ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸੰਨੀ ਸ਼ਰਮਾਂ ਦੀ ਰਹਿਨੁਮਾਈ ‘ਚ ‘ਸਦਭਾਵਨਾ ਰੈਲੀ’ ਲਈ ਕਾਫਲਾ ਰਵਾਨਾ

0
1358

ਜੰਡਿਆਲਾ ਗੁਰੂ 14 ਦਸੰਬਰ (ਕੁਲਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਵਲੋਂ ਗੋਇੰਦਵਾਲ ਸਾਹਿਬ ਵਿਖੇ ਕੀਤੀ ਜਾ ਰਹੀ ‘ਸਦਭਾਵਨਾ ਰੈਲੀ’ ‘ਚ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਵਾਈਸ ਪ੍ਰਧਾਨ ਸੰਨੀ ਸ਼ਰਮਾਂ ਦੀ ਰਹਿਨੁਮਾਈ ‘ਚ ਸਥਾਨਕ ਜੀ.ਟੀ ਰੋਡ ਤੋਂ ਹਜਾਰਾਂ ਦੀ ਸੰਖਿਆ ‘ਚ ਜੱਥਾ ਰਵਾਨਾਂ ਹੋਇਆ। ਜਿਸ ਵਿਚ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਰਵਿੰਦਰ ਪਾਲ ਸਿੰਘ ਕੁੱਕੂ, ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨ ਮਮਤਾ, ਚੇਅਰਮੈਨ ਸਕੱਤਰ ਸਿੰਘ ਦੇਵੀਦਾਸਪੁਰਾ, ਮੀਡੀਆ ਇੰਚਾਰਜ਼ ਅਮਨ ਢੋਟ, ਸ਼ਹਿਰੀ ਪ੍ਰਧਾਨ ਸੰਤ ਸਰੂਪ ਸਿੰਘ, ਸਾਬਕਾ ਕੌਂਸਲਰ ਕੁਲਵੰਤ ਸਿੰਘ ਮਲਹੋਤਰਾ, ਕੌਂਸਲਰ ਅਵਤਾਰ ਸਿੰਘ ਕਾਲਾ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਬਾਹਮਣ, ਕੌਂਸਲਰ ਜਸਪਾਲ ਸਿੰਘ ਬੱਬੂ, ਮਨਦੀਪ ਸਿੰਘ ਢੋਟ, ਸਾਬਕਾ ਕੌਂਸਲਰ ਸੁਰਿੰਦਰ ਕੌਰ, ਹਰਜੀਤ ਸਿੰਘ ਹਰਜਾਈ, ਵਿਵੇਕ ਸ਼ਰਮਾਂ, ਕੌਂਸਲਰ ਮਨੀ ਚੌਪੜਾ, ਹਰਪ੍ਰੀਤ ਸਿੰਘ ਬਬਲੂ, ਸੁੱਖ ਢੋਟ, ਸਾਹਿਲ ਸ਼ਰਮਾਂ, ਸੁਨੀਲ ਪਾਸੀ, ਯੂਥ ਐਸ.ਸੀ.ਵਿੰਗ ਦੇ ਪ੍ਰਧਾਨ ਸੁਰਿੰਦਰ ਕੁਮਾਰ, ਸਰਪੰਚ ਮਨਜਿੰਦਰ ਸਿੰਘ ਭੀਰੀ ਗਹਿਰੀ ਮੰਡੀ, ਸਰਪੰਚ ਹਰਪਾਲ ਸਿੰਘ ਦੇਵੀਦਾਸਪੁਰਾ, ਪਹਿਲਵਾਨ ਬੂਟਾ ਸਿੰਘ ਮੱਲ•ੀਆਂ, ਅਮਰੀਕ ਸਿੰਘ ਸੋਢੀ, ਹਰਜਿੰਦਰ ਸਿੰਘ ਦੇਵੀਦਾਸਪੁਰਾ, ਸਵਿੰਦਰ ਸਿੰਘ ਵਡਾਲੀ, ਸਤਨਾਮ ਸਿੰਘ ਹਜ਼ਰਾ ਸਮੇਤ ਹਜਾਰਾਂ ਦੀ ਗਿਣਤੀ ‘ਚ ਲੋਕ ਪੂਰੇ ਉਤਸ਼ਾਹ ਨਾਲ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਨੌਜਵਾਨ ਆਗੂ ਸੰਨੀ ਸ਼ਰਮਾਂ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੀ ‘ਸਦਭਾਵਨਾ ਰੈਲੀ’ ਇਤਿਹਾਸਕ ਹੋਵੇਗੀ। ਜੋ ਕਿ ਹਿੰਦੂ ਸਿੱਖ ਏਕਤਾ ਦੀ ਗਵਾਹੀ ਦੇਵੇਗੀ। ਉਨ•ਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੀਆਂ ਆਸ਼ਾਵਾਂ ਤੇ ਖਰੀ ਉਤਰੇਗੀ।
ਫੋਟੋ ਕੈਪਸ਼ਨ: ਜੰਡਿਆਲਾ ਗੁਰੂ ਤੋਂ ਵਾਈਸ ਪ੍ਰਧਾਨ ਸੰਨੀ ਸ਼ਰਮਾਂ ਦੀ ਰਹਿਨੁਮਾਈ ‘ਚ ਰਵਾਨਾ ਹੁੰਦਾ ਹੋਇਆ ਕਾਫਲਾ।