ਡਾ. ਅੰਬੇਦਕਰ ਵਾਲਮਿਕੀ ਸਭਾ ਵਲੋਂ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਸਬੰਧੀ ਮੀਟਿੰਗ

0
1389

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਨਜਦੀਕ ਪਿੰਡ ਪੈਂਦੇ ਬਨਵਾੜੀ ਵਿਖੇ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਦੀ ਤਿਆਰੀਆਂ ਲਈ ਅਤੇ ਨਗਰ ਕੀਰਤਨ ਦੇ ਅਯੋਜਨ ਲਈ ਡਾ. ਅਬੇੰਦਕਰ ਵਾਲਮਿਕੀ ਨੌਜਵਾਨ ਸਭਾ ਵਲੋ ਇੱਕ ਹੰਗਾਮੀ ਮੀਟਿੰਗ ਰੱਖੀ ਗਈ ਜਿਸ ਦੀ ਅਗਵਾਈ ਜਿਲਾ ਪ੍ਰਧਾਨ ਹੰਸ ਰਾਜ ਵਲੋਂ ਕੀਤੀ ਗਈ। ਇਸ ਬੈਠਕ ਵਿੱਚ ਵਿਸ਼ੇਸ ਤੌਰ ਤੇ ਸਮਾਜ ਦੇ ਸੈਕੜੇ ਨੌਜਵਾਨਾਂ ਅਤੇ ਔਰਤਾਂ ਵਲੋਂ ਵਧ ਚੜ ਕੇ ਹਿੱਸਾ ਲਿਆ। ਬੈਠਕ ਦੀ ਸ਼ੁਰੂਆਤ ਜਿਲਾ ਪ੍ਰਧਾਨ ਹੰਸ ਰਾਜ ਅਤੇ ਉਹਨਾਂ ਦੇ ਸਾਥੀਆਂ ਨੇ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਚਰਨਾ ਵਿੱਚ ਅਰਦਾਸ ਕਰਨ ਮਗਰੋ ਕੀਤੀ। ਇਸ ਬੈਠਕ ਵਿੱਚ ਹੋਏ ਭਾਰੀ ਇੱਕਠ ਵਜੋਂ ਜਿਲਾ ਪੱਧਰੀ ਪਿੰਡਾ ਅਤੇ ਸ਼ਹਿਰਾ ਤੋਂ ਆਏ ਪ੍ਰਧਾਨਾ ਅਤੇ ਅਹੂਦੇਦਾਰਾ ਨੇ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਵਿੱਚ ਕਢੀ ਜਾਣੀ ਸ਼ੋਭਾ ਯਾਤਰਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਮਾਜ ਦੇ ਅਹੂਦੇਦਾਰਾ ਵਲੋਂ ਪਹੁੰਚੇ ਸਮਾਜ ਦੇ ਹਰੇਕ ਵਿਅਕਤੀ ਨੂੰ ਇਸ ਕਢੀ ਜਾਣ ਵਾਲੀ ਸ਼ੋਭਾ ਯਾਤਰਾ ਵਿੱਚ ਵੱਧ ਚੜਕੇ ਹਿਸਾ ਲੈਣ ਦੀ ਅਪੀਲ ਕੀਤੀ । ਇਸ ਮੋਕੇ ਜਿਲਾ ਪ੍ਰਧਾਨ ਹੰਸ ਰਾਜ ਨੇ ਸਮੂਹ ਹਾਜਰੀਨ ਲੋਕਾ ਨੂੰ ਕਿਹਾ ਕਿ ਹੁਣ ਸਾਡਾ ਸਮਾਜ ਬਹੁਤ ਅੱਗੇ ਵਧ ਰਿਹਾ ਹੈ ਜਿਸਦਾ ਸਾਨੂੰ ਬਹੁਤ ਮਾਣ ਹੈ ਅਤੇ ਸਾਨੂੰ ਹਮੇਸ਼ਾ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਦਸੇ ਗਏ ਰਸਤਿਆਂ ਵੱਲ ਚਲਣਾ ਚਾਹੀਦਾ ਹੈ ਤਾਂਕਿ ਹਮੇਸ਼ਾ ਤਰੱਕੀ ਵੱਲ ਸਾਡਾ ਧਿਆਨ ਰਹੇ। ਉਹਨਾਂ ਸਮਾਜ ਦੇ ਹਰ ਇਨਸਾਨ ਨੂੰ ਅਪੀਲ ਕੀਤੀ ਕਿ ਸਮਾਜ ਦੇ ਹਰ ਵਰਗ ਦੇ ਲੋਕਾ ਨੂੰ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਸਥਾਨ ਤੇ ਪੁੱਜ ਕੇ ਨਤਮਸਤਕ ਹੋਣਾ ਚਾਹੀਦਾ ਹੈ ਤਾਂ ਕਿ ਵਾਲਮਿਕੀ ਭਗਵਾਨ ਸਾਰਿਆ ਨੂੰ ਸਨਮਤੀ ਦੇਵਣ ਤੇ ਸਾਰੇ ਚੜਦੀ ਕਲਾ ਵਿੱਚ ਰਹਿਣ।