ਰਾਜਪੁਰਾ (ਧਰਮਵੀਰ ਨਾਗਪਾਲ) ਡੀ ਏ ਵੀ ਸਕੂਲ ਦੀ ਮਨੇਜਮੈਂਟ ਮੈਂਬਰ, ਸਮੂਹ ਸਟਾਫ ਅਤੇ ਸਕੂਲੀ ਬਚਿਆਂ ਵਲੋਂ ਸਕੂਲ ਦੀ ਪ੍ਰਿੰਸੀਪਲ ਸ੍ਰੀ ਮਤੀ ਕਿਰਨ ਸੇਠੀ ਨੂੰ ਉਹਨਾਂ ਦੇ 23 ਸਾਲ ਸੇਵਾ ਕਰਨ ਦੇ ਉਪਰਾਂਤ ਸੇਵਾ ਮੁਕਤ ਹੋਣ ਤੇ ਪ੍ਰਿੰਸੀਪਲ ਪਦ ਤੋਂ ਰਿਟਾਇਰਮੈਂਟ ਪਾਰਟੀ ਦਿੱਤੀ ਗਈ। ਸ਼੍ਰੀ ਮਤੀ ਕਿਰਨ ਸੇਠੀ ਨੇ 23 ਸਾਲ ਸਕੂਲ ਦੀ ਪ੍ਰਿੰਸੀਪਲ ਵਜੋ ਡੀ ਏ ਵੀ ਸਕੂਲ ਦੀ ਸੇਵਾ ਕੀਤੀ ਅਤੇ ਸਕੂਲ ਦੇ ਸਿਰਫ 2 ਕਮਰਿਆਂ ਨਾਲ 80 ਬਚਿਆਂ ਤੋਂ ਵਿਦਿਆਰਥੀਆਂ ਦੀ ਪੜਾਈ ਸ਼ੂਰੂ ਕਰਾ ਕੇ 1500 ਬਚਿਆਂ ਤੱਕ ਲਿਆ ਕੇ ਸਕੂਲ ਨੂੰ ਉਚੇ ਮੁਕਾਮ ਤੱਕ ਪਹੁੰਚਾਈਆਂ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਡੀ ਏ ਵੀ ਸਕੂਲ ਦੀ ਥਾਂ ਲੈ ਸਕੂਲ ਦੀ ਬਿਲਡਿੰਗ ਬਣਵਾਈ ਅਤੇ ਬੇਦਾਗ ਅਤੇ ਆਪਣੇ ਦਾਮਨ ਨੂੰ ਸਾਫ ਰਖਿਆ ਜਿਸ ਦੀ ਸਮੂਹ ਲੋਕਾ ਵਲੋਂ ਤਾਰੀਫ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਆਰਿਆ ਸਮਾਜ ਮੰਦਰ ਰਾਜਪੁਰਾ ਦੇ ਪ੍ਰਧਾਨ ਅਸ਼ੌਕ ਛਾਬੜਾ, ਚੰਦਰਬਾਨ ਵਧਵਾ, ਸੀ ਐਮ ਮਾਡਲ ਸਕੂਲ ਦੇ ਚੇਅਰਮੈਨ ਵਿਦਿਆ ਰਤਨ ਆਰਿਆ, ਜਗਦੀਸ਼ ਬੁਧਿਰਾਜਾ, ਪ੍ਰੋ. ਐਮ ਐਲ ਘਈ, ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਚੇਅਰਮੈਨ ਬੰਸੀ ਧਵਨ, ਸੁਦੇਸ਼ ਤਨੇਜਾ ਅਤੇ ਪੱਤਰਕਾਰ ਐਸੋਸ਼ੀਏਸਨ ਦੇ ਪ੍ਰਧਾਨ ਸ਼੍ਰੀ ਸੰਦੀਪ ਚੋਧਰੀ ਦੇ ਇਲਾਵਾ ਵੱਖ ਵੱਖ ਸ਼ਹਿਰਾ ਤੋਂ ਸਕੂਲ ਦੇ ਪ੍ਰਿੰਸੀਪਲ ਅਤੇ ਮਨੇਜਮੈਂਟ ਨੇ ਆਪਣੇ ਸੰਬੋਧਨ ਵਿੱਚ ਸ਼੍ਰੀ ਮਤੀ ਕਿਰਨ ਸੇਠੀ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਉਹ ਵਾਕਿਆ ਹੀ ਸੂਰਜ ਦੀ ਕਿਰਨ ਵਾਂਗ ਹਨ ਜੀਵੇਂ ਉਹਨਾਂ ਦਾ ਨਾਮ ਹੈ ਕਿਉਂਕਿ ਉਹਨਾਂ ਦੇ ਕਾਰਜਕਾਲ ਸਮੇਂ ਕੋਈ ਵੀ ਕਿਸੇ ਤਰਾਂ ਦੀ ਸ਼ਿਕਾਇਤ ਨਹੀਂ ਹੈ। ਸ਼੍ਰੀ ਮਤੀ ਕਿਰਨ ਸੇਠੀ ਨੇ ਆਏ ਹੋਏ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।