ਡਿਪਟੀ ਕਮਿਸ਼ਨਰ ਦੇ ਸੁਰੱਖਿਆ ਕਰਮੀ ਦਲਜੀਤ ਸਿੰਘ ਦੀ ਤਰੱਕੀ -ਪ੍ਰਦੀਪ ਕੁਮਾਰ ਅਗਰਵਾਲ ਨੇ ਹੱਥੀਂ ਲਗਾਏ ਸਟਾਰ,

0
1594

ਲੁਧਿਆਣਾ, 28 ਨਵੰਬਰ (ਸੀ ਐਨ ਆਈ )-ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਸੁਰੱਖਿਆ ਡਿਊਟੀ ਨਿਭਾਅ ਰਹੇ ਹੈੱਡ ਕਾਂਸਟੇਬਲ ਸ੍ਰ. ਦਲਜੀਤ ਸਿੰਘ ਨੂੰ ਪੁਲਿਸ ਵਿਭਾਗ ਵੱਲੋਂ ਤਰੱਕੀ ਦੇ ਕੇ ਸਹਾਇਕ ਸਬ ਇੰਸਪੈਕਟਰ ਬਣਾਇਆ ਗਿਆ ਹੈ। ਇਸ ਤਰੱਕੀ ਦੇ ਸਟਾਰ ਉਨਾ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਹੱਥੀਂ ਲਗਾਏ।
ਇਸ ਮੌਕੇ ਆਪਣੇ ਦਫ਼ਤਰ ਵਿਖੇ ਸ੍ਰ. ਦਲਜੀਤ ਸਿੰਘ ਨੂੰ ਇਸ ਤਰੱਕੀ ਲਈ ਵਧਾਈ ਦਿੰਦਿਆਂ ਸ੍ਰੀ ਅਗਰਵਾਲ ਨੇ ਜਿੱਥੇ ਉਨਾ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਉਥੇ ਉਨਾ ਵੱਲੋਂ ਹੁਣ ਤੱਕ ਪੰਜਾਬ ਪੁਲਿਸ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਨਿਭਾਈ ਸ਼ਾਨਦਾਰ ਡਿਊਟੀ ਲਈ ਵਧਾਈ ਵੀ ਦਿੱਤੀ। ਇਸ ਮੌਕੇ ਉਨਾ ਨਾਲ ਪੀ. ਐੱਸ. ਓ. ਸ੍ਰ. ਜਗਤਾਰ ਸਿੰਘ, ਪੀ. ਏ. ਸ੍ਰ. ਬਲਵਿੰਦਰ ਸਿੰਘ ਅਤੇ ਹੋਰ ਸੁਰੱਖਿਆ ਕਰਮੀ ਵੀ ਹਾਜ਼ਰ ਸਨ।