ਧਰਮ ਦੇ ਰਾਖੇ ਗੁਰੂ ਤੇਗ ਬਹਾਦੁਰ ਜੀ ਨੂੰ ਕੀਤਾ ਦਿਲੋਂ ਸ੍ਮਰਣ

0
1457

ਧਰਮ ਦੇ ਰਾਖੇ ਗੁਰੂ ਤੇਗ ਬਹਾਦੁਰ ਜੀ ਨੂੰ ਕੀਤਾ ਦਿਲੋਂ ਸ੍ਮਰਣ

ਚੰਡੀਗੜ੍ਹ ; ਆਰਕੇ ਸ਼ਰਮਾ /ਕਰਨ ਸ਼ਰਮਾ /ਐਨਕੇ ਧੀਮਾਨ /ਗਗਨਦੀਪ ਸਿੰਘ ;—–ਟ੍ਰਾਈ ਸਿਟੀ ਚ ਧਰਮ ਦੀ ਚਾਦਰ ਅਤੇ ਸਿਖ ਪੰਥ ਦੇ ਵਾਨੀ ਗੁਰੂ ਗੋਵਿੰਦ ਸਿੰਘ ਦੇ ਪਿਤਾ ਗੁਰੂ ਤੇਗ ਬਹਾਦੁਰ ਸਿੰਘ ਜੀ ਨੂੰ ਸ੍ਮਰਣ ਕਰਦੇ ਹੋਏ ਆਸਥਾਵਾਨਾਂ ਨੇ ਹੁਮ੍ਹੁਮਾ ਕੇ ਸ਼ੋਭਾ ਯਾਤਰਾ ਦਾ ਬੜੇ ਪਧਰ ਦੇ ਆਯੋਜਨ ਕੀਤਾ ! ਸੇਕ੍ਟਰ 34 ਵਿਖੇ ਗ੍ਰੁਰੁਦ੍ਵਾਰਾ ਸਾਹਬ ਤੋਂ ਪੰਜ ਪਿਯਾਰੇਆਂ ਦੀ ਅਗੁਵਾਈ ਚ ਸ਼ੋਭਾ ਯਾਤਰਾ ਫੇਰੀ ਲਾਈ ਗਈ ! ਸਿੰਗਾਂ ਨੇ ਸੋਹਣੇ ਵਾਣੇ ਪਾਏ ਹੋਏ ਸਨ ਤੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਤੇ ਸਰਬਤ ਦੇ ਭਲੇ ਦੀ ਅਰਦਾਸਾਂ ਕੀਤੀਆਂ ! ਉਕਤ ਸ਼ੋਭਾ ਯਾਤਰਾ ਚ ਸਿੰਘਾਂ ਨੇ ਮੋਟਰ ਸੈਕਿਲਾਂ ਅਤੇ ਕਾਰਾਂ ਜੀਪਾਂ ਟ੍ਰਕਾਂ ਆਦਿ ਚ ਭੀ ਕੇ ਸ਼ਹਰ ਦੀ ਫੇਰੀ ਲਾਈ ! ਥਾਂ ਥਾਂ ਤੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਸੋਹਣੇ ਸਵਾਗਤੀ ਗੇਟ ਬਣਾਏ ਗਏ ਸਨ ! ਜਲਪਾਨ ਦੀ ਢੁਕਵੀਂ ਵਿਵਸਥਾ ਕੀਤੀ ਗਈ ਸੀ ! ਗੁਰੂ ਮਹਾਰਾਜ ਗੁਰੂ ਗਰੰਥ ਸਾਹਬ ਦੀ ਪਾਲਕੀ ਸਜੀ ਗਈ ਤੇ ਤੇਗ ਦੇਗ ਫ਼ਤੇਹ ਦਾ ਪ੍ਰਸ਼ਾਦਿ ਵੰਡੀ ਗਈ ! ਸਮਾਜ ਦੇ ਸਬ ਧਰ੍ਮਾਂ ਦੇ ਲੋਕਾਂ ਨੇ ਸ਼ੋਭਾ ਯਾਤਰਾ ਚ ਬੜੀ ਉਤਸੁਕਤਾ ਅਤੇ ਸ਼ਰਧਾ ਨਾਲ ਭਾਗ ਲਿਆ ! ਸਾਹਿਰ ਦੇ ਪਤਵੰਤੇ ਲੋਕਾਂ ਨੇ ਭੀ ਸਰਧਾ ਨਾਲ ਸ਼ੋਭਾਯਾਤਰਾ ਨਾਲ ਸ਼ਹਰ ਦੀ ਪਰਿਕ੍ਰਮਾ ਕੀਤੀ ! ਪੰਚਕੁਲਾ ਅਤੇ ਮਨੀਮਾਜਰਾ ਮੋਹਾਲੀ ਤੋਂ ਭੀ ਗੁਰੂ ਮਹਾਰਾਜ ਜੀ ਦਾ ਦਿਹਾੜਾ ਬੜੀ ਸਰਧਾ ਨਾਲ ਮਨਾਏ ਜਾਣ ਦੀਆਂ ਖਬਰਾਂ ਮਿਲੀਆਂ ਹਨ ! ਪੰਚਕੁਲਾ ਸਥਿਤ ਏਤਿਹਸਿਕ ਗੁਰੂਦਵਾਰਾ ਨਾਡਾ ਸਾਹਬ ਵਿਖੇ ਵੀ ਖੂਬ ਧੂਮਧਾਮ ਨਾਲ ਦਿਹਾੜੇ ਨੂੰ ਸਮਰਪਿਤ ਕਾਰਜ ਨੇਪਰੇ ਚੜ੍ਹੇ ! ਸੰਗਤਾਂ ਨੇ ਗੁਰੂ ਘਰ ਜਾਕੇ ਦਰਸ਼ਨ ਕੀਤੇ ਅਤੇ ਲੰਗਰ ਛਕੇ ! ਸੇਕ੍ਟਰ 20 ਸਥਿਤ ਖੇਡੀ ਸਾਹਬ ਗੁਰੁਦ੍ਵਾਰੇ ਚ ਵੀ ਖੂਬ ਰੋਣਕਾਂ ਰਹੀਆਂ ! ਸ਼੍ਰੀ ਗੁਰੂਨਾਨਕ ਦੇਵ ਅਕਾਲਗੜ੍ਹ ਗੁਰੂਦਵਾਰਾ ਸਾਹਬ ਦੀ ਪ੍ਰਬੰਧਕ ਬੀਬੀ ਸੁਰਿੰਦਰ ਕੌਰ ਸੰਧੂ ਜੀ ਨੇ ਦਸਿਆ ਕਿ ਇਸ ਮੌਕੇ ਗੁਰੂ ਦਰਵਾਰ ਦੀ ਅਦੁਤੀ ਸਜਾਵਟ ਵੇਖਣ ਵਾਲੀ ਹੈ ! ਸੰਗਤਾਂ ਨੇ ਸ਼ਬਦ ਅਤੇ ਕਰਿਤਨ ਦਾ ਲਾਹਾ ਲਿਆ ! ਗੁਰੂ ਘਰ ਦੇ ਦਾਸ ਮੋਹਿੰਦਰ ਸਿੰਘ ਪੰਛੀ ਨੇ ਕਿਹਾ ਗੁਰੂ ਸਾਹਬ ਨੇ ਸਬ ਧਰ੍ਮਾਂ ਦੀ ਰਾਖੀ ਕੀਤੀ ਅਤੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇਕੇ ਸਬ ਦਾ ਜੀਵਨ ਅਤੇ ਧਰਮ ਬਚਾਇਆ ਤੇ ਲਾਸਾਨੀ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ ! ਇਹ ਸ਼ੋਭਾ ਯਾਤਰਾ ਸਹਿਰ ਦੇ ਅਨੇਕਾਂ ਮੁਖ ਸੇਕਟਰ ਚੋਂ ਗੁਜਰਿਆ ਦੇ ਸੜਕਾਂ ਦੋ ਕਿਨਾਰੇ ਖੜੀ ਸੰਗਤਾਂ ਨੇ ਪਾਲਕੀ ਸਾਹਿਬ ਦੇ ਪਵਿਤਰ ਦਰਸਨ ਕੀਤੇ ਤੇ ਪ੍ਰਸ਼ਾਦਿ ਛਕੇ ! ਹਿੰਦੂ ਭਾਈਚਾਰੇ ਨੇ ਵੀ ਗੁਰੂ ਜੀ ਦੀ ਪਾਲਕੀ ਅਤੇ ਸ਼ੋਭਾਯਾਤਰਾ ਦਾ ਅਗੇ ਵਧ ਕੇ ਨਿਘਾ ਸਵਾਗਤ ਕੀਤੇ ਅਤੇ ਜੈਕਾਰੇ ਛਡੇ ! ਇਕ ਬੁਲਾਰੇ ਮੁਤਾਬਿਕ ਇਹ ਸ਼ੋਭਾ ਯਾਤਰਾ ਦਿੱਲੀ ਤੋਂ ਚਲ ਕੇ ਅਨੇਕਾਂ ਸ਼ਹਿਰਾਂ ਚੋਂ ਗੁਜਰਦੀ ਹੋਈ ਜੀਰਕਪੁਰ, ਚੰਡੀਗੜ੍ਹ ਅਤੇ ਫੇਰ ਮੋਹਾਲੀ ਵਿਖੇ ਗੁਰਦਵਾਰਾ ਅੰਬ ਸਾਹਿਬ ਵਿਖੇ ਸਮ੍ਪੰਨ ਹੋਇਆ ! ਜੀਰਕਪੁਰ ਅਤੇ ਡੇਰਾਬੱਸੀ ਦੇ ਰਸਤੇ ਚ ਪਾਲਕੀ ਸਾਹਬ ਦਾ ਖੂਬ ਆਦਰ ਸਤਕਾਰ ਕੀਤਾ ਗਿਆ ! ਅਤੇ ਸ਼ਰਧਾਲੂ ਲੋਕਾਂ ਨੇ ਯਾਤਰਾ ਨਾਲ ਕਈ ਕਦਮ ਚਲ ਕੇ ਪੁੰਨ ਖੱਟੇ !
———————————————————————————————–
ਗੁਰੂ ਮਹਾਰਾਜ ਦੀ ਸੇਵਾ ਚ ਨਤਮਸਤਕ ਸੇਵਾਦਾਰ–ਫੋਟੋ —–ਆਰਕੇ ਸ਼ਰਮਾ