ਜਗਦੀਸ਼ ਜਗਾ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਲਡੂ ਵੰਡੇ

0
1882

 

ਰਾਜਪੁਰਾ 26 ਸਤੰਬਰ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦ ਪਟਿਆਲਾ ਤੋਂ ਆਈ ਇੱਕ ਖਬਰ ਰਾਜਪੁਰਾ ਸ਼ਹਿਰ ਵਿੱਚ ਪਹੁੰਚੀ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਜਿਲਾ ਪਟਿਆਲਾ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ. ਦੀਪਇੰਦਰ ਸਿੰਘ ਢਿੱਲੋ ਨੇ ਜਗਦੀਸ਼ ਕੁਮਾਰ ਜੱਗਾ ਦੀ ਸੇਵਾਵਾ ਨੂੰ ਵੇਖਦੇ ਹੋਏ ਉਹਨਾਂ ਨੂੰ ਰਾਜਪੁਰਾ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਇਸ ਤੋਂ ਪਹਿਲਾ ਸ੍ਰ. ਹਰਪਾਲ ਸਿੰਘ ਸਰਾੳ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਸਨ ਤੇ ਹੁਣ ਇਹਨਾਂ ਦੀ ਥਾਂ ਤੇ ਜਗਦੀਸ਼ ਕੁਮਾਰ ਜੱਗਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਨੇ ਉਪ ਮੁੱਖ ਮੰਤਰੀ ਅਤੇ ਜਿਲਾ ਪ੍ਰਧਾਨ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਜਗਦੀਸ਼ ਕੁਮਾਰ ਜੱਗਾ ਦੇ ਪ੍ਰਧਾਨ ਬਣਨ ਤੇ ਉਹਨਾਂ ਦੇ ਸਮਰਥਕਾ ਵਿੱਚ ਖੁਸ਼ੀ ਦੀ ਲਹਿਰ ਦੋੜੀ ਅਤੇ ਉਹਨਾਂ ਨੇ ਟਾਹਲੀ ਵਾਲੇ ਚੌਕ ਤੇ ਪਟਾਕੇ ਚਲਾ ਕੇ ਅਤੇ ਲੱਡੂ ਵੰਡਕੇ ਆਪਣੀ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਯੂਥ ਅਕਾਲੀ ਆਗੂ ਨਿਤਿਨ ਰੇਖੀ, ਹਨੀ ਫਤਿਹ, ਹਰਪ੍ਰੀਤ ਸਿੰਘ ਇੰਜੀ, ਗੋਲਡੀ ਜੈਲਦਾਰ, ਰਾਹੁਲ ਤੁਲੀ, ਵਿਜਯ ਸ਼ਰਮਾ, ੳਮ ਪ੍ਰਕਾਸ਼ ਪੀ ਏ, ਗੁਲਾਬ ਸਿੰਘ ਮੰਟੂ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ।