ਤਰਕਸ਼ੀਲਾਂ ਨੇ ਤਾਂਤਰਿਕ ਕੋਲੋਂ ਵਾਪਸ ਕਰਵਾਏ 57000 ਰੁਪਏ ਤੀਜਾ ਵਿਆਹ ਕਰਵਾਉਣ ਦੇ ਝਾਂਸੇ ਵਿ¤ਚ ਆ ਗਿਆ ਸੀ ਰਾਜੇਸ਼ ਕੁਮਾਰ

0
1392

ਐਸ.ਏ.ਐਸ. ਨਗਰ, 25 ਅਕਤੂਬਰ (ਧਰਮਵੀਰ ਨਾਗਪਾਲ)- ਤਾਂਤਰਿਕਾਂ-ਜੋਤਸ਼ੀਆਂ ਵ¤ਲੋਂ ਲੋਕਾਂ ਦੀਆਂ ਸਾਰੀਆਂ ਸਮ¤ਸਿਆਵਾਂ ਦੇ ਹ¤ਲ ਕਰਨ ਦੇ ਨਾਂ ਹੇਠ ਠ¤ਗੀਆਂ ਜਾਰੀ ਹਨ। ਆਏ ਦਿਨ ਪੜ•ੇ ਲਿਖੇ ਲੋਕ ਵੀ ਇਹਨਾਂ ਦੇ ਸ਼ਬਦੀ ਜਾਲ ਵਿ¤ਚ ਫਸ ਰਹੇ ਹਨ ਅਤੇ ਆਪਣੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁ¤ਟ ਕਰਵਾ ਰਹੇ ਹਨ। ਇਸੇ ਤਰ•ਾਂ ਦੇ ਹੀ ਇ¤ਕ ਕੇਸ ਵਿ¤ਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨਾਂ ਨੇ ਚੰਡੀਗੜ• ਦੇ ਤਾਂਤਰਿਕ ਵ¤ਲੋਂ ਲੁ¤ਟੇ 57000 ਰੁਪਏ ਵਾਪਿਸ ਕਰਵਾਏ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਕਾਰਕੁੰਨਾਂ ਨੇ ਅ¤ਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਇਸ ਗ¤ਲ ਦਾ ਖੁਲਾਸਾ ਕੀਤਾ। ਦ¤ਸਣਯੋਗ ਹੈ ਕਿ ਲਧਿਆਣਾ ਵਾਸੀ ਰਾਜੇਸ਼ ਕੁਮਾਰ ਦੇ ਦੋ ਤਲਾਕ ਹੋ ਚੁ¤ਕੇ ਹਨ। ਉਹ ਤੀਜਾ ਵਿਆਹ ਕਰਵਾਉਣ ਦੇ ਚ¤ਕਰ ਵਿ¤ਚ ਚੰਡੀਗੜ• ਦੇ ਇ¤ਕ ਤਾਂਤਰਿਕ ਹਫੀਜ ਅਨਵਰ ਉਲ ਹ¤ਕ ਦੇ ਧ¤ਕੇ ਚੜ• ਗਿਆ ਜੋ ਕਿ ਚੰਡੀਗੜ• ਦੀ ਇ¤ਕ ਮਸ਼ਹੂਰ ਸਿਆਸਤਦਾਨ ਦਾ ਪਤੀ ਹੈ। ਹਫੀਜ ਨੇ ਪੂਜਾ-ਪਾਠ ਕਰਨ ਦੇ ਚ¤ਕਰ ਵਿ¤ਚ ਉਸ ਕੋਲੋਂ ਦੋ ਕਿਸ਼ਤਾਂ ਵਿ¤ਚ ਕੁ¤ਲ 57000 ਹਜ਼ਾਰ ਰੁਪਿਆ ਠ¤ਗ ਲਿਆ ਪ੍ਰੰਤੂ ਜਦੋਂ ਰਾਜੇਸ਼ ਕੁਮਾਰ ਦਾ ਕੰਮ ਨਾ ਬਣਿਆ ਅਤੇ ਉਸ ਨੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਤਾਂਤਰਿਕ ਨੇ ਤੰਤਰ-ਮੰਤਰ ਦੇ ਨਾਂ ਹੇਠ ਉਲਟਾ ਉਸ ਨੂੰ ਹੀ ਡਰਾਉਣਾ ਸ਼ੁਰੂ ਕਰ ਦਿ¤ਤਾ। ਇਸ ਤੋਂ ਬਾਅਦ ਕੇਸ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਕੋਲ ਆਇਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਹੁਣ ਤਾਂਤਰਿਕ ਨੇ ਆਪਣੇ ਆਪ ਨੂੰ ਫਸਦਾ ਦੇਖ ਰਾਜੇਸ਼ ਕੁਮਾਰ ਕੋਲੋਂ ਠ¤ਗੇ 57000 ਰੁਪਏ ਵਾਪਸ ਕਰ ਦਿ¤ਤੇ।
ਇ¤ਥੇ ਆਪ ਬੀਤੀ ਦ¤ਸਦਿਆਂ ਰਾਜੇਸ਼ ਕੁਮਾਰ ਨੇ ਦ¤ਸਿਆ ਕਿ ਤਾਂਤਰਿਕ ਨੇ ਉਸ ਕੋਲੋਂ ਵਿਆਹ ਕਰਵਾਉਣ ਅਤੇ ਚੰਗੀ ਨੌਕਰੀ ਲਗਾਉਣ ਲਈ ਇ¤ਕ ਲ¤ਖ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 75000 ਰੁਪਏ ਵਿ¤ਚ ਤੈਅ ਹੋਇਆ ਸੀ। ਤਾਂਤਰਿਕ ਨੇ ਪਹਿਲਾਂ 25000 ਰੁਪਿਆ ਨਗਦ ਲਿਆ। ਉਸ ਤੋਂ ਬਾਅਦ ਉਸ ਨੇ 32000 ਹਜਾਰ ਰੁਪਿਆ ਬੈਂਕ ਖਾਤੇ ਰਾਹੀਂ ਜਮਾਂ ਕਰਵਾਇਆ। ਇ¤ਥੇ ਖਾਸ ਗ¤ਲ ਇਹ ਹੈ ਕਿ ਜਦੋਂ ਤਾਂਤਰਿਕ ਦੇ ਖਾਤੇ ਦੀ ਪੜਤਾਲ ਕੀਤੀ ਗਈ ਤਾਂ ਇਹ ਸੰਜੀਵ ਬ¤ਬਰ ਦੇ ਨਾਂ ਦੇ ਵਿਅਕਤੀ ਦੇ ਨਾਂ ਹੇਠ ਨਿ¤ਕਲਿਆ। ਪੈਸੇ ਵਾਪਸ ਕਰਨ ਲਈ ਵੀ ਸੰਜੀਵ ਬ¤ਬਰ ਨੂੰ ਹੀ ਭੇਜਿਆ ਗਿਆ। ਇਸ ਮੌਕੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਮਿਤੀ 3 ਜੁਲਾਈ 2014 ਨੂੰ ਪੁਲਿਸ ਕੋਲ ਇਸ ਕੇਸ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਕੇਸ ਦੌਰਾਨ ਹਫੀਜ ਅਨਵਰ ਉਲ ਹ¤ਕ ਨੇ ਆਪਣੀ ਪਤਨੀ ਦਾ ਸਿਆਸੀ ਪ੍ਰਭਾਵ ਵੀ ਵਰਤਿਆ ਅਤੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ।
ਡ¤ਬੀ
‘ਵਸ਼ੀਕਰਨ, ਕੀਤਾ-ਕਰਾਇਆ, ਮੁ¤ਠ ਕਰਨੀ’ ਸ¤ਭ ਬਕਵਾਸ
ਗ¤ਲਬਾਤ ਦੌਰਾਨ ਤਰਕਸ਼ੀਲ ਆਗੂ ਲੈਕਚਰਾਰ ਗੁਰਮੀਤ ਖਰੜ ਨੇ ਦ¤ਸਿਆ ਕਿ ਤਾਂਤਰਿਕਾਂ-ਜੋਤਸ਼ੀਆਂ ਵ¤ਲੋਂ ਅਪਣਾਏ ਜਾਂਦੇ ਢਕੋਸਲੇ ਜਿਵੇਂ ਵਸ਼ੀਕਰਨ, ਕੀਤਾ-ਕਰਾਇਆ, ਮੁ¤ਠਕਰਨੀ ਆਦਿ ਸਾਰਾ ਕੁ¤ਝ ਬਕਵਾਸ ਹਨ ਅਤੇ ਆਮ ਲੋਕਾਂ ਨੂੰ ਲੁ¤ਟਣ ਦੇ ਸੰਦ ਹਨ। ਉਹਨਾਂ ਦਾਅਵਾ ਕੀਤਾ ਕਿ ਉਹ ਕਿਸੇ ਵੀ ਗਤੀਵਿਧੀ ਰਾਹੀਂ ਕਿਸੇ ਤਰਕਸ਼ੀਲ ਮੈਂਬਰ ਨੂੰ ਨੁਕਸਾਨ ਪਹੁੰਚਾ ਦੇਣ ਤਾਂ ਬਦਲੇ ਵਿ¤ਚ ਸੁਸਾਇਟੀ ਉਹਨਾਂ ਨੂੰ 5 ਲ¤ਖ ਰੁਪਏ ਦਾ ਨਗਦ ਇਨਾਮ ਦੇਵੇਗੀ।
ਫੋਨ ਤੇ ਲੁ¤ਟ ਕਰਨ ਦਾ ਨਵਾਂ ਤਰੀਕਾ
ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਤਾਂਤਰਿਕਾਂ ਦੇ ਅਖਬਾਰੀ ਇਸ਼ਤਿਹਾਰਾਂ ਵਿ¤ਚ ਕੋਈ ਅਤਾ-ਪਤਾ ਨਹੀਂ ਦਿ¤ਤਾ ਹੁੰਦਾ ਬਲਕਿ ਸਿਰਫ ਫੋਨ ਨੰਬਰ ਹੀ ਹੁੰਦਾ ਹੈ। ਇਸ਼ਤਿਹਾਰ ਦੇ ਝਾਂਸੇ ਵਿ¤ਚ ਆ ਕੇ ਜਦੋਂ ਇਹਨਾਂ ਨੂੰ ਕੋਈ ਫੋਨ ਕਰਦਾ ਹੈ ਤਾਂ ਇਹ ਕੰਮ ਕਰਵਾਉਣ ਅਤੇ ਪੂਜਾ-ਪਾਠ ਕਰਵਾਉਣ ਦੇ ਨਾਂ ਹੇਠ ਸਿ¤ਧਾ ਖਾਤਿਆਂ ਵਿ¤ਚ ਹੀ ਪੈਸਾ ਜਮਾਂ ਕਰਵਾ ਲੈਦੇ ਹਨ ਜੋ ਕਿ ਇਹਨਾਂ ਦੇ ਨਾਂ ਤੇ ਨਹੀਂ ਹੁੰਦਾ। ਜਦੋਂ ਲੋਕਾਂ ਦਾ ਕੰਮ ਨਹੀਂ ਹੁੰਦਾ ਤਾਂ ਤਾਂਤਰਿਕ ਉਹਨਾਂ ਦਾ ਫੋਨ ਚੁ¤ਕਣਾ ਬੰਦ ਕਰ ਦਿੰਦੇ ਹਨ ਅਤੇ ਲੁ¤ਟੇ ਗਏ ਵਿਅਕਤੀ ਕੋਲ ਹ¤ਥ ਤੇ ਹ¤ਥ ਧਰ ਕੇ ਬੈਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਬਹੁਤੇ ਲੋਕ ਸ਼ਰਮ ਦੇ ਮਾਰੇ ਵੀ ਆਪਣੀ ਜੁਬਾਨ ਨਹੀਂ ਖੋਲਦੇ।