ਡੀ.ਆਰ ਐਮ ਨੇ ਕੀਤਾ ਰੇਲਵੇ ਸਟੇਸ਼ਨ ਦਾ ਨਿਰੀਖਣ ਸਫਾਈ ਦਾ ਰਖਿੱਆ ਜਾਵੇਗਾ ਖਾਸ ਧਿਆਨ

0
1738

ਡੀ.ਆਰ ਐਮ ਨੇ ਕੀਤਾ ਰੇਲਵੇ ਸਟੇਸ਼ਨ ਦਾ ਨਿਰੀਖਣ
ਸਫਾਈ ਦਾ ਰਖਿੱਆ ਜਾਵੇਗਾ ਖਾਸ ਧਿਆਨ
ਕੋਟਕਪੂਰਾ, 16 ਅਕਤੂਬਰ( ਮਖਣ ਸਿੰਘ )–ਸਥਾਨਕ ਰੇਲਵੇ ਸਟੇਸ਼ਨ ਤੇ ਫਿਰੋਜਪੁਰ ਡਵੀਜਨ ਦੇ ਡੀ.ਆਰ.ਐਮ ਸ਼੍ਰੀ ਅਨੁਜ ਪ੍ਰਕਾਸ਼ ਜੀ ਨਿਰੀਖਣ ਕਰਨ ਲਈ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਪਹੁੰਚੇ। ਜਿੰਨਾ ਵੱਲੋਂ ਆਪਣੇ ਵੱਲੋਂ ਨਿਰੀਖਣ ਕਰਨ ਦੀ ਡਿਊਟੀ ਨੂੰ ਬਾਖੂਬੀ ਢੰਗ ਨਾਲ ਨਿਭਾਈਆ ਗਿਆ।  ਡੀ.ਆਰ.ਐਮ ਅਨੁਜ ਪ੍ਰਕਾਸ਼ ਜੀ ਵੱਲੋਂ ਰੇਲਵੇ ਸਟੇਸ਼ਨ ਮਾਸਟਰ ਟੀ.ਐਸ.ਰਿਜਵੀ ਦੀ ਨਿਗਰਾਨੀ ਹੇਠ ਆਪਣੇ ਸਟਾਫ ਨਾਲ ਪੁਰੇ ਰੇਲਵੇ ਸਟੇਸ਼ਨ ਦਾ ਦੋਰਾ ਕੀਤਾ ਗਿਆ ਅਤੇ ਜਿੱਥੇ ਵੀ ਗੰਦਗੀ ਦਿਖਾਈ ਦਿੱਤੀ ਉਸਨੂੰ ਤੁਰੰਤ ਸਾਫ ਕਰਵਾਉਣ ਦੀ ਜਿੰਮੇਵਾਰੀ ਰੇਲਵੇ ਸਟੇਸ਼ਨ ਨੂੰ ਸੌਂਪੀ ਗਈ। ਬਾਅਦ ਵਿੱਚ ਉਹਨਾਂ ਵੱਲੋਂ ਜਰੂਰੀ ਰਜ਼ਿਸਟਰ ਨੂੰ ਚੈਕ ਕੀਤਾ ਗਿਆ। ਇਸ ਦੋਰਾਣ ਉਥੇ ਹਾਜ਼ਰ ਲੋਕਾਂ ਵੱਲੋਂ ਆਪਣੀਆਂ ਨਿਕੀਆਂ ਜਿਹੀਆਂ ਮੰਗਾਂ ਡੀ.ਆਰ.ਐਮ ਅੱਗੇ ਪੇਸ਼ ਕੀਤੀਆਂ ਗਈਆਂ ਜਿੰਨਾਂ ਨੂੰ ਤੁਰੰਤ ਹਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਅਤੇ ਮੌਕੇ ਤੇ ਹਾਜ਼ਰ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਤੇ ਲੋਕਾਂ ਨਾਲ ਬਹੁਤ ਵੀ ਵਧਿਆ ਢੰਗ ਨਾਲ ਗੱਲ-ਬਾਤ ਕੀਤੀ ਗਈ। ਇਥੇ ਰੇਲਵੇ ਸਟੇਸ਼ਨ ਮਾਸਟਰ ਟੀ.ਐਸ.ਰਿਜਵੀ ਦੇ ਨਾਲ ਪੂਰਾ ਰੇਲਵੇ ਸਟੇਸ਼ਨ ਦਾ ਸਟਾਫ ਹਾਜ਼ਰ ਸੀ।