ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਦੇ ਪਿੱਛੇ ਰਿਫਲੈਕਟਰ ਲਗਾਏ

0
1821

ਕੋਟਕਪੂਰਾ 10 ਦਿਸ੍ਬਰ (ਮਖਣ ਸਿੰਘ )ਦੇ ਤਿੰਨ ਕੋਣੀ ਚੌਂਕ ਵਿੱਚ ਪੰਜਾਬ ਸਰਕਾਰ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਮਤੀ ਪਰਮਪਾਲ ਕੌਰ ਮਲੂਕਾ ਡਿਪਟੀ ਡਾਇਰੈਕਟਰ , ਏ ਡੀ ਸੀ , ਬੀ ਡੀ ਪੀ ਉ ਸ: ਹਰਮੇਲ ਸਿੰਘ ਬੰਗੀ , ਪੰਚਾਇਤ ਅਫਸਰ ਕੌਰ ਸਿੰਘ ਅਤੇ ਤਾਰਾ ਚੰਦ ਜੇ ਈ ਅਤੇ ਟਰੈਫਿਕ ਇੰਚਾਰਜ ਜਸਵੀਰ ਸਿੰਘ ਦੀ ਹਾਜਰੀ ਵਿੱਚ ਸਮਾਜਸੇਵੀ ਉਦੈ ਰੰਦੇਵ ਅਤੇ ਉਨਾਂ ਦੀ ਟੀਮ ਨੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਦੇ ਪਿੱਛੇ ਰਿਫਲੈਕਟਰ ਲਗਾਏ । ਮੈਡਮ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਧੁੰਦ ਦੇ ਮੌਸਮ ਨੂੰ ਮੁੱਖ ਰੱਖਦੇ ਹੌਏ ਇਹ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਕਿ ਹਾਦਸਿਆਂ ਨਾਲ ਜਾਨ ਵਾਲੀਆਂ ਕੀਮਤੀ ਜਾਨਾਂ ਦੀ ਬੱਚਤ ਹੋ ਸਕੇ । ਬੀ ਡੀ ਪੀ À ਹਰਮੇਲ ਸਿੰਘ ਬੰਗੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਕਾਰ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਫਲੋਰੋਸੈਂਟ ਕਲਰ ਵਾਲੀਆਂ ਬੈਲਟਾਂ ਬੰਨਣ ਜਾ ਰਹੀ ਹੈ ਜਿਸ ਨਾਲ ਰਾਤ ਵੇਲੇ ਪਸ਼ੂਆਂ ਦਾ ਰੋਡ ਤੇ ਪਤਾ ਲਗ ਸਕੇਗਾ । ਤੇ ਐਕਸੀਡੈਂਟਾਂ ਤੋਂ ਰਾਹਤ ਮਿਲੇਗੀ ।