ਡੀ ਸੀ ਪਟਿਆਲਾ ਦਾ ਰਾਜਪੁਰਾ ਮੰਡੀ ਵਿੱਚ ਅਚਾਨਕ ਦੋਰਾ

0
1500

ਰਾਜਪੁਰਾ (ਧਰਮਵੀਰ ਨਾਗਪਾਲ) ਸਥਾਨਕ ਅਨਾਜ ਮੰਡੀ ਵਿੱਖੇ ਡੀ ਸੀ ਪਟਿਆਲਾ ਵਰੁਣ ਰੂਜਮ ਡੀ ਸੀ ਪਟਿਆਲਾ ਵਲੋਂ ਜੀਰੀ ਦੀ ਖਰੀਦ ਸਬੰਧੀ ਕੀਤਾ ਤੁਫਾਨੀ ਦੌਰਾ ਕੀਤਾ।ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਖੇ ਵਰੁਣ ਰੂਜਮ ਡੀ ਸੀ ਪਟਿਆਲਾ ਨੇ ਕਿਸਾਨਾ ਦੀਆਂ ਮੁਸ਼ਕਲਾ ਸੁਣੀਆਂ ਅਤੇ ਸਮੂਹ ਖਰੀਦ ਏਜੰਸੀਆਂ ਦੇ ਡੀ ਐਮ ਨੂੰ ਮਿਲ ਕੇ ਕਿਸਾਨਾ ਨੂੰ ਆ ਰਹੀਆਂ ਮੁਸ਼ਕਲਾ ਬਾਰੇ ਉਹਨਾਂ ਨੂੰ ਅਵਗਤ ਕਰਾਇਆ।ਪਤਰਕਾਰਾ ਨਾਲ ਗਲਬਾਤ ਕਰਦਿਆਂ ਉਹਨਾਂ ਦਸਿਆਂ ਕਿ ਅੱਜ ਉਹ ਰੂਟੀਨ ਵਿੱਚ ਚੈਕਿੰਗ ਕਰਨ ਲਈ ਦਾਣਾ ਮੰਡੀ ਪੁਜੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀ ਹਦਾਇਤਾ ਅਨੁਸਾਰ ਮੰਡੀ ਵਿੱਚ ਕਿਸਾਨਾ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਮੰਡੀ ਵਿੱਚ ਪਈ ਜੀਰੀ ਦਾ ਜਾਇਜਾ ਲਿਆ ਅਤੇ ਆਖਿਆ ਕਿ ਇਹ ਬਹੁਤ ਹੀ ਸਲਾਘਾ ਯੋਗ ਕੰਮ ਹੈ ਕਿ ਕਿਸਾਨ ਆਪਣੀ ਫਸਲ ਨੂੰ ਆਪ ਹੀ ਲੋਡ ਕਰਕੇ ਮੰਡੀਆਂ ਵਿੱਚ ਲਿਆ ਰਹੇ ਹਨ ਜਿਸ ਕਾਰਨ ਲੋਡਿੰਗ ਦੌਰਾਨ ਟਰਾਂਸਪੋਰਟ ਦਾ ਖਰਚਾ ਖੱਟ ਪਵੇਗਾ। ਉਹਨਾਂ ਕਿਹਾ ਕਿ ਜਿੰਨੀ ਵੀ ਮੰਡੀ ਵਿੱਚ ਜੀਰੀ ਆ ਰਹੀ ਹੈ ਉਸਦੀ ਵਧ ਤੋਂ ਵੱਧ ਮਾਤਰਾ ਵਿੱਚ ਖਰੀਦ ਹੋ ਰਹੀ ਹੈ। 1509 ਜਾ 201 ਨੰਬਰ ਜੀਰੀ ਦੀ ਖਰੀਦ ਲਈ ਸਮਸਿਆ ਆ ਰਹੀ ਹੈ ਪਰ ਇਸ ਸਬੰਧੀ ਉਹਨਾਂ ਅਧਿਕਾਰੀਆਂ ਨਾਲ ਗਲਬਾਤ ਕਰਕੇ ਇਸ ਦਾ ਹੱਲ ਕੱਢਣ ਬਾਰੇ ਕਹਿ ਦਿਤਾ ਹੈ। ਜੀਰੀ ਵਿੱਚ ਨਮੀ ਬਾਰੇ ਪੁਛੇ ਸਵਾਲ ਵਿੱਚ ਉਹਨਾਂ ਕਿਹਾ ਕਿ ਇਸ ਤਰਾਂ ਦੀ ਕੋਈ ਵੀ ਦਿੱਕਤ ਪੇਸ਼ ਨਹੀਂ ਆ ਰਹੀ ਅਤੇ ਕਿਸਾਨਾ ਵਲੋਂ ਬਹੁਤ ਹੀ ਸਾਫ ਸੁਥਰੀ ਅਤੇ ਸੁੱਕੀ ਜੀਰੀ ਦਾਣਾ ਮੰਡੀ ਵਿੱਚ ਲਿਆਈ ਜਾ ਰਹੀ ਹੈ। ਇਸ ਮੌਕੇ ਰਾਜਪੁਰਾ ਦੇ ਐਸ ਡੀ ਐਮ ਜੇ.ਕੇ. ਜੈਨ, ਡੀ ਐਮ ੳ ਸ੍ਰ. ਗੁਰਬਚਨ ਸਿੰਘ ਔਲਖ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰ. ਕਰਤਾਰ ਸਿੰਘ ਸੰਧੂ, ਮਾਰਕੀਟ ਕਮੇਟੀ ਦੇ ਸੈਕਟਰੀ ਸ੍ਰ. ਗੁਰਿੰਦਰਪਾਲ ਸਿੰਘ, ਅਨਾਜ ਮੰਡੀ ਦੇ ਪ੍ਰਧਾਨ ਰਜਿੰਦਰ ਨਿਰੰਕਾਰੀ, ਸੈਕਟਰੀ ਹਰੀ ਚੰਦ ਫੌਜੀ ਪੀ ਆਰ ੳ ਦਿਨੇਸ਼ ਸਚਦੇਵਾ ਤੇ ਹੋਰ ਪਤਵੰਤੇ ਸਜਣ ਮੌਜੂਦ ਸਨ।