ਜਿਲਾ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਹਥਿਆਰ, ਲੁੱਟ ਦੀ ਰਕਮ ਅਤੇ ਨਸ਼ੀਲੀਆਂ ਵਸਤਾਂ ਬਰਾਮਦ,

0
1545

ਜਗਰਾਂਉ, 30 ਅਕਤੂਬਰ (ਸੀ ਐਨ ਆਈ )-ਜਿਲਾ ਪੁਲਿਸ ਲੁਧਿਆਣਾ (ਦਿਹਾਤੀ) ਨੇ ਹਥਿਆਰਾਂ ਦੀ ਨੋਕ ‘ਤੇ ਲੁੱਟ ਖੋਹ ਕਰਨ ਵਾਲੇ ਕਥਿਤ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਹਥਿਆਰਾਂ, ਲੁੱਟ ਦੀ ਰਕਮ ਅਤੇ ਨਸ਼ੀਲੀਆਂ ਵਸਤਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਸੁਰਜੀਤ ਸਿੰਘ, ਆਈ.ਪੀ.ਐਸ, ਜਿਲਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਥਾਣੇਦਾਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਦਾਖਾ ਦੀ ਨਿਗਰਾਨੀ ਅਧੀਨ ਮਿਤੀ 28.10.2017 ਨੂੰ ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਇੰਚਾਰਜ ਪੁਲਿਸ ਚੌਕੀ ਚੌਕੀਮਾਨ ਸਮੇਤ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਹਾਂਸ ਕਲਾਂ ਵਿਖੇ ਮੌਜੂਦ ਸੀ ਤਾਂ ਉਸਨੂੰ ਨੰਬਰਦਾਰ ਹਰਭਜਨ ਸਿੰਘ ਵਾਸੀ ਢੋਲਣ ਦਾ ਫੋਨ ਆਇਆ ਕਿ ਹਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਢੋਲਣ ਦੀ ਲੁੱਟ ਦੀ ਮਨਸ਼ਾ ਨਾਲ ਉਸਦੇ ਸੱਟਾਂ ਮਾਰਕੇ ਉਸ ਪਾਸੋਂ 10,000/- ਰੁਪਏ ਨਗਦ ਅਤੇ ਉਸਦਾ ਪਰਸ ਖੋਹਕੇ ਲੈ ਗਏ ਹਨ।ਹਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਜਿਸ ਤੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਸਿਵਲ ਹਸਪਤਾਲ ਜਗਰਾਂਉ ਪੁੱਜਾ।ਜਿਸ ਪਾਸ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਾਇਆ ਕਿ ਉਹ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਕਾਂਉਕੇ ਵਿਖੇ ਬਤੌਰ ਰਿਕਾਰਡ ਕੀਪਰ ਡਿਊਟੀ ਕਰਦਾ ਹੈ।ਉਹ ਮਿਤੀ 28.10.2017 ਨੂੰ ਰੋਜ ਦੀ ਤਰਾਂ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਕੇ ਸ਼ਾਮ ਨੂੰ 05:00 ਵਜੇ ਆਪਣੇ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਵਾਪਸ ਪਿੰਡ ਢੋਲਣ ਨੂੰ ਜਾ ਰਿਹਾ ਸੀ ਤਾਂ ਕਰੀਬ 05:30 ਵਜੇ ਸ਼ਾਮ ਨੂੰ ਨਹਿਰ ਅਖਾੜਾ ਪੁਲ ਪਾਰ ਕਰਕੇ ਰਾਏਕੋਟ ਰੋਡ ਪਰ ਪੈਟਰੋਲ ਪੰਪ ਪਾਸ ਭੱਠੇ ਵਾਲੇ ਪਾਸੇ ਤੋਂ ਪਿੰਡ ਵੱਲ ਨੂੰ ਜਾ ਰਿਹਾ ਸੀ ਤਾਂ ਉਸਦੇ ਪਿੱਛੇ ਤੋਂ ਦੋ ਮੋਟਰ ਸਾਈਕਲ ਜਿਹਨਾਂ ਵਿੱਚ ਇੱਕ ਪਲਟੀਨਾ ਅਤੇ ਇੱਕ ਯਾਮਾ ਮੋਟਰ ਸਾਈਕਲ ਨੰਬਰ ਪੀ.ਬੀ-08-ਬੀ.ਕਿਯੂ-3111 ਜਿਸ ਪਰ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੇਵਲ ਸਿੰਘ ਦਾ ਲੜਕਾ ਅਮਨਪ੍ਰੀਤ ਸਿੰਘ ਤੇ ਛੋਟਾ ਰਮਨਪ੍ਰੀਤ ਸਿੰਘ ਵਾਸੀ ਅਮਰਗੜ• ਸਵਾਰ ਸੀ।ਜਿਸ ਪਾਸ ਲੋਹੇ ਦੀ ਰਾਡ ਅਤੇ ਮੋਟਰ ਸਾਈਕਲ ਚਲਾਉਣ ਵਾਲੇ ਦਾ ਨਾਮ ਨਿਹਾਲ ਸਿੰਘ ਅਤੇ ਦੂਸਰੇ ਨੂੰ ਰਾਜੂ ਕਹਿ ਰਹੇ ਸਨ।ਜਿਹਨਾਂ ਨੇ ਉਸ ਉਪਰ ਲੋਹੇ ਦੀ ਰਾਡ ਦੇ ਵਾਰ ਕਰਕੇ ਹਮਲਾ ਕਰ ਦਿੱਤਾ।ਜੋ ਪਲਟੀਨਾ ਮੋਟਰ ਸਾਈਕਲ ਚਲਾਂਉਦਾ ਸੀ, ਉਸਦਾ ਨਾਮ ਗੋਪੀ ਲੈਂਦੇ ਸਨ, ਉਹਨਾਂ ਨੇ ਉਸਨੂੰ ਪਕੜ ਲਿਆ ਤਾਂ ਅਮਨਪ੍ਰੀਤ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਉਸਦੇ ਸਿਰ ਵਿੱਚ ਰਾਡ ਨਾਲ ਵਾਰ ਕੀਤਾ।ਗੁਰਪ੍ਰੀਤ ਸਿੰਘ ਨੇ ਉਸਦੇ ਕਰੀਬ 10,000/- ਰੁਪਏ ਕੱਢ ਲਏ।ਪਰਸ ਵਿੱਚ ਉਸਦਾ ਵੋਟਰ ਕਾਰਡ, ਏ.ਟੀ.ਐਮ, ਚਾਬੀਆਂ ਅਤੇ ਹੋਰ ਜਰੂਰੀ ਕਾਗਜਾਤ ਵੀ ਕੱਢਕੇ ਚਲੇ ਗਏ
ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 325 ਮਿਤੀ 28.10.2017 ਅ/ਧ 394/148/149 ਆਈ.ਪੀ.ਸੀ ਥਾਣਾ ਦਾਖਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੇਵਲ ਸਿਘ ਵਾਸੀ ਪਿੰਡ ਅਮਰਗੜ ਕਲੇਰ, ਅਮਨਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਸਿੰਘ ਵਾਸੀ ਪਿੰਡ ਅਮਰਗੜ ਕਲੇਰ, ਰਮਨਪੀ੍ਰਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਅਮਰਗੜ ਕਲੇਰ, ਨਿਹਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਅਮਰਗੜ ਕਲੇਰ ਨੂੰ ਸਮੇਤ ਵਾਰਦਾਤ ਵਿੱਚ ਵਰਤੇ 02 ਮੋਟਰ ਸਾਈਕਲ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਦਾ ਇੱਕ ਸਾਥੀ ਮਨਦੀਪ ਸਿੰਘ ਉਰਫ ਰਾਜੂ ਨੂੰ ਗਿਫ਼ਤਾਰ ਕਰਨਾ ਬਾਕੀ ਹੈ।ਗ੍ਰਿਫਤਾਰ ਦੋਸ਼ੀਆਂ ਪਾਸੋਂ ਖੋਹ ਕੀਤੀ ਰਕਮ ਵਿੱਚੋਂ 8,000/- ਰੁਪਏ ਨਗਦ, 02 ਦੇਸੀ ਕੱਟੇ ਸਮੇਤ 10 ਜਿੰਦਾ ਕਾਰਤੂਸ, ਦੋਸ਼ੀ ਰਮਨਪ੍ਰੀਤ ਸਿੰਘ ਪਾਸੋਂ ਇੱਕ ਕਮਾਨੀਦਾਰ ਚਾਕੂ ਅਤੇ ਦੋਸ਼ੀ ਨਿਹਾਲ ਸਿੰਘ ਪਾਸੋਂ ਇੱਕ ਰਾਡ ਲੋਹਾ ਬਰਾਮਦ ਕੀਤੀ ਗਈ।ਜਿਸ ਸਬੰਧੀ ਮੁਕੱਦਮਾ ਨੰਬਰ 326 ਮਿਤੀ 29.10.2017 ਅ/ਧ 399/402 ਭ/ਦ, 25/54/59 ਅਸਲਾ ਐਕਟ ਥਾਣਾ ਦਾਖਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦੋਸ਼ੀ ਰਮਨਪ੍ਰੀਤ ਸਿੰਘ ਪਾਸੋਂ 10 ਨਸ਼ੀਲੀਆਂ ਗੋਲੀਆਂ ਐਲਪਰੈਕਸ 0.5 ਬਰਾਮਦ ਕੀਤੀਆਂ ਗਈਆਂ।ਜਿਸ ਵਿਰੁੱਧ ਮੁਕੱਦਮਾ ਨੰਬਰ 327 ਮਿਤੀ 29.10.2017 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਅਤੇ 02 ਗ੍ਰਾਮ ਹੈਰੋਇਨ ਨਿਹਾਲ ਸਿੰਘ ਪੁੱਤਰ ਕੁਲਵੰਤ ਸਿੰਘ ਪਾਸੋਂ ਬਰਾਮਦ ਹੋਈ। ਜਿਸ ਵਿਰੁੱਧ ਵੱਖਰੇ ਤੌਰ ‘ਤੇ ਮੁਕੱਦਮਾ ਨੰਬਰ 328 ਮਿਤੀ 29.10.2017 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਦਰਜ ਕੀਤੇ ਗਏ।ਮੁੱਢਲੀ ਤਫਤੀਸ਼ ਦੌਰਾਨ ਇਹਨਾਂ ਨੇ ਇਸ ਖੇਤਰ ਵਿੱਚ ਹੋਰ ਲੁੱਟ ਖੋਹ ਦੀਆਂ ਹੋਈਆਂ ਵਾਰਦਾਤਾਂ ਵਿੱਚ ਆਪਣੀ ਸ਼ਮੂਲੀਅਤ ਮੰਨੀ ਹੈ ਅਤੇ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।