Home  
                               
                                  CNI Punjabi          ਟਰਾਂਸਪੋਰਟ ਨਗਰ ਵਿੱਚੋਂ ਕਬਜ਼ੇ ਹਟਾਉਣ ਬਾਰੇ ਮੈਂ ਕੋਈ ਆਦੇਸ਼ ਨਹੀਂ ਦਿੱਤਾ-ਵਿਧਾਇਕ ਸੁਰਿੰਦਰ... 
                                    
- ਗਰੀਬ ਲੋਕਾਂ ਦਾ ਉਜਾੜਾ ਅਤੇ ਕਾਰੋਬਾਰ ਠੱਪ ਕਰਨ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ
 ਲੁਧਿਆਣਾ, 10 ਮਾਰਚ (ਸੀ ਐਨ ਆਈ )-ਬੀਤੇ ਦਿਨੀਂ ਸਥਾਨਕ ਟਰਾਂਸਪੋਰਟ ਨਗਰ ਵਿਖੇ ਉਸਾਰੀਆਂ ਨੂੰ ਢਾਹੁਣ ਬਾਰੇ ਨਗਰ ਨਿਗਮ ਦੇ ਜ਼ੋਨ ਬੀ ਦਫ਼ਤਰ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰਦਿਆਂ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸ੍ਰੀ ਸੁਰਿੰਦਰ ਡਾਬਰ ਨੇ ਕਿਹਾ ਹੈ ਕਿ ਇਸ ਕਾਰਵਾਈ ਲਈ ਉਨਾਂ ਨੇ ਨਗਰ ਨਿਗਮ ਨੂੰ ਕੋਈ ਆਦੇਸ਼ ਜਾਂ ਹਦਾਇਤ ਜਾਰੀ ਨਹੀਂ ਕੀਤੀ ਸੀ।
 ਅੱਜ ਟੈਲੀਫੋਨ ਰਾਹੀਂ ਆਪਣਾ ਪੱਖ ਰੱਖਦਿਆਂ ਸ੍ਰੀ ਡਾਬਰ ਨੇ ਕਿਹਾ ਕਿ ਨਗਰ ਨਿਗਮ ਦੀ ਜ਼ੋਨ ਬੀ ਦੀ ਤਹਿਬਜ਼ਾਰੀ ਸਾਖ਼ਾ ਵੱਲੋਂ ਕੀਤੀ ਗਈ ਕਾਰਵਾਈ ਦਾ ਉਨਾਂ ਨੂੰ ਕੋਈ ਵੀ ਇਲਮ ਨਹੀਂ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਉਨਾਂ ਦਾ ਨਾਮ ਵਰਤ ਕੇ ਕੀਤੀ ਇਸ ਕਾਰਵਾਈ ਦੀ ਉਹ ਨਿਖੇਧੀ ਕਰਦੇ ਹਨ। ਉਨਾਂ ਕਿਹਾ ਕਿ ਇਸ ਕਾਰਵਾਈ ਬਾਰੇ ਨਾ ਤਾਂ ਉਨਾਂ ਨੂੰ ਕੋਈ ਵਫ਼ਦ ਮਿਲਿਆ ਸੀ ਅਤੇ ਨਾ ਹੀ ਕੋਈ ਹੋਰ ਧਿਰ ਨੇ ਪਹੁੰਚ ਕੀਤੀ ਸੀ।
 ਉਨਾਂ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਕਿਸੇ ਗਰੀਬ ਦੇ ਉਜਾੜੇ ਅਤੇ ਲੋਕਾਂ ਦੇ ਕਾਰੋਬਾਰ ਬੰਦ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨਾਂਨਗਰ ਨਿਗਮ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਨਾਂ ਨੂੰ ਭਰੋਸੇ ਵਿੱਚ ਲੈਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਹੋਰ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।