ਦਿਵਾਲੀ ਤੋਂ ਪਹਿਲਾਂ ਟੈਂਟ ਹਾਊਸ ਦੇ ਮਾਲਕਾ ਦਾ ਨਿਕਲਿਆ ਦੀਵਾਲਾ

0
1321

ਅਪਡੇਟ  : ਰਾਤ 12-00 ਵਜੇ

ਫੋਟੋ ਕੈਪਸ਼ਨ-ਟੈਂਟ ਹਾਊਸ ਦੇ ਗੁਦਾਮ ਨੂੰ ਲੱਗੀ ਹੋਈ ਭਿਆਣਕ ਅੱਗ, ਸਥਿਤੀ ਦਾ ਜ਼ਾਇਜਾ ਲੈਂਦੇ ਹੋਏ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਅਤੇ ਫਾਇਰ ਅਫਸਰ ਗੁਰਜੀਤ ਸਿੰਘ ਅਤੇ ਲੋਕ।
ਫੋਟੋ ਕੈਪਸ਼ਨ-ਟੈਂਟ ਹਾਊਸ ਦੇ ਗੁਦਾਮ ਨੂੰ ਲੱਗੀ ਹੋਈ ਭਿਆਣਕ ਅੱਗ, ਸਥਿਤੀ ਦਾ ਜ਼ਾਇਜਾ ਲੈਂਦੇ ਹੋਏ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਅਤੇ ਫਾਇਰ ਅਫਸਰ ਗੁਰਜੀਤ ਸਿੰਘ ਅਤੇ ਲੋਕ।

-ਸ਼ਰਾਰਤੀ ਅਨਸਰਾਂ ਟੈਂਟ ਹਾਊਸ ਦੇ ਗੁਦਾਮ ਨੂੰ ਅੱਗ ਲਾਕੇ ਫਰਾਰ, ਲੱਖਾਂ ਰੁਪਏ ਕੀਮਤੀ ਕਪੜਾ ਸੜਕੇ ਸੁਆਹ
– ਵਾਲ-ਵਾਲ ਬਚਿਆ ਟ੍ਰਿਬਿਊਨ ਗਰੁੱਪ ਦਾ ਨਿਜੀ ਐਡਵਰਟਾਈਜ਼ਮੈਂਟ ਦਫਤਰ
-ਹੰਢਿਆਇਆ ਰੋਡ ਤੋਂ ਆਊੰਦੇ ਇੱਕ ਵਿਅਕਤੀ ਨੇ ਬੋਰਡ ‘ਤੇ ਲਿਖਤ ਨੰਬਰਾਂ ‘ਤੇ ਦਿੱਤੀ ਸੂਚਨਾ
ਅਖਿਲੇਸ਼ ਬਾਂਸਲ, ਬਰਨਾਲਾ :
ਕੁਝ ਸ਼ਰਾਰਤੀ ਅਨਸਰ ਇੱਕ ਟੈਂਟ ਹਾਊਸ ਦੇ ਗੁਦਾਮ ਨੂੰ ਅੱਗ ਲਾਕੇ ਫਰਾਰ ਹੋ ਗਏ ਹਨ। ਜਿਸ ਨਾਲ ਗੁਦਾਮ ਵਿੱਚ ਰੱਖਿਆ ਲੱਖਾਂ ਰੁਪਏ ਕੀਮਤੀ ਕਪੜਾ ਸੜਕੇ ਸੁਆਹ ਹੋ ਗਿਆ ਹੈ। ਜਦੋਂਕਿ ਗੁਦਾਮ ਨਾਲ ਸਥਿਤ ਟ੍ਰਿਬਿਊਨ ਗਰੁੱਪ ਦੇ ਨਿਜੀ ਐਡਵਰਟਾਈਜ਼ਮੈਂਟ ਦਫਤਰ ਵਾਲ-ਵਾਲ ਬਚ ਗਿਆ ਹੈ। ਘਟਣਾ ਸੋਮਵਾਰ/ਮੰਗਲਵਾਰ ਦੀ ਵਿਚਕਾਰਲੀ ਰਾਤ ਸਮੇਂ ਵਾਪਰੀ। ਜਿਸਦੀ ਸੂਚਨਾ ਹੰਢਿਆਇਆ ਰੋਡ ਤੋਂ ਆਊੰਦੇ ਇੱਕ ਵਿਅਕਤੀ ਨੇ ਬੋਰਡ ‘ਤੇ ਲਿਖਤ ਨੰਬਰਾਂ ‘ਤੇ ਦਿੱਤੀ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਜ਼ਿਲਾ ਫਾਇਰ ਅਫਸਰ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਅਤੇ ਪੁਲਿਸ ਬਲ ਨੇ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਅੱਗ ‘ਤੇ ਕਾਬੂ ਪਾਊਣ ਅਤੇ ਸਥਿਤੀ ਨੂੰ ਕਾਬੂ ਕਰਦਿਆਂ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।
ਸਵਾ ਦਸ ਤੋਂ ਰਾਤ ਸਾਢੇ 12 ਵਜੇ ਤੱਕ ਕੀਤਾ ਆਪ੍ਰੇਸ਼ਨ-
ਟੈਂਟ ਹਾਊਸ ਗੁਦਾਮ ਵਿੱਚ ਕੰਮ ਕਰਕੇ ਮੁਲਾਜ਼ਿਮ ਰਾਤ ਸਾਢੇ 7 ਵਜੇ ਘਰਾਂ ਨੂੰ ਗਏ ਸਨ। ਉਸ ਮਗਰੋਂ ਗੁਦਾਮ ਨੂੰ ਅੱਗ ਲੱਗਣ ਦੀ ਘਟਣਾ ਕਰੀਬ 10-00 ਵਜੇ ਵਾਪਰੀ। ਗੁਦਾਮ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਪਰ ਉਸਤੋਂ ਪਹਿਲਾਂ ਲੱਖਾਂ ਰੁਪਏ ਦਾ ਮਾਲ ਗੁਦਾਮ ਵਿੱਚੋਂ ਨਿਕਲਦੇ ਭਾਂਬੜ ਆਪਣੀ ਗਿਰਫਤ ‘ਚ ਲੈ ਚੁੱਕੇ ਸਨ। ਅੱਗ ਅਤੇ ਸਥਿਤੀ ‘ਤੇ ਕਾਬੂ ਪਾਊਣ ਲਈ ਕਰੀਬ ਡੇਢ ਘੰਟੇ ਤੋਂ ਵੱਧ ਸਮਾਂ ਲੱਗਾ।
ਦਿਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ-
ਟੈਂਟ ਹਾਊਸ ਦੇ ਮਾਲਿਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਸਦੇ ਗੁਦਾਮ ਵਿੱਚ ਟੈਂਟ ਦਾ ਲੱਖਾਂ ਰੁਪਏ ਕੀਮਤੀ ਕਪੜਾ ਅਤੇ ਹੋਰ ਸਮਾਨ ਪਿਆ ਸੀ। ਜਿਸਨੂੰ ਉਸਨੇ ਦਿਨ-ਰਾਤ ਮੇਹਨਤ ਕਰਕੇ ਇੱਕਠਾ ਕੀਤਾ ਸੀ। ਜੋ ਸੜਕੇ ਸੁਆਹ ਹੋ ਗਿਆ ਹੈ। ਉਸਨੇ ਪੁਲਿਸ ਤੋਂ ਅਰੋਪੀਆਂ ਦੀ ਜਲਦ ਤੋਂ ਜਲਦ ਤਲਾਸ਼ ਕਰਕੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਕਹਿੰਦੇ ਨੇ ਅਧਿਕਾਰੀ-
ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਘਟਣਾ ਦੇ ਪ੍ਰਤੱਖ ਦਰਸ਼ਕਾਂ ਦੇ ਮੁਤਾਬਿਕ ਗੁਦਾਮ ਦਾ ਕੁੰਡਾ ਖੁੱਲਾ ਪਿਆ ਸੀ ਅਤੇ ਗੁਦਾਮ ਵਿੱਚੋਂ ਅੱਗ ਦੇ ਭਾਂਬੜ ਨਿੱਕਲ ਰਹੇ ਸਨ। ਉਂਨਾਂ ਕਿਹਾ ਕਿ ਮਾਮਲੇ ਦੀ ਜਾਂਚ-ਪੜਤਾਲ ਪੂਰੀ ਗਹਿਰਾਈ ਨਾਲ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਟੈਂਟ ਹਾਊਸ ਦੇ ਗੁਦਾਮ ਨੂੰ ਲੱਗੀ ਹੋਈ ਭਿਆਣਕ ਅੱਗ, ਸਥਿਤੀ ਦਾ ਜ਼ਾਇਜਾ ਲੈਂਦੇ ਹੋਏ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਅਤੇ ਫਾਇਰ ਅਫਸਰ ਗੁਰਜੀਤ ਸਿੰਘ ਅਤੇ ਲੋਕ।