ਨਾਭਾ ਪਟਿਆਲਾ ਮੁੱਖ ਮਾਰਗ ਤੇ ਚੱਕਾ ਜਾਮ ,ਪੰਜਾਬ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜੀ

0
2012

ਨਾਭਾ 23 ਨਵਬਰ (ਰਾਜੇਸ਼ ਬਜਾਜ) ਸਰਬੱਤ ਖਾਲਸਾ ਵੱਲੋ ਅੱਜ ਸੂਬੇ ਭਰ ਵਿਚ ਪੰਜਾਬ ਬੰਦ ਦਾ ਐਲਾਨ ਅਤੇ ਸਦਭਾਵਨਾ ਰੈਲੀ ਦਾ ਵਿਰੋਧ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦਾ ਅਸਰ ਨਾਮਾਤਰ ਹੀ ਰਿਹਾ ਅਤੇ ਅੱਜ ਨਾਭਾ ਸਹਿਰ ਵਿਖੇ ਸਰਬੱਤ ਖਾਲਸਾ ਵੱਲੋ ਅਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਰਹਿਨੁਮਾ ਵਿਚ ਨਾਭਾ ਪਟਿਆਲਾ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ ਅਤੇ ਪੁਲਿਸ ਵੱਲੋ ਧਰਨਾਕਾਰੀਆ ਨੂੰ ਜਬਰੀ ਕੀਤਾ ਗ੍ਰਿਫਤਾਰ।
ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬੇਅਦਬੀ ਤੋ ਬਾਅਦ ਸਰਬੱਤ ਖਾਲਸਾ ਵੱਲੋ ਸਦਭਾਵਨਾ ਰੈਲੀ ਦਾ ਵਿਰੋਧ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਨਾਭਾ ਸਹਿਰ ਵਿਖੇ ਅਕਾਲੀਦਲ ਸਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਵੱਲੋ ਨਾਭਾ ਪਟਿਆਲਾ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ ਅਤੇ ਇਸ ਮੋਕੇ ਤੇ ਨਾਭਾ ਦੇ ਐਸ.ਐਚ.ਓ ਅਮਨ ਪਾਲ ਵਿਰਕ ਨੇ ਪੁਲਿਸ ਪਾਰਟੀ ਦੀ ਮੱਦਦ ਨਾਲ ਉਹਨਾ ਨੂੰ ਗਿਫਤਾਰ ਕਰਕੇ ਅਪਣੇ ਨਾਲ ਲੈ ਗਏ ਇਸ ਮੋਕੇ ਤੇ ਅਕਾਲੀਦਲ ਸਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਬਾਦਲ ਵੱਲੋ ਸੰਦਭਾਵਨਾ ਰੈਲੀ ਕੀਤੀ ਜਾ ਰਹੀ ਹੈ ਅਤੇ ਅਸੀ ਇਸ ਦਾ ਵਿਰੋਧ ਕਰ ਰਹੇ ਹਾ ਪਰ ਅਜੇ ਤੱਕ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸੀਆ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ ਅਤੇ ਸਰਕਾਰ ਸਦਭਾਵਨਾ ਰੈਲੀਆ ਕਰ ਰਹੀ ਹੈ । ਉਹਨਾ ਵੱਲੋ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਜੇਲਾ ਵਿਚ ਬੰਦ ਸਿੱਖਾ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕੀ ਸਿੱਖਾ ਤੇ ਝੂਠੇ ਪਰਚੇ ਕਰਨੇ ਬੰਦ ਕਰੇ ਅਤੇ ਅਸੀ ਪੰਜਾਬ ਸਰਕਾਰ ਦਾ ਵਿਰੋਧ ਉੱਦੋ ਤੱਕ ਜਾਰੀ ਰੱਖਾਗੇ ਜਦੋ ਤੱਕ ਭਾਈ ਮੰਡ ਅਤੇ ਹੋਰ ਸਾਥੀਆ ਨੂੰ ਰਿਹਾ ਕਰਨ ਜਦੋ ਤੱਕ ਸਾਡੇ ਸਾਥੀਆ ਨੂੰ ਰਿਹਾਅ ਨਹੀ ਕਰਦੇ ਅਸੀ ਇਸੇ ਤਰਾ ਰੋਸ ਪ੍ਰਦਰਸਨ ਜਾਰੀ ਰੱਖਾਗੇ।
ਅਕਾਲੀਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਹੋਲੀ