ਟਰੇਨ ਨਾਲ ਟਕਰਾਕੇ ਇੱਕ ਵਿਅਕਤੀ ਜਖਮੀ

0
1704

ਰਾਜਪੁਰਾ 20 ਅਗਸਤ (ਧਰਮਵੀਰ ਨਾਗਪਾਲ)ਰਾਜਪੁਰਾ ਦੇ ਅੰਡਰ ਬ੍ਰਿਜ ਦੇ ਨੇੜੇ ਇੱਕ ਦਰਦ ਨਾਕ ਹਾਦਸਾ ਵਾਪਰਿਆ ਹੈ ਜਿਸ ਨਾਲ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅੰਡਰ ਬ੍ਰਿਜ ਕੋਲ ਟਰੇਨ ਨਾਲ ਟਕਰਾ ਕੇ ਉਕਤ ਵਿਅਕਤੀ ਦੇ ਪੈਰ ਵੀ ਕਟ ਗਏ ਸਨ। ਹਾਦਸੇ ਦਾ ਸ਼ਿਕਾਰ ਉਕਤ ਵਿਅਕਤੀ ਦਰਦ ਨਾਲ ਕੁਰਲਾ ਰਿਹਾ ਸੀ। ਲੋਕਾ ਦੀ ਭਾਰੀ ਭੀੜ ਸੀ ਪਰ ਕਿਸੇ ਨੇ ਉਕਤ ਵਿਅਕਤੀ ਨੂੰ ਸੰਭਾਲਿਆਂ ਹੀ ਨਹੀਂ ਜਿਸਦਾ ਮੁੱਖ ਕਾਰਨ ਹੈ ਕਿ ਪੁਲਸ ਦੇ ਡਰ ਕਰਕੇ ਕੋਈ ਵਿਅਕਤੀ ਉਸਦੇ ਨੇੜੇ ਨਹੀਂ ਲਗਿਆ। ਪੁਲਿਸ ਸਮਾ ਰਹਿੰਦੇ ਹੀ ਮੌਕੇ ਤੇ ਪਹੁੰਚ ਗਈ ਤੇ ਉਸ ਵਿਅਕਤੀ ਨੂੰ ਲਾਇਨਾ ਵਿਚੋਂ ਕਢ ਕੇ ਸੜਕ ਤੇ ਲਿਆ ਰਹੀ ਸੀ ਤਾਂ ਉਥੇ ਮੌਕੇ ਤੇ ਪਹੁੰਚੇ ਇਕ ਸਰਦਾਰ ਜੀ ਨੇ ਆਪਣੀ ਸਮਾਜ ਸੇਵਾ ਉਪਰਾਂਤ ਆਪਣੀ ਪਗ ਉਤਾਰ ਕੇ ਉਸਦੇ ਦੋਵੇ ਪੈਰਾ ਦੇ ਉਪਰ ਪਟੀ ਵਾਂਗ ਬੰਨ ਦਿੱਤੀ ਤੇ ਉਸਨੂੰ ਹਸਪਤਾਲ ਇਲਾਜ ਵਾਸਤੇ ਭਿਜਵਾਇਆ।