ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਜਪੁ ਸਾਹਿਬ ਵਲੋਂ ਅਲੋਕਿਕ ਨਗਰ ਕੀਰਤਨ

0
1651

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿਖੇ ਧੰਨ ਧੰਨ ਗੁਰੂ ਸ਼੍ਰੀ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਸਬੰਧੀ ਸਮੁੂਹ ਸ਼ਹਿਰ ਵਿੱਚ ਨਗਰ ਕੀਰਤਨ ਗੁਦੁਆਰਾ ਸ਼੍ਰੀ ਜਪ ਸਾਹਿਬ ਗੋਬਿੰਦ ਕਲੌਨੀ ਵਲੋਂ ਕਢਿਆ ਗਿਆ ਜਿਸ ਵਿਚ ਹਾਥੀ ,ਉਠਾ, ਬਸਾ, ਕਾਰਾ, ਟਰੈਕਟਰ ਟਰਾਲੀਆਂ ਅਤੇ ਪੈਦਲ ਯਾਤਰਾ ਕਰਦੇ ਹੋਏ ਸਂਗਤਾ ਸ਼੍ਰੀ ਜਪ ਜੀ ਸਾਹਿਬ ਗੁਰਦੁਆਰਾ ਤੋਂ ਚੱਲ ਕੇ ਮਹਿੰਦਰ ਗੰਜ ਨਵੀਨ ਸਿੰਘ ਸਭਾ ਗੁਰਦੁਆਰਾ ਅਤੇ ਪੁਰਾਣਾ ਰਾਜਪੁਰਾ ਗੁਰਦੁਆਰਾ ਸਾਹਿਬ ਤੋਂ ਹੁੰਦਿਆਂ ਹੋਇਆ ਆਈ ਟੀ ਆਈ ਚੌਕ ਪੰਚਰੰਗਾ ਚੌਕ ਵਿਖੇ ਗੁਰਦੁਆਰਾ ਸਾਹਿਬ ਤੇ ਪੁਜਿਆ। ਇਸ ਨਗਰ ਕੀਰਤਨ ਵਿੱਚ ਸਾਧ ਸੰਗਤਾ ਵਲੋਂ ਪਾਣੀ ਦੀ ਟਰਾਲੀ ਦੇ ਟੈਂਕਰ ਰਾਹੀ ਛਿੜਕਾਉ ਕਰਕੇ ਫੁੱਲਾ ਦੀ ਵਰਖਾ ਕੀਤੀ ਗਈ ਅਤੇ ਉਥੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਲੰਗ ਰਹੀ ਸੀ ਜਿੱਥੇ ਸ਼ਰਧਾਲੂ ਮਥਾ ਟੇਕ ਕੇ ਸਿਰ ਨਿਵਾ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਅਰਦਾਸ ਕਰ ਰਹੇ ਸਨ ਤੇ ਗੁਰੂ ਘਰ ਦੇ ਹੈਡ ਗ੍ਰੰਥੀ ਵਲੋਂ ਸਭਨਾ ਨੂੰ ਪ੍ਰਸ਼ਾਦ ਦਿਤਾ ਗਿਆ ਤੇ ਭੈਣਾ ਵਲੋਂ ਸ਼ਬਦ ਕੀਰਤਨ ਇੱਕ ਸੁਰ ਤੇ ਸਭਨਾ ਦੀ ਸ਼ਾਂਝੀ ਆਵਾਜ ਰਾਹੀ ਗਾਇਨ ਕੀਤੇ ਜਾ ਰਹੇ ਸਨ ਜਿਥੇ ਇਸ ਨਗਰ ਕੀਰਤਨ ਦੇਖਣ ਦਾ ਅਲੋਕਿਕ ਨਜਾਰਾ ਸੀ ਅਤੇ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਗੁਰਦੁਆਰਾ ਪੰਚ ਰੰਗਾ ਚੌਕ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਏ ਭੇਂਟ ਕੀਤੇ ਗਏ ਅਤੇ ਜਪ ਜੀ ਸਾਹਿਬ ਗੁਰੂਘਰ ਦੇ ਹੈਡ ਗ੍ਰੰਥੀ ਜੀ ਨੇ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਲਖ ਲਖ ਵਧਾਇਆ ਦਿਤੀਆ, ਇਸ ਮੌਕੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਨੇ ਰਾਜਪੁਰਾ ਦੀ ਸਮੂਹ ਸਾਧ ਸੰਗਤਾ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੇ ਲੋਕਾ ਨੂੰ ਅਪੀਲ ਕੀਤੀ ਕਿ ਪਿਛਲੇ ਦਿਨਾ ਵਿਚ ਜੋ ਗੁਰੂ ਘਰ ਜੀ ਦੀ ਬੇਅਦਬੀ ਦਾ ਸਟੰਟ ਸ਼ਰਾਰਤੀ ਲੋਕਾ ਵਲੌੇ ਰਚਿਆ ਗਿਆ ਸੀ ਉਹ ਬਹੁਤ ਹੀ ਨਿਂਦਣ ਯੋਗ ਹੈ ਸਾਨੂੰ ਆਪਸੀ ਭਾਈਚਾਰੇ ਨੂੰ ਕਾਇਮ ਰਖਣਾ ਹੈ ਅਤੇ ਸਾਂਤੀ ਵਾਲਾ ਮਾਹੌਲ ਬਣਾਏ ਰਖਣਾ ਹੈ ਅਤੇ ਉਹਨਾਂ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭਨਾ ਨੂੰ ਵਧਾਈ ਵੀ ਦਿੱਤੀ। ਇਸ ਮੋਕੇ ਹੋਣਹਾਰ ਬਚਿਆ ਵਲੋਂ ਗੱਤਕਾ ਖੇਡ ਕੇ ਗਤਕੇ ਦੇ ਜੌਹਰ ਵੀ ਦਿਖਾਏ ਗਏ।ਸਮਾਪਤੀ ਸਮੇ ਇਹ ਨਗਰ ਕੀਰਤਨ ਪੰਚਰੰਗਾ ਚੌਕ , ਟਾਹਲੀ ਵਾਲਾ ਚੌਕ, ਰਾਜਪੁਰਾ ਟਾਊਨ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਤੋਂ ਹੁੰਦਿਆ ਹੋਇਆ ਜੱਪ ਜੀ ਸਾਹਿਬ ਗੁਰਦੁਆਰ ਗੋਬਿਂਦ ਕਲੋਨੀ ਰਾਜਪੁਰਾ ਵਿਖੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ ਦੀ ਗੂੰਜ ਨਾਲ ਸਮਾਪਤ ਹੋਇਆ ਤੇ ਗੁਰੂਘਰ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।