕਰਨ ਬਾਰੇ ਗੱਲਬਾਤ ਵੀ ਕੀਤੀ।