ਪਟਿਆਲਾ ਪੁਲਿਸ ਵੱਲੋ ਲੁੱਟਾਂ ਖੋਹਾਂ ਤੇ ਫਿਰੌਤੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ 5 ਮੈਬਰ ਗ੍ਰਿਫਤਾਰ, ਭਾਰੀ ਮਾਤਰਾ ਵਿੱਚ ਹਥਿਆਰ ਤੇ ਐਮੋਨੀਸਨ ਬਰਾਮਦ ।

0
1411

ਪਟਿਆਲਾ (ਧਰਮਵੀਰ ਨਾਗਪਾਲ) ਸ਼੍ਰੀ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਨੋਟ ਰਾਹੀੱ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸ੍ਰੀ ਪਰਮਜੀਤ ਸਿੰਘ ਗੋਰਾਇਆ, ਕਪਤਾਨ ਪੁਲਿਸ, (ਇੰਨਵੈਸਟੀਗੇਸਨ) ਪਟਿਆਲਾ ਤੇ ਸ੍ਰੀ ਅਰਸ਼ਦੀਪ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਦੀ ਨਿਗਰਾਨੀ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿਮ ਨੂੰ ਉਸ ਸਮੱੇ ਵੱਡੀ ਸਫਲਤਾ ਮਿਲੀ ਜਦੱੋ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਇੰਚਾਰਜ ਸੀ.ਆਈ.ਏ ਸਟਾਫ, ਪਟਿਆਲਾ ਦੀ ਅਗਵਾਈ ਵਿੱਚ ਐਸ.ਆਈ ਵਿਜੈ ਕੁਮਾਰ ਦੀ ਪੁਲਿਸ ਪਾਰਟੀ ਨੇ ਨਾਮੀੱ ਗੈਂਗਸਟਰ ਅਬਦੁਲ ਰਸੀਦ ਉਰਫ ਘੱਦੂ ਜੋ ਕਿ ਤਿੰਨ ਸਾਲ ਤੋ ਕਈ ਮੁਕੱਦਮਿਆਂ ਵਿਚ ਭਗੌੜਾ ਸੀ ਦੇ ਗੈਗ ਦਾ ਪਰਦਾਫਾਸ ਕਰਕੇ ਉਸ ਨੂੰ ਅਤੇ ਭਗੌੜੇ ਹਥਿਆਰਬੰਦ 4 ਹੋਰ ਸਾਥੀਆਂ ਨੂੰ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ। ਸ੍ਰੀ ਚੌਹਾਨ ਨੇ ਬੇ ਨਕਾਬ ਕੀਤੇ ਡਕੈਤ ਗਿਰੋਹ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ ਪਟਿਆਲਾ, ਸਮਾਣਾ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਲੁਧਿਆਣਾ ਅਤੇ ਮੋਹਾਲੀ ਆਦਿ ਇਲਾਕਿਆ ਵਿੱਚ ਲੁੱਟਾਂ ਖੋਹਾਂ ਮਾਰ ਧਾੜ ਅਤੇ ਫਿਰੌਤੀ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਅਤੇ ਪੁਲਿਸ ਵੱਲੋ ਨਾਕਾਬੰਦੀ ਕਰਨ ਤੇ ਅੱਗੋ ਫਾਇਰਿੰਗ ਕਰਕੇ ਫਰਾਰ ਹੋ ਜਾਣ ਵਾਲੇ ਇਸ ਇੰਟਰਸਟੇਟ ਗਿਰੋਹ ਖਿਲਾਫ ਸੀ.ਆਈ.ਏ ਸਟਾਫ, ਪਟਿਆਲਾ ਦੀ ਪੁਲਿਸ ਪਾਰਟੀ ਨੂੰ ਮਿਤੀ 07.10.2015 ਨੂੰ ਅਤੀ ਭਰੋਸੇਯੋਗ ਸੂਚਨਾਂ ਮਿਲੀ ਕਿ ਅਬਦੁਲ ਰਸੀਦ ਉਰਫ ਘੁੱਦੂ ਪੁੱਤਰ ਮੁੰਹਮਦ ਸਦੀਕ ਵਾਸੀ ਮਲੇਰਕੋਟਲਾ, ਗਗਨਦੀਪ ਉਰਫ ਗੁੰਣੀ ਪੁੱਤਰ ਬਾਬੂ ਰਾਮ ਵਾਸੀ ਸੰਧੂ ਪੱਤੀ ਬਰਨਾਲਾ, ਮੁਹੰਮਦ ਇਰਫਾਨ ਪੁੱਤਰ ਮੁੰਹਮਦ ਯਾਕੂਬ ਵਾਸੀ ਨਿਸਾਂਤ ਕਲੋਨੀ ਮਲੇਰਕੋਟਲਾ, ਕੁਲਵੰਤ ਸਿੰਘ ਉਰਫ ਲਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲਸਾੜਾ ਜਿਲਾ ਲੁਧਿਆਣਾ, ਪ੍ਰਦੀਪ ਕੁਮਾਰ ਪੁੱਤਰ ਮਾਮਰਾਜ ਵਾਸੀ ਨਰੈਣਗੜ• ਜਿਲਾ ਪਟਿਆਲਾ, ਅਵਰਜੀਤ ਸਿੰਘ ਬਾਬੂ ਉਰਫ ਗਗਨ ਪੁੱਤਰ ਰਤਨ ਸਿੰਘ ਵਾਸੀ ਰਈਆ ਅਮ੍ਰਿਤਸਰ ਤੇ ਇੰਨਾਂ ਦੇ ਸਾਥੀ ਜੋ ਕਿ ਲੁੱਟਾਂ ਖੋਹਾਂ ਮਾਰ ਧਾੜ ਤੇ ਡਕੈਤੀ ਦੀਆਂ ਵਾਰਦਾਤਾਂ ਕਰਦੇ ਹਨ ਇਨਾਂ ਖਿਲਾਫ ਬਹੁਤ ਸਾਰੇ ਮੁਕੱਦਮੇ ਦਰਜ ਹਨ ਅਤੇ ਕਈ ਵਾਰ ਜੇਲ ਜਾ ਚੁੱਕੇ ਹਨ ਤੇ ਭਗੋੜੇ ਹਨ ਅੱਜ ਪਟਿਆਲਾ ਲਾਗੇ ਹਥਿਆਰਾ ਨਾਲ ਲੈਸ ਹੋਕੇ ਵਾਰਦਾਤ ਦੀ ਤਿਆਰੀ ਵਿਚ ਹਨ । ਜਿਸ ਤੇ ਐਸ.ਆਈ ਵਿਜੈ ਕੁਮਾਰ ਦੀ ਪੁਲਿਸ ਪਾਰਟੀ ਨੇ ਤਰੁੰਤ ਐਕਸਨ ਕਰਦਿਆਂ ਇਨਾਂ ਸਾਰਿਆ ਖਿਲਾਫ ਮੁਕੱਦਮਾ ਨੰਬਰ 148 ਮਿਤੀ 07.10.2015 ਅ:ਧ: 399/402 ਹਿੰ:ਡੰ:, 25/54/59 ਅਸਲਾ ਐਕਟ ਥਾਣਾ ਪਸਿਆਣਾ ਦਰਜ ਕਰਵਾਕੇ ਘਟਨਾ ਸਥਾਨ ਪਟਿਆਲਾ ਬਾਈਪਾਸ ਦੀ ਰਾਜਪੂਰਾ ਰੋਡ ਨੇੜੇ ਕੈਂਚੀ ਪੁੱਲ ਸੜਕ ਦੇ ਨਾਲ ਬਣੇ ਇੱਕ ਬੇ ਅਬਾਦ ਹਾਲ ਨੂੰ ਕਰੀਬ 6 ਵਜੇ ਸਾਮ, ਚੁਫੇਰੇ ਤੋ ਘੇਰਾਬੰਦੀ ਕਰਕੇ ਰੇਡ ਕੀਤਾ ਅਤੇ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਡਕੈਤ ਗਿਰੋਹ ਦੇ 5 ਮੈਬਰਾਂ ਅਬਦੁਲ ਰਸੀਦ ਉਰਫ ਘੁੱਦੂ, ਗਗਨਦੀਪ, ਮੁੰਹਮਦ ਇਰਫਾਨ, ਕੁਲਵੰਤ ਸਿੰਘ, ਪ੍ਰਦੀਪ ਕੁਮਾਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਦੋ ਕਿ ਇਨਾਂ ਦਾ ਛੇਵਾ ਸਾਥੀ ਅਵਰਜੀਤ ਸਿੰਘ ਬਾਬੂ ਉਰਫ ਗਗਨ ਪੁੱਤਰ ਰਤਨ ਸਿੰਘ ਵਾਸੀ ਗੁਰੂਦੁਆਰਾ ਚੌਕ ਰਈਆ ਅਮ੍ਰਿਤਸਰ ਫਰਾਰ ਹੋਣ ਵਿੱਚ ਸਫਲ ਹੋ ਗਿਆ। ਮੋਕੇ ਤੇ ਚੈਕਿੰਗ ਦੋਰਾਨ ਮੁੱਖ ਸਰਗਣੇ ਅਬਦੁਲ ਰਸੀਦ ਉਰਫ ਘੁੱਦੂ ਤੋ ਇਕ ਵਿਦੇਸੀ ਅਮਰੀਕਨ ਪਿਸਟਲ 32 ਬੋਰ ਸਮੇਤ 7 ਕਾਰਤੂਸ, ਉਸਦੇ ਸਾਥੀਆਂ ਗਗਨਦੀਪ ਉਰਫ ਗੁਣੀ ਪਾਸੋ ਕੱਟੀ ਹੋਈ 12 ਬੋਰ ਦੀ ਬੰਦੂਕ ਸਮੇਤ 2 ਰੌਦ, ਇਰਫਾਨ ਪਾਸੋ 315 ਬੋਰ ਦੀ ਦੇਸੀ ਪਿਸਟਲ ਸਮੇਤ 5 ਜਿੰਦਾ ਰੌਦ, ਪ੍ਰਦੀਪ ਕੁਮਾਰ ਪਾਸੋ 12 ਬੋਰ ਦੀ ਦੇਸੀ ਪਿਸਟਲ ਸਮੇਤ 2 ਜਿੰਦਾ ਰੌਦ ਅਤੇ ਕੁਲਵੰਤ ਪਾਸੋ ਲੋਹੇ ਦੀ ਰਾਡ ਬਰਾਮਦ ਹੋਏ ਹਨ।
ਐਸ.ਐਸ.ਪੀ ਪਟਿਆਲਾ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆ ਦੀ ਪੁਛਗਿੱਛ ਅਤੇ ਤਫਤੀਸ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਮੈਬਰ ਲੰਬੇ ਸਮੇ ਤੋ ਕਤਲ ਇਰਾਦਾ ਕਤਲ ਮਾਰ ਧਾੜ ਲੁੱਟ ਖੋਹ ਤੇ ਫਿਰੌਤੀ ਲੈਣ ਦੇ ਕਰਾਇਮ ਵਿੱਚ ਲੱਗੇ ਹੋਏ ਸੀ । ਜਿਸ ਦਾ ਮੁੱਖ ਸਰਗਣਾ ਘੱਦੂ ਅਤੇ ਬਾਕੀ ਗੈਗ ਮੈਬਰ ਵੀ ਪਿਛਲੇ ਕਾਫੀ ਸਮੇੱ ਤੋ ਭਗੌੜੇ ਚਲੇ ਆ ਰਹੇ ਸਨ ਜੋ ਇਹ ਗੈਗ ਨਾਭਾ,ਮਲੇਰਕੋਟਲਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ,ਸਮਾਣਾ ਤੇ ਮੋਹਾਲੀ ਦੇ ਇਲਾਕਿਆ ਵਿੱਚ ਬਹੁਤ ਸਾਰੀ ਲੁੱਟ ਖੋਹ, ਡਕੈਤੀਆ, ਮਾਰਧਾੜ, ਸਨੈਚਿੰਗ ਦੀ ਵਾਰਦਾਤਾ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਇਸ ਗੈਂਗ ਦੇ ਮੈਬਰ ਕਈ ਵਾਰ ਨਾਕਿਆ ਤੇ ਚੈਕਿੰਗ ਦੋਰਾਨ ਫਾਇਰਿੰਗ ਕਰਕੇ ਵੀ ਫਰਾਰ ਹੋ ਚੁੱਕੇ ਹਨ। ਗਿਰੋਹ ਦਾ ਮੁੱਖ ਸਰਗਣਾ ਅਬਦੁਲ ਰਸੀਦ ਉਰਫ ਘੁੱਦੂ ਕਈ ਕਤਲ ਤੇ ਇਰਾਦਾ ਕਤਲ ਦੇ ਮੁਕੱਦਮਿਆਂ ਵਿਚ ਸਾਮਲ ਰਿਹਾ ਹੈ। ਇਹ ਗੈਗਸਟਰ ਇਤਨਾ ਹਾਰਡ ਕੋਰ ਹੈ ਕਿ ਆਪਣੀ ਵਿਰੋਧੀ ਗੈਗ ਦਾ ਕੋਈ ਬੰਦਾ ਰਸਤੇ ਵਿਚ ਟਕੱਰਣ ਤੇ ਉਸ ਦਾ ਪਿੱਛਾ ਕਰਕੇ ਉਸਦਾ ਕਤਲ ਕਰਨ ਦੀ ਕੋਸਿਸ ਕਰਦਾ ਹੈ ਇਸੇ ਤਰਾ ਦੀ ਵਾਰਦਾਤ ਉਸਦੇ ਗਿਰੋਹ ਨੇ ਦਸੰਬਰ 2014 ਵਿਚ ਅਮਰਗੜ• ਟੋਲ ਪਲਾਜਾ ਨੇੜੇ ਕੀਤੀ ਤੇ ਆਪਣੇ ਵਿਰੋਧੀ ਮੁਹੰਮਦ ਸਬੀਰ ਨੂੰ ਵਰਨਾ ਕਾਰ ਨੰਬਰ ਪੀ.ਬੀ.13ਏ.ਈ-1441 ਵਿਚ ਜਾਂਦਾ ਦੇਖਕੇ ਉਸਤੇ ਫਾਇਰਿੰਗ ਸੁਰੂ ਕਰ ਦਿੱਤੀ ਤੇ ਗੱਡੀ ਦੀਆਂ ਸਾਇਡਾ ਮਾਰਨ ਲੱਗ ਪਿਆ ਜਿਸ ਦੋਰਾਨ ਉਸਦੀ ਆਪਣੀ ਹੀ ਕਾਰ ਦਾ ਟਰੱਕ ਨਾਲ ਐਕਸੀਡੈਟ ਹੋ ਗਿਆ ਜਿਸ ਤੇ ਸਬੀਰ ਦੀ ਜਾਨ ਬਚੀ ਤੇ ਉਹ ਭੱਜ ਪਿਆ ਪਰ ਇਹ ਗੈਂਗ ਸਬੀਰ ਦੀ ਕਾਰ ਖੋਹਕੇ ਫਰਾਰ ਹੋ ਗਿਆ ਸੀ, ਜਿਸ ਪਰ ਮੁਕੱਦਮਾ ਨੰ: 133 ਮਿਤੀ 18.12.2014 ਅ:ਧ: 307,379,148,149 ਹਿੰ:ਡੰ:, 25 ਅਸਲਾ ਐਕਟ ਥਾਣਾ ਸਦਰ ਨਾਭਾ ਦਰਜ ਰਜਿਸਟਰ ਹੋਇਆ ਸੀ। ਸਾਲ 2014 ਵਿਚ ਹੀ ਇਸ ਗੈਗ ਦੇ ਹਥਿਆਰਬੰਦ ਚਾਰ ਮੈਬਰਾ ਨੇ ਮੁੱਲਾਪੁਰ ਗਰੀਬਦਾਸ ਤੋ ਪਿਸਤੌਲ ਦੀ ਨੋਕ ਤੇ ਇਨੋਵਾ ਕਾਰ ਵੀ ਖੋਹੀ ਸੀ ਰੋਕਣ ਦੀ ਕੋਸਿਸ ਕਰਨ ਪਰ ਨਾਕਾ ਦੀ ਬੈਰੀਗੈਟਿੰਗ ਤੋੜਦੇ ਹੋਏ ਫਰਾਰ ਹੋ ਗਏ ਸੀ, ਜਿਸ ਪਰ ਮੁਕੱਦਮਾ ਨੰ: 60 ਮਿਤੀ 02.10.2014 ਅ:ਧ: 382 ਹਿੰ:ਡੰ:, 25 ਅਸਲਾ ਐਕਟ ਥਾਣਾ ਮੁੱਲਾਪੁਰ ਗਰੀਬਦਾਸ ਦਰਜ ਰਜਿਸਟਰ ਹੋਇਆ ਸੀ। ਇਸ ਤੋ ਇਲਾਵਾ ਅਬਦੁਲ ਰਸੀਦ ਉਰਫ ਘੁੱਦੂ ਦੇ ਇਸ ਗੈਗ ਵੱਲੋ ਸਦੋੜ ਵਿਖੇ ਨਾਕਾਬੰਦੀ ਦੋਰਾਨ ਪੁਲਿਸ ਕਰਮਰਚਾਰੀਆ ਵੱਲੋ ਚੈਕਿੰਗ ਲਈ ਰੁਕਣ ਦਾ ਇਸਾਰਾ ਕੀਤੇ ਜਾਣ ਪਰ 19 ਅਗਸਤ 2015 ਨੂੰ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ ਜਿਸ ਵਿਚ ਪੁਲਿਸ ਕਰਮਚਾਰੀਆ ਨੂੰ ਜਖਮੀ ਕਰਕੇ ਇਹ ਸਾਰਾ ਗੈਂਗ ਫਰਾਰ ਹੋ ਗਿਆ ਸੀ
ਸ੍ਰੀ ਚੋਹਾਨ ਨੇ ਦੱਸਿਆ ਕਿ ਇਨਾਂ ਗ੍ਰਿਫਤਾਰ ਹੋਏ ਮੁਲਜਮਾ ਪਾਸੋ ਪੁੱਛਗਿੱਛ ਕਰਨ ਦੇ ਨਾਲ ਨਾਲ ਇਹਨਾ ਦੇ ਰਿਹਾਇਸੀ ਜਿਲਿਆ ਦੇ ਥਣਿਆ ਤੋ ਇਨਾਂ ਦੇ ਸਾਬਕਾ ਕਰਾਇਮ ਦਾ ਰਿਕਾਰਡ ਲਿਆ ਗਿਆ ਹੈ ਜਿਸ ਤੋ ਪਾਇਆ ਗਿਆ ਹੈ ਕਿ ਅਬਦੁਲ ਰਸੀਦ ਉਰਫ ਘੁੱਦੂ ਵਿਰੁੱਧ ਹੁਣ ਤੱਕ ਕਤਲ, ਲੁੱਟਖੋਹ, ਮਾਰਧਾੜ, ਇਰਾਦਾ ਕਤਲ,ਫਿਰੌਤੀ ਲੈਣ ਵਰਗੇ ਜੁਰਮਾ ਦੇ 16 ਮੁਕੱਦਮੇ, ਗਗਨਦੀਪ ਉਰਫ ਗੁਣੀ ਵਿਰੁੱਧ ਇਸੇ ਤਰਾ ਦੇ ਜੁਰਮਾ ਦੇ ਕੁਲ 08 ਮੁਕੱਦਮੇ, ਇਰਫਾਨ ਵਿਰੁੱਧ ਗੈਗਵਾਰ ਦੇ 3 ਮੁਕੱਦਮੇ, ਕੁਲਵੰਤ ਸਿੰਘ ਵਿਰੁੱਧ ਵੀ ਗੈਗਵਾਰ ਦੇ 1 ਮੁਕੱਦਮੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ ।ਜਿਹਨਾ ਵਿਚੋ ਬਹੁਤਿਆ ਵਿਚੋ ਇਹ ਭਗੌੜੇ ਹਨ। ਜਦੋੱ ਕਿ ਪ੍ਰਦੀਪ ਕੁਮਾਰ ਇਨਾਂ ਦੇ ਗੈਂਗ ਵਿੱਚ ਨਵਾ ਸਾਮਲ ਹੋਇਆ ਹੈ ਉਸ ਵੱਲੋ ਆਪਣੇ ਅਪਰਾਧਿਕ ਜੀਵਨ ਦੀ ਸੁਰੂਆਤ ਕੀਤੀ ਜਾਣੀ ਪਾਈ ਗਈ ਹੈ। ਪੁੱਛਗਿੱਛ ਤੋ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਗੈਂਗ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਯੂ.ਪੀ,ਦਿੱਲੀ ਅਤੇ ਉਤਰਾਖੰਡ ਦੇ ਦੂਰ ਦਰਾਡੇ ਇਲਾਕਿਆਂ ਵਿਚ ਸਿਫਟ ਕਰ ਜਾਂਦਾ ਹੈ ਜਾ ਫਿਰ ਦਿੱਲੀ ਦੇ ਪੌਸ ਏਰੀਆਂ ਵਿਚ ਆਪਣਾ ਲੁੱਕਣ ਟਿਕਾਣਾ ਬਣਾ ਲੈਦਾ ਹੈ ਜਿਥੋੱ ਇਹ ਗੈਂਗ ਨੂੰ ਚਲਾਉਣ ਲਈ ਫਿਰੌਤੀਆਂ ਵਸੂਲਣ ਲਈ ਅੱਗੇ ਕਾਰੋਬਾਰੀਆਂ ਨੂੰ ਧਮਕੀਆਂ ਦਿੰਦੇ ਹਨ ਅਤੇ ਟਿਕਾਣਿਆ ਤੇ ਬੁਲਾਕੇ ਫਰੌਤੀਆਂ ਵਸੂਲਦੇ ਹਨ। ਇਸ ਗੈਂਗ ਦਾ ਤਾਣਾ ਬਾਣਾ ਇਹਨਾ ਦੂਜੀਆਂ ਸਟੇਟਾਂ ਦੇ ਦੁੂਰ ਦਰਾਡੇ ਦੇ ਇਲਾਕਿਆਂ ਤੱਕ ਫੈਲਿਆ ਹੋਇਆ ਹੈ। ਘੱਦੂ ਗੈਂਗ ਦੇ ਗ੍ਰਿਫਤਾਰ ਹੋਏ ਬਾਕੀ ਮੈਬਰ ਵੀ ਭਗੌੜੇ ਕਰਾਰ ਦਿੱਤੇ ਹੋਏ ਹਨ ਅਤੇ ਇਹਨਾ ਦਾ ਫਰਾਰ ਸਾਥੀ ਅਵਰਜੀਤ ਸਿੰਘ ਬਾਬੂ ਉਰਫ ਗਗਨ ਵੀ ਕਈ ਮੁਕੱਦਮਿਆਂ ਵਿਚ ਭਗੌੜਾ ਕਰਾਰ ਦਿੱਤਾ ਹੋਇਆ ਹੈ। ਜਿਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਗੈਂਗ ਦੇ ਸਰਗਰਣੇ ਘੱਦੂ ਤੇ ਉਸਦੇ ਸਾਥੀਆਂ ਵਿਰੁੱਧ ਦਰਜ ਮੁਕੱਦਮਿਆ ਦੀ ਸੂਚੀ ਜਾਰੀ ਕਰਕੇ ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਦੋਸੀਆ ਪਾਸੋ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਜਿੰਨਾਂ ਪਾਸੋ ਕਿਸੇ ਹੋਰ ਵੱਡੇ ਇੰਕਸਾਫ ਦੀ ਵੀ ਉਮੀਦ ਬਣੀ ਹੋਈ ਹੈ।

ਰਿਕਵਰੀ : 1) ਅਬਦੁਲ ਰਸੀਦ ਪਾਸੋ ਇੱਕ ਵਿਦੇਸੀ ਪਿਸਟਲ 32 ਬੋਰ ਸਮੇਤ 7 ਕਾਰਤੂਸ, ਇੱਕ ਆਈਖ਼20 ਕਾਰ
2) ਗਗਨਦੀਪ ਪਾਸੋ ਕੱਟੀ ਹੋਈ ਇੱਕ 12 ਬੋਰ ਬਦੂੰਕ ਸਮੇਤ 2 ਰੌਦ, ਇੱਕ ਸਵਿਫਟ ਕਾਰ
3) ਇਰਫਾਨ ਪਾਸੋ 315 ਬੋਰ ਦੇਸੀ ਪਿਸਟਲ ਸਮੇਤ 5 ਜਿੰਦਾ ਰੌਦ
4) ਪ੍ਰਦੀਪ ਕੁਮਾਰ ਪਾਸੋ ਇੱਕ 12 ਬੋਰ ਦੇਸੀ ਪਿਸਟਲ ਸਮੇਤ 2 ਜਿੰਦਾ ਰੌਦ
5) ਕੁਲਵੰਤ ਪਾਸੋ ਇੱਕ ਰਾਡ ਲੋਹਾ