ਰਾਜਪੁਰਾ ; ਫਰਾਂਸ ਦੇ ਰਾਸਟਰਪਤੀ ਫਰਾਂਸਵਾ ੳਲਾਦ ਨੇ ਪੈਰਿਸ ਵਿੱਚ ਕਿਹਾ ਹੈ ਕਿ ਚਰਮਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਪੈਰਿਸ ਵਿੱਚ ਕੀਤੇ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ ਇਹਨਾ ਕਟੜਪੰਥੀਆਂ ਵਲੋਂ ਪੈਰਿਸ ਵਿੱਚ ਕਈ ਥਾਵਾਂ ਤੇ ਹਮਲੇ ਕਰਕੇ 127 ਲੋਕਾ ਦੀ ਜਾਨ ਲੈ ਲਈ ਜਿਸ ਕਾਰਨ ਫਰਾਂਸ ਵਿੱਚ ਤਿੰਨ ਦਿਨਾਂ ਦਾ ਸ਼ੌਕ ਮਨਾਇਆ ਜਾ ਰਿਹਾ ਹੈ ਅਤੇ ਫਰਾਂਸ ਦੀਆਂ ਸੀਮਾਵਾ ਤੇ ਸੁਰਖਿਆ ਹੋਰ ਵਧਾ ਦਿਤੀ ਗਈ ਹੈ ਅਤੇ ਵਿਸ਼ੇਸ ਸੁਰਖਿਆ ਬੈਠਕ ਸਦ ਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਸ਼੍ਰੀ ਫਰਾਂਸਵਾ ੳਲਾਦ ਨੇ ਕਿਹਾ ਹੈ ਕਿ ਸਭ ਤੋਂ ਜਿਆਦਾ ਮੌਤਾ ਬੈਤਾਕਲਾ ਕੰਨਸਰਟ ਹਾਲ ਵਿੱਖੇ ਪੁਲਿਸ ਨੇ 80 ਮੌਤਾ ਦੀ ਗਿਣਤੀ ਗਈ ਤੇ ਹੋਰ ਥਾਵਾਂ ਤੇ ਹੋਏ ਹਮਲਿਆਂ ਵਿੱਚ ਪੜਤਾਲ ਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਕਟੜਪੰਥੀਆਂ ਨਾਲ ਬੜੀ ਨਿਮਰਤਾ ਨਾਲ ਲੜਨਗੇ।
ਇਥੇ ਇਹ ਵੀ ਵਰਣਨ ਯੋਗ ਹੈ ਕਿ ਜਦੋਂ ਮੈਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ 17 ਰੂਏ ਦੀ ਬਾਤੀਗਲੋਨ ਵਿਖੇ ਸੀਤੇ ਆਂਧਰੇ ਨਾਮ ਦੀ ਐਸੋਸ਼ੀਏਸ਼ਨ ਵਿੱਚ ਉਸ ਸਮੇਂ ਰਹਿੰਦਾ ਸੀ ਜਦੋਂ ਮੇਰਾ ਐਕਸੀਡੈਂਟ ਬਸ ਨੰ ਪੀਸੀ-3 ਰਾਹੀ ਹੋ ਗਿਆ ਸੀ ਤੇ ਉਹਨਾਂ ਨੇ ਮੇਰਾ ਘਰ ਦੀ ਫੈਮਲੀ ਤੋਂ ਵੀ ਜਿਆਦਾ ਦੇਖਭਾਲ ਕਰਕੇ ਇਲਾਜ ਕਰਾਇਆ ਸੀ ਤੇ ਮੇਰਾ ਇਸ ਦੁਖ ਦੀ ਘੜੀ ਵਿੱਚ ਫਰਜ ਬਣਦਾ ਹੈ ਕਿ ਅੱਤਵਾਦੀਆਂ ਵਲੋਂ ਜਖਮੀ ਹੋਏ ਫਰਾਂਸੀਸੀਆਂ ਲਈ ਜੇਕਰ ਫਰਾਂਸ ਦੇ ਰਾਸ਼ਟਰਪਤੀ ਸ੍ਰੀ ਮਾਨ ਫਰਾਂਸਵਾ ਔਲਾਦ ਹੁਕਮ ਦੇਣ ਤਾਂ ਮੈਂ ਆਪਣਾ ਖੁਨ ਵੀ ਦੇਣ ਲਈ ਤਿਆਰ ਹਾਂ ਕਿਉਂਕਿ ਫਰਾਂਸ ਦੇ ਲੋਕੀ ਵੀ ਭਾਰਤੀਆਂ ਵਾਂਗ ਬੇੱਹਦ ਇਮਾਨਦਾਰ, ਮਿਹਨਤੀ ਤੇ ਸੂਝਬੂਝ ਵਾਲੇ ਹਨ ਅਤੇ ਜੇ ਤੇਐਮ ਫਰਾਂਸ ਐਟ ਇੰਡੇ ।
ਧਰਮਵੀਰ ਨਾਗਪਾਲ
ਚੀਫ ਐਡੀਟਰ ਡੀਵੀ ਨਿਊਜ ਪੰਜਾਬ
ਰਾਜਪੁਰਾ ਪੰਜਾਬ ਇੰਡੀਆਂ