ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦਾ ਦੌਰਾ, ਬਰਸਾਤੀ ਪਾਣੀ ਦੀ ਸਥਿਤੀ ਦਾ ਜਾਇਜ਼ਾ * ਡਰੇਨੇਜ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼

0
1606

 

ਪਟਿਆਲਾ, 21 ਜੁਲਾਈ: (ਧਰਮਵੀਰ ਨਾਗਪਾਲ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਅੱਜ ਡਰੇਨੇਜ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਸਮੇਤ ਸਨੌਰ ਨੇੜਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਖੇਤਾਂ ’ਚ ਖੜ•ੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸ਼੍ਰੀ ਰੂਜਮ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਇਲਾਕਿਆਂ ਵਿੱਚ ਖੇਤਾਂ ’ਚ ਹਾਲੇ ਵੀ ਪਾਣੀ ਖੜ•ਾ ਹੈ ਉਨ•ਾਂ ਵਿੱਚੋਂ ਪਾਣੀ ਕਢਵਾਉਣ ਲਈ ਤੁਰੰਤ ਢੁਕਵੇਂ ਪ੍ਰਬੰਧ ਕੀਤੇ ਜਾਣ। ਸ਼੍ਰੀ ਰੂਜਮ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਲਈ ਬਣਾਈਆਂ ਪੁਲੀਆਂ ਨੂੰ ਬੰਦ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ•ਾਂ ਹਦਾਇਤ ਕੀਤੀ ਕਿ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਜਿਹੜੀਆਂ ਸੜਕਾਂ ਕਿਸੇ ਕਾਰਨ ਟੁੱਟੀਆਂ ਹੋਈਆਂ ਹਨ ਉਨ•ਾਂ ਦੀ ਬਰਸਾਤੀ ਮੌਸਮ ਤੋਂ ਬਾਅਦ ਲੋੜੀਂਦੀ ਮੁਰੰਮਤ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸ਼੍ਰੀ ਰੂਜਮ ਨੇ ਹਦਾਇਤ ਕੀਤੀ ਕਿ ਹੀਰਾਗੜ• ਤੋਂ ਨਵੋਦਿਆ ਸਕੂਲ ਅਤੇ ਅਹਿਰੂ ਖੁਰਦ ਤੋਂ ਖਾਸਿਆਂ ਸਮੇਤ ਹੋਰ ਸੜਕਾਂ ’ਤੇ ਤੁਰੰਤ ਪਾਈਪ ਪਾ ਕੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸ਼੍ਰੀ ਰੂਜਮ ਨੇ ਸਨੌਰ ਨੇੜਲੇ ਪਿੰਡਾਂ ਬੋਸਰ ਕਲਾਂ, ਰਾਠੀਆਂ, ਕਰਤਾਰਪੁਰ ਆਦਿ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ•ਾਂ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ•ਾਂ ਵਰਗੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ•ਾਂ ਦੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਡਿਸਪੈਂਸਰੀਆਂ ਵਿੱਚ ਦਵਾਈਆਂ ਉਪਲਬਧ ਰੱਖੀਆਂ ਜਾਣ। ਇਸ ਮੌਕੇ ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ, ਮੈਂਬਰ ਜ਼ਿਲ•ਾ ਪਰਿਸ਼ਦ ਸ਼੍ਰੀ ਹਰਮਿੰਦਰ ਸਿੰਘ ਜੋਗੀਪੁਰ, ਐਕਸੀਅਨ ਡਰੇਨੇਜ ਸ਼੍ਰੀ ਅਮਰਜੀਤ ਸਿੰਘ, ਐਸ.ਡੀ.ਓ ਸ਼੍ਰੀ ਨਿਰਮਲ ਸਿੰਘ, ਐਸ.ਡੀ.ਓ ਦੇਵੀਗੜ• ਕੈਨਾਲ ਸ਼੍ਰੀ ਪੰਕਜ ਗਰਗ, ਐਸ.ਡੀ.ਓ ਮੰਡੀ ਬੋਰਡ ਸ਼੍ਰੀ ਹਰਕੇਸ਼ ਕੁਮਾਰ, ਐਸ.ਡੀ.ਓ ਸ਼੍ਰੀ ਰਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।