ਨਵੇ ਕਲਾਕਾਰਾ ਨੂੰ ਅੱਗੇ ਕੇ ਲੈ ਆਓਣਾ ਮੇਰਾ ਸੁਪਣਾ ਹੈ : ਨਿਰਮਾਤਾ ਵਿਜੇ ਸ਼ੇਖਰ ਗੁਪਤਾ

0
1772

 

ਅੰਮ੍ਰਿਤਸਰ 17 ਦਿੰਸਬਰ(ਧਰਮਵੀਰ ਗਿੱਲ ਲਾਲੀ) ਫਿਲਮ ਇੰਡਸਟਰੀ ਦੇ ਵਿਚ ਨਿਰਮਾਤਾ ਦੀ ਇੱਕ ਅਹਿਮ ਭੂਮਿਕਾ ਮੰਨੀ ਜਾਂਦੀ ਹੈ ਨਿਰਮਾਤਾ ਤੋ ਬਿਨਾ ਇੱਕ ਫਿਲਮ ਨੂੰ ਸਿਰੇ ਚਾੜਨਾ ਬਹੁਤ ਮੁਸ਼ਕਿਲ ਹੀ ਨਹੀ ਸਗੋ ਨਾਮੁਨਕਿਨ ਵੀ ਹੁੰਦਾ ਹੈ ! ਨਿਰਮਾਤਾ ਦੀ ਕਮਾਡ ਹੇਠਾ ਹੀ ਇੱਕ ਫਿਲਮ ਦਾ ਨਿਰਮਾਣ ਹੁੰਦਾ ਹੈ ਤੇ ਦਰਸ਼ਕਾ ਤੱਕ ਪਹੁੰਚਦੀ ਹੈ ! ਅਗਰ ਅਸੀਂ ਕੁਝ ਸਮਾ ਪਹਿਲਾ ਨਿਰਮਾਤਵਾ ਦੀ ਗੱਲ ਕਰੀਏ ਤਾ ਹਰ ਨਿਰਮਾਤਾ ਦੀ ਕੋਸਿਸ਼ ਹੁੰਦੀ ਸੀ ਕੇ ਫਿਲਮ ਦੀ ਕਹਾਣੀ ਇਸ ਤਰਾ ਦੀ ਹੋਵੇ ਜੋ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦੇਵੇ ਤੇ ਫਿਰ ਇਸ ਤਰਾ ਦੀਆ ਬਹੁਤ ਫਿਲਮ ਬਣੀਆ ਜਿੰਨਾ ਨੇ ਆਪਣੀ ਕਹਾਣੀ ਦੀ ਸ਼ਾਪ ਦਰਸ਼ਕਾ ਦੇ ਦਿਲੋ ਦਿਮਾਗ ਦੇ ਵਿੱਚ ਭਰ ਦਿਤੀ ! ਫਿਲਮੀ ਜਗਤ ਦੇ ਵਿਚ ਬਹੁਤ ਸਾਰੀਆ ਇਸ ਤਰਾ ਦੀਆ ਫ਼ਿਲਮਾ ਬਣੀਆ ਜਿੰਨਾ ਨੇ ਆਪਣੀ ਪਛਾਣ ਖੁਦ ਬਣਾਈ ਤੇ ਦਰਸ਼ਕਾ ਨੂੰ ਹਸਾਇਆ ਤੇ ਰੋਵਾਇਆ ਵੀ ! ਪਰ ਅੱਜ ਕੱਲ ਦੇ ਨਿਰਮਾਤਾ ਸਿਰਫ ਪੇਸਾ ਕਮਾਉਣ ਦੀ ਕਤਾਰ ਵਿੱਚ ਨਜ਼ਰ ਆ ਰਹੇ ਹਨ ਫਿਲਮ ਦੀ ਕਹਾਣੀ ਭਾਵੇ ਦਰਸ਼ਕਾ ਨੂੰ ਪਸੰਦ ਆਵੇ ਜਾ ਨਾ ਆਵੇ ਫ਼ਿਲਮਾ ਧੜਾਧੜ ਬਣ ਰਹੀਆ ਹਨ ਜਿਸ ਕਾਰਣ ਸਿਨੇਮਾ ਘਰਾ ਦੇ ਵਿੱਚ ਕੁਝ ਹੀ ਸਮਾ ਦਰਸ਼ਕਾ ਦੀ ਕੇਚਹਿਰੀ ਵਿਚ ਰਹਿੰਦਿਆ ਹਨ ! ਅਸੀਂ ਉਸ ਮਾਇਆ ਨਗਰੀ ਦੇ ਮਸ਼ਹੂਰ ਨਿਰਮਾਤਾ ਦੀ ਅੱਜ ਗੱਲ ਕਰ ਰਹੇ ਹਾ ਜਿੰਨਾ ਨੇ ਆਪਣਾ ਕੇਰੀਅਰ ਮਾਇਆ ਨਗਰੀ ਦੇ ਉਸ ਮਹਾਨ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਮਜਰੇਕਰ ਦੇ ਨਾਲ ਮਿਲਕੇ ਫ਼ਿਲਮਾ ਦਾ ਨਿਰਮਾਣ ਕੀਤਾ ਤੇ ਬਹੁਤ ਸਾਰੀਆ ਸੁਪਰ ਹਿੱਟ ਫ਼ਿਲਮਾ ਦਰਸ਼ਕਾ ਦੀ ਝੋਲੀ ਵਿੱਚ ਪਾਈਆ,ਉਸ ਨਿਰਮਾਤਾ ਦਾ ਨਾਮ ਹੈ ਵਿਜੇ ਸ਼ੇਖਰ ਗੁਪਤਾ !

ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾ ਦੇ ਨਾਲ ਗੱਲਬਾਤ ਕਰਦੇ ਹੋਏ ਵਿਜੇ ਸ਼ੇਖਰ ਗੁਪਤਾ ਨੇ ਕਿਹਾ ਕੇ ਸੱਤਿਅਮ ਸੁਵਾਮੀ ਫਿਲਮਸ ਦੇ ਬੇਨਰ ਹੇਠ ਤਕਰੀਬਨ ਅਸੀਂ 16 ਫ਼ਿਲਮਾ ਦਾ ਨਿਰਮਾਣ ਕੀਤਾ ਜੋ ਦਰਸ਼ਕਾ ਨੇ ਬਹੁਤ ਪਸੰਦ ਕੀਤੀਆ ਤੇ ਸਾਡਾ ਹੋਸਲਾ ਹੋ ਵੀ ਵਧਾਇਆ ਸਭ ਤੋ ਪਹਿਲਾ ਮੈਂ ਉਹਨਾ ਦਰਸ਼ਕਾ ਦਾ ਵੀ ਧੰਨਵਾਦ ਕਰਾਗਾ ਜਿੰਨਾ ਨੇ ਸਾਡੇ ਕੰਮ ਨੂੰ ਪਸੰਦ ਕੀਤਾ ! ਸਾਡੀਆ ਕੁਝ ਫ਼ਿਲਮਾ ਇਸ ਤਰਾ ਦੀਆ ਸਨ ਜਿੰਨਾ ਨੇ ਸਾਡਾ ਨਾਮ ਸਾਰੀ ਇੰਡਸਟਰੀ ਦੇ ਵਿੱਚ ਉਜਾਗਰ ਕੀਤਾ ਜਿੰਨਾ ਵਿੱਚ ‘’ ਵਾਸਤਵ, ਪ੍ਰਾਣ ਜਾਏ ਪਰ ਸ਼ਾਨ ਨਾ ਜਾਏ , ਕੁਰਕਸ਼ੇਤਰ ਸਨ ! ਵੀ.ਐਸ.ਜੀ ਫਿਲਮਸ ਦੇ ਬੇਨਰ ਹੇਠਾ ਨਵੀਆ ਤਿੰਨ ਹਿੰਦੀ ਫ਼ਿਲਮਾ ਦੇ ਸ਼ੂਟਿੰਗ ਜਲਦੀ ਹੀ ਸੁਰੂ ਹੋ ਜਾਵੇਗੀ ਤੇ ਮੇਰੀਆ ਇਸ ਫ਼ਿਲਮਾ ਦੇ ਵਿਚ ਤਕਰੀਬਨ ਕਲਾਕਾਰ ਜੋ ਕੇ ਫਿਲਮ ਇੰਡਸਟਰੀ ਦੇ ਵਿੱਚ ਨਵੇ ਚੇਹਰੇ ਹਨ ਪਰ ਆਪਣੀ ਕਲਾਕਾਰੀ ਦੇ ਖੇਤਰ ਵਿਚ ਖੂਬ ਆਪਣਾ ਨਾਮ ਖੂਬ ਕਮਾ ਰਹੇ ਹਨ ਜਿੰਨਾ ਨੂੰ ਅਸੀਂ ਆਪਣੀ ਫਿਲਮ ਦੇ ਲੀਡ ਰੋਲ ਕਰਨ ਦਾ ਮੋਕਾ ਵੀ ਦੇ ਰਹੇ ਹਾ ! ਸਾਡੀ ਪਹਿਲੀ ਫਿਲਮ ਜਿਸ ਦਾ ਨਾਮ ‘’ ਨੋਨਵੇਜ ਹੈ ਦੇਖੋ ਮਤ “ ਹੈ ਜਿਸ ਦੀ ਸ਼ੂਟਿੰਗ ਜਲਦੀ ਹੀ ਭਾਰਤ ਤੇ ਦੁਬਈ ਦੇ ਕਈ ਹਿਸਿਆ ਦੇ ਵਿੱਚ ਹੋਣ ਜਾ ਰਹੀ ਹੈ ਵੀ.ਐਸ ਜੀ ਫਿਲਮਸ ਦੇ ਬੇਨਰ ਹੇਠਾ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਮੀਰ ਚੁਹਾਨ ਕਰ ਰਹੇ ਹਨ ਤੇ ਸੰਗੀਤਕਾਰ ਹਨ ਦੁਸ਼ਾਤ ਕੁਮਾਰ , ਫਿਲਮ ਦੀ ਕਾਹਾਣੀ ਮਸ਼ਹੂਰ ਕਹਾਣੀਕਾਰ ਰਾਕੇਸ਼ ਕੁਮਾਰ ਦੀ ਲਿਖੀ ਹੋਈ ਹੈ ਤੇ ਇਸ ਫਿਲਮ ਦਾ ਫਿਲ੍ਮਆਕਣ ਬਾਲੀਵੂਡ ਦੇ ਮਸ਼ਹੂਰ ਸਿਨੇਮਾਫੋਟੋਗ੍ਰਾਫਰ ਨਜੀਬ ਖਾਨ ਕਰ ਰਹੇ ਹਨ ਜੋ ਕੇ ਪਹਿਲਾ ਵੀ ਬਹੁਤ ਸਾਰੀਆ ਹਿੱਟ ਫ਼ਿਲਮਾ ਦਾ ਫਿਲਮਆਕਣ ਕਰ ਚੁਕੇ ਹਨ ! ਇਸ ਫਿਲਮ ਦੇ ਵਿਚ ਮੁਖ ਭੂਮਿਕਾ ਵਿੱਚ ਹਨ ਕੁਸ਼ ਸ਼ਰਮਾ. ਸੁਸ਼ੀਲ ਐਲਾਨੀ , ਰਾਹੁਲ ਸਿੰਘ, ਪੂਨਮ ਸੂਦ ਉਮੰਗ ਚੋਧਰੀ, ਰਿਹਾ ਖਾਨ, ਤੇ ਨੇਗਟਿਵ ਕਿਰਦਾਰ ਦੇ ਵਿਚ ਜਾਣੀ-ਮਾਣੀ ਅਦਾਕਾਰਾ ਤੇਜੀ ਸੰਧੂ ਹਨ ਜੋ ਕੇ ਪਹਿਲਾ ਤੋ ਹੀ ਫਿਲਮ ਇੰਡਸਟਰੀ ਦੇ ਵਿਚ ਆਪਣਾ ਨਾਮ ਇੱਕ ਚੰਗੇ ਕਲਾਕਾਰਾ ਦੇ ਵਿੱਚ ਦਰਜ ਕਰਵਾ ਚੁੱਕੇ ਹਨ ! ਇਸ ਫਿਲਮ ਦਾ ਟਾਇਟਲ ਨਾਮ ਭਾਵੇ ਕੁਝ ਦੁਸਰੀਆ ਫ਼ਿਲਮਾ ਤੋ ਹੱਟਵਾ ਹੈ “ ਨੋਨਵੇਜ ਹੈ ਦੇਖੋ ਮਤ ‘’ ਪਰ ਇਹ ਇੱਕ ਕਮੇਡੀ ਫਿਲਮ ਹੈ ਜੋ ਲੋਕਾ ਨੂੰ ਹਸਾ ਹਸਾ ਕੇ ਢਿਡੀ ਪੀੜਾ ਵੀ ਪਾਵੇਗੀ ਇਹ ਇੱਕ ਸਾਫ਼ ਸੁਥਰੀ ਫਿਲਮ ਹੈ ਜੋ ਅੱਜ ਕਲ ਦੀ ਨਵੀ ਪੀੜੀ ਤੇ ਅਧਾਰਿਤ ਹੈ ! ਅਸੀਂ ਉਮੀਦ ਕਰਦੇ ਹਾ ਕੇ ਦਰਸ਼ਕ ਇਸ ਫਿਲਮ ਨੂੰ ਵੇਖ ਕੇ ਜਰੂਰ ਪਸੰਦ ਕਰਨਗੇ ! ਇਸ ਤੋ ਇਲਾਵਾ ‘’ ਕਸਮ ਸੇ ਇਸ਼ਕ ਹੋ ਗਿਆ ‘’ ਜਿਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਰਕੇਸ਼ ਕੁਮਾਰ ਕਰ ਰਹੇ ਹਨ ਤੇ ਤੀਸਰੀ ਫਿਲਮ ਹੈ ‘’ ਸਾਲਾ ਮੈਂ ਤੋ ਬਣ ਗਿਆ ਜੀਜਾ ‘’ ਜਿਸ ਦਾ ਨਿਰਦੇਸ਼ਨ ਅਲੋਕ ਉਪਦਾਏ ਕਰ ਰਹੇ ਹਨ !