ਜਿਲਾ ਲੁਧਿਆਣਾ ਵਿੱਚ ਸਕੂਲ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ , ਜਿਲਾ ਪ੍ਰਸਾਸ਼ਨ ਵੱਲੋਂ ਜਾਰੀ ਹੁਕਮ 12 ਜਨਵਰੀ ਤੱਕ ਲਾਗੂ ਰਹਿਣਗੇ,

0
1595

ਲੁਧਿਆਣਾ, 2 ਜਨਵਰੀ (ਸੀ ਐਨ ਆਈ )-ਬੇਮੌਸਮੀ ਧੁੰਦ ਦੇ ਜਿਆਦਾ ਵਧਣ ਨਾਲ ਆਮ ਜਨ ਜੀਵਨ ‘ਤੇ ਪੈ ਰਹੇ ਅਸਰ ਅਤੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਿਲਾ ਪ੍ਰਸਾਸ਼ਨ ਵੱਲੋਂ ਇੱਕ ਹੁਕਮ ਜਾਰੀ ਕਰਕੇ ਜਿਲਾ ਲੁਧਿਆਣਾ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਵਧੀਕ ਜਿਲਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਜਿਲਾ ਲੁਧਿਆਣਾ ਵਿੱਚ ਸਥਿਤ ਸਾਰੇ ਹੀ ਸਰਕਾਰੀ/ਪ੍ਰਾਈਵੇਟ/ਏਡਿਡ/ਐਫੀਲੀਏਟਡ ਸਕੂਲ (ਪ੍ਰਾਇਮਰੀ ਅਤੇ ਸੈਕੰਡਰੀ) ਅਤੇ ਆਂਗਣਵਾੜੀ ਕੇਂਦਰ ਮਿਤੀ 3 ਜਨਵਰੀ, 2018 ਤੋਂ ਸਵੇਰੇ 10.00 ਵਜੇ ਤੋਂ ਪਹਿਲਾਂ ਨਾ ਖੋਲ੍ਹੇ ਜਾਣ। ਇਹ ਹੁਕਮ ਮਿਤੀ 12 ਜਨਵਰੀ, 2018 ਤੱਕ ਲਾਗੂ ਰਹਿਣਗੇ। ਸ੍ਰ. ਸੰਧੂ ਨੇ ਕਿਹਾ ਕਿ ਇਹ ਹੁਕਮ ਬੱਚਿਆਂ ਦੀ ਸਿਹਤ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਹਿੱਤ ਕੱਢੇ ਗਏ ਹਨ।