ਨੋਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ – ਵਿਧਾਇਕ ਕੰਬੋਜ ,ਜਲਾਲਪੁਰ ਕੱਬਡੀ ਕੱਪ ਮਹਿਮਾ ਦਾ ਪੋਸਟਰ ਕੀਤਾ ਜਾਰੀ

0
1433

ਰਾਜਪੁਰਾ,13 ਸਤੰਬਰ (ਧਰਮਵੀਰ ਨਾਗਪਾਲ)ਨੋਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਕ ਤਾਂ ਖੇਡਣ ਨਾਲ ਸਰੀਰ ਠੀਕ ਰਹਿੰਦਾ ਹੈ ਦੂਜਾ ਨੋਜਵਾਨਾਂ ਦਾ ਧਿਆਨ ਮਾੜੇ ਕੰਮਾਂ ਵੱਲ ਨਹੀ ਜਾਂਦਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਨੋਜਵਾਨ ਸਭਾ ਮਹਿਮਾਂ ਵਲੋਂ 17 ਅਤੇ 18 ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੇ ਪੋਸਟਰ ਨੂੰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੋਰਾਨ ਪ੍ਰਗਟ ਕੀਤਾ ।ਉਨ੍ਹਾਂ ਕਿਹਾਕਿ ਅੱਜ ਨੋਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜਵਾਨੀ ਬਰਬਾਦ ਕਰ ਰਿਹਾ ਹੈ ਜਿੰਨ੍ਹਾ ਨੂੰ ਖੇਡਾਂ ਹੀ ਸਹੀ ਰਸਤਾ ਦਿਖਾ ਸਕਦੀਆਂ ਹਨ ਕਿਉਂਕਿ ਖੇਡਣ ਨਾਲ ਮਨ ਦੀ ਮਾਨਸਿਕਤਾ ਵੀ ਬਦਲਦੀ ਹੈ ਅਤੇ ਨੋਜਵਾਨਾਂ ਦਾ ਮਨ ਗਲਤ ਕੰਮਾਂ ਵੱਲ ਨਹੀ ਜਾਂਦਾ ।ਇਸ ਲਈ ਨੋਜਵਾਨਾਂ ਨੂੰ ਆਪੀਲ ਹੈ ਕਿ ਉਹ ਵੱਧ ਤੋਂ ਵੱਧ ਆਪਣਾ ਧਿਆਨ ਖੇਡਾਂ ਵੱਲ ਕਰਨ ਤਾਂ ਜੋ ਮਾੜੇ ਕਾਰਜਾਂ ਤੋਂ ਬਚਿਆ ਜਾ ਸਕੇ ।ਇਸ ਮੋਕੇ ਗੁਰਦੀਪ ਸਿੰਘ ਉਂਟਸਰ,ਮੰਗਤ ਸਿੰਘ ,ਨਰਿੰਦਰਪਾਲ ਸਿੰਘ ਢੀਂਡਸਾ,ਪ੍ਰਧਾਨ ਗੁਰਮੱਖ ਸਿੰਘ ਚਹਿਲ,ਪ੍ਰਿਤਪਾਲ ਸਿੰਘ ਵਾਈਸ ਪ੍ਰਧਾਨ,ਲਖਵਿੰਦਰ ਸਿੰਘ ਨੈਹਰਾ,ਇੰਦਰਜੀਤ ਸਿੰਘ,ਭੋਲਾ ਸਿੰਘ ਖਾਨਪੁਰ,ਬਲਵਿੰਦਰ ਸਿੰਘ ਚਹਿਲ,ਦਵਿੰਦਰ ਸਿੰਘ ਚਹਿਲ ,ਜਨਕ ਸਿੰਘ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ ਚਹਿਲ,ਸਾਹਿਬ ਸਿੰਘ ਢੀਂਡਸਾ ਸਮੇਤ ਹੋਰ ਵੀ ਹਾਜਰ ਸਨ ।