ਘਰਾਂ ਦੇ ਬਾਹਰ ਲਗੇ ਨਜਾਇਜ ਜਂੰਗਲਿਆਂ ਨੇ ਲੋਕਾ ਦੇ ਨਕ ਵਿੱਚ ਕੀਤਾ ਦੱਮ

0
1663

ਰਾਜਪੁਰਾ 6 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਟਾੳਨ ਅਤੇ ਸ਼ਹਿਰ ਦੀਆ ਲਗਭਗ ਸਾਰੀਆਂ ਕਲੋਨੀਆ ਵਿਚ ਲੋਕਾ ਨੇ ਆਪਣੇ ਘਰਾਂ ਦੇ ਬਾਹਰ ਨਗਰ ਕੌਸਲ ਦੀ ਅਰਬਾ ਰੁਪਏ ਦੀ ਜਮੀਨ ਤੇ ਨਜਾਇਜ ਕਬਜੇ ਕੀਤੇ ਹੋਏ ਹਨ। ਜਿਨਾ ਕਾਰਣ ਉਥੋ ਟਾੳਨ ਦੀਆ 40-40 ਫੁਟ ਚੌੜੀਆਂ ਸੜਕਾ ਕੇਵਲ ਨਾ ਮਾਤਰ ਹੀ ਰਹਿ ਗਈਆ ਹਨ। ਕਈ ਲੋਕਾ ਨੇ ਘਰਾਂ ਦੇ 10-10 ਫੁਟ ਤਕ ਨਗਰ ਕੌਸਲ ਦੀ ਥਾ ਤੇ ਜੰਗਲੇ ਲਗਾਏ ਹੋਏ ਹਨੰ ਅਤੇ ਕਈ ਲੋਕਾ ਨੇ ਤਾਂ ਬਾਗਬਾਨੀ ਵੀ ਕੀਤੀ ਹੋਈ ਹੈ। ਅਤੇ ਕਈਆ ਨੇ ਮੁਫਤ ਵਿਚ ਗੈਰੇਜ ਤਕ ਬਣਾਏ ਹੋਏ ਹਨ ਜਿਨਾਂ ਕਾਰਣ ਜਿਥੇ ਸਾਡੇ ਸ਼ਹਿਰ ਦੀ ਸੁੰਦਰਤਾ ਖਰਾਬ ਹੁੰਦੀ ਹੈ ਉਥੇ ਇਨਾ ਜੰਗਲੇਆ ਕਾਰਣ ਸੜਕਾ ਦਾ ਅਕਾਰ ਵੀ ਛੋਟਾ ਹੋ ਜਾਂਦਾ ਹੈ। ਅਤੇ ਜਿਸ ਕਾਰਣ ੳਥੋ ਲਘਣ ਵਾਲੇ ਵਾਹਨਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਬੜੇ ਦੁੱਖ ਦੀ ਗਲ ਹੈ ਕਿ ਏਨਾਂ ਕੁਝ ਹੋਣ ਤੋ ਬਆਦ ਵੀ ਪ੍ਰਸਾਸ਼ਨ ਬਿਲਕੁਲ ਅੰਜਾਣ ਬਣਿਆ ਹੋਇਆ ਹੈ। ਲੋਕਾ ਦੀ ਪੁਰਜੋਰ ਮੰਗ ਹੈ ਕਿ ਲੋਕਾ ਵਲੋ ਘਰਾਂ ਦੇ ਬਾਹਰ ਕੀਤੇ ਗਏ ਇਨਾਂ ਨਜਾਇਜ ਕਬਜੇਆ ਨੂੰ ਤੂਰੰਤ ਖਾਲੀ ਕਰਵਾਇਆ ਜਾਵੇ ਤਾਂ ਕਿ ਟਰੈਫਿਕ ਆਵਾਜਾਈ ਵਿੱਚ ਵੀ ਰੁਕਾਵਟ ਨਾ ਰਹੇ। ਇੱਥੇ ਇਹ ਵਰਣਨ ਯੋਗ ਹੈ ਕਿ ਲੋਕਾ ਨੇ ਆਪਣੇ ਘਰ ਦੇ ਬਾਹਰ ਵੱਡੀਆਂ ਗਡੀਆਂ ਜੀਵੇਂ ਟਰਕ ਆਦਿ ਵੀ ਖੜੇ ਕੀਤੇ ਹੋਏ ਹਨ ਜੋ ਕਿ ਲੋਕਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੇ ਲੋਕਾ ਨੇ ਪ੍ਰਸ਼ਾਸਨ ਨੂੰ ਜਗਾਉਣ ਲਈ ਮੀਡੀਆਂ ਨੂੰ ਮਿਲਕੇ ਇਹ ਸਾਰੀ ਸਮਸਿਆ ਦੀ ਜਾਣਕਾਰੀ ਦਿੱਤੀ।