ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਸੀਤਾ ਸਵੰਬਰ ਤੇ ਰਾਮ ਬਣਵਾਸ ਦ੍ਰਿਸ਼ਾਂ ਦਾ ਮੰਚਨ ਜਗਦੀਸ਼ ਕੁਮਾਰ ਜੱਗਾ ਨੇ ਕੀਤਾ ਸਟੇਜ ਦਾ ਉਦਘਾਟਨ

0
1400

ਰਾਜਪੁਰਾ, 17 ਅਕਤੂਬਰ (ਧਰਮਵੀਰ ਨਾਗਪਾਲ) ਜੈ ਸ਼ੰਕਰ ਰਾਮਲੀਲਾ ਕਲੱਬ ਮਹਿੰਦਰ ਗੰਜ ਰਾਜਪੁਰਾ ਵੱਲੋਂ ਕਲੱਬ ਦੇ ਪ੍ਰਧਾਨ ਸ੍ਰੀ ਮੋਹਨ ਲਾਲ ਗੁਪਤਾ ਦੀ ਅਗਵਾਈ ਅਤੇ ਦਰਸ਼ਨ ਸਿੰਘ ਮਿੱਠਾ ਦੇ ਨਿਰਦੇਸ਼ਨ ਹੇਠ ਮਿਰਚ ਮੰਡੀ ਦੇ ਦੁਸ਼ਹਿਰਾ ਗਰਾਂਉਡ ਵਿਚ ਖੇਡੀ ਜਾ ਰਹੀ ਰਾਮਲੀਲਾ ਦੇ ਤੀਜੇ ਦਿਨ ਸੀਤਾ ਸਵੰਬਰ ਅਤੇ ਚੌਥੇ ਦਿਨ ਰਾਮ ਬਣਵਾਸ ਦੇ ਦ੍ਰਿਸ਼ ਪੇਸ਼ ਕੀਤੇ ਗਏ। ਰਾਮਲੀਲਾ ਦੇ ਚੌਥੇ ਦਿਨ ਦੀ ਸਟੇਜ ਦਾ ਉਦਘਾਟਨ ਸ਼ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ•ਾਂ ਨੇ ਆਪਣੇ ਸੰਬੋਧਨ ਵਿਚ ਨੌਜਵਾਨਾ ਨੂੰ ਸ੍ਰੀ ਰਾਮ ਚੰਦਰ ਵਰਗਾ ਪੁੱਤਰ ਬਣਨ ਲਈ ਪ੍ਰੇਰਤ ਕੀਤਾ। ਉਨ•ਾਂ ਕਲੱਬ ਵੱਲੋਂ ਹਰ ਸਾਲ ਕਰਵਾਈ ਜਾ ਰਹੀ ਰਾਮਲੀਲਾ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ•ਾਂ ਨੇ ਕਲੱਬ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ। ਰਾਮਲੀਲਾ ਵਿਚ ਦਿਖਾਏ ਗਏ ਦ੍ਰਿਸ਼ਾਂ ਵਿਚ ਮਿਥਲਾਪੁਰੀ ਦੇ ਰਾਜਾ ਜਨਕ ਦੇ ਘਰ ਕਈ ਸਾਲ ਪੁਰਾਣਾ ਸ਼ਿਵ ਧਨੁਸ਼ ਪਿਆ ਹੋਇਆ ਸੀ।ਰਾਜਾ ਜਨਕ ਦੀ ਇਹ ਸ਼ਰਤ ਸੀ ਕਿ ਜਿਹੜਾ ਵੀਰ ਪੁਰਸ਼ ਇਸ ਧਨੁਸ਼ ਦਾ ਚਿੱਲਾ ਚੜ•ਾਏਗਾ ਉਹ ਹੀ ਸੀਤਾ ਦਾ ਪਤੀ ਬਣੇਗਾ। ਸ਼ਰਤ ਅਨੁਸਾਰ ਸ੍ਰੀ ਰਾਮ ਚੰਦਰ ਨੇ ਧਨੁਸ਼ ਦਾ ਚਿੱਲਾ ਚੜ•ਾ ਦਿੱਤਾ।ਇਸ ਦੌਰਾਨ ਪ੍ਰਸ਼ੂਰਾਮ ਅਤੇ ਲਛਮਣ ਦੇ ਆਪਸੀ ਵਾਦ-ਵਿਵਾਦ ਹੁੰਦਾ ਹੈ। ਰਾਮਲੀਲਾ ਦੌਰਾਨ ਸ੍ਰੀ ਰਾਮ ਘੋੜੀ ਉ¤ਪਰ ਚੜ• ਕੇ ਸੀਤਾ ਨੂੰ ਵਿਆਹੁਣ ਆਉਂਦੇ ਹਨ ਅਤੇ ਸੀਤਾ ਡੋਲੀ ਵਿਚ ਜਾਂਦੀ ਹੈ, ਦੇ ਦਿਖਾਏ ਗਏ ਦ੍ਰਿਸ਼ਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ।ਮੰਥਰਾ ਕੈਕੇਈ ਰਾਣੀ ਦੇ ਕੰਨ ਭਰ ਕੇ ਰਾਮ ਚੰਦਰ ਨੂੰ 14 ਸਾਲਾਂ ਦਾ ਬਣਵਾਸ ਦਿਵਾਉਂਦੀ ਹੈ ਅਤੇ ਦਸ਼ਰਥ ਰਾਮ ਚੰਦਰ ਦੇ ਵਿਯੋਗ ਵਿਚ ਆਪਣੇ ਪ੍ਰਾਣ ਤਿਆਗ ਦਿੰਦੇ ਹਨ।ਇਸ ਮੌਕੇ ਸ੍ਰੀ ਰਾਮ ਦੀ ਭੂਮਿਕਾ ਬਿਕਰਮ ਕੰਬੋਜ, ਲਛਮਣ ਦੀ ਕਮਲ, ਸੀਤਾ ਸ਼ੂਵਮ, ਜਨਕ ਗੋਰਵ ਗੁਪਤਾ, ਦਸ਼ਰਥ ਬਾਬਾ ਸ਼ਿਵ ਨਾਥ, ਪਰਸਰਾਮ ਸਤਪਾਲ ਬਿੱਲੂ, ਰਾਵਣ ਇੰਜੀਨੀਅਰ ਅਜੇ ਕੁਮਾਰ, ਕੈਕੇਈ ਮੌਨੂ, ਭਰਤ ਰਾਕੇਸ਼, ਸ਼ਤਰੂਗਨ ਗੋਲੂ ਅਦਾ ਕਰ ਰਹੇ ਹਨ। ਇਸ ਮੌਕੇ ਸ੍ਰੀ ਜਗਦੀਸ਼ ਕੁਮਾਰ ਜੱਗਾ ਦਾ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ, ਉਪ ਚੇਅਰਮੈਨ ਫ਼ਕੀਰ ਚੰਦ ਕੋਚ, ਗਿਆਨ ਚੰਦ ਸ਼ਰਮਾ, ਕੈਸ਼ੀਅਰ ਬਾਬੂ ਧਰਮਪਾਲ ਗੁਪਤਾ, ਸਹਾਇਕ ਡਾਇਰੈਕਟਰ ਰਾਕੇਸ਼ ਗੁਪਤਾ ਤੇ ਹਰੀਸ਼ ਚੌਹਾਨ , ਨਸੀਬ ਚੰਦ ਖੰਨਾ, ਅਮਿੱਤ ਗੁਪਤਾ, ਸ਼ੌਕਤ ਅਲੀ (ਮਿਸ਼ੂ), ਅਤੇ ਰਾਣਾ ਠਾਕੁਰ ਆਦਿ ਮੌਜੂਦ ਸਨ।