ਪਿੰਡਾਂ ’ਚ ਸਰਕਾਰੀ ਰਸਤਿਆਂ ਤੇ ਪਹੀਆਂ ਤੇ ਨਜਾਇਜ ਕਬਜੇ ਹਟਾਉਣ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇ : ਸਿੱਧੂ

0
1702

ਐਸ.ਏ.ਐਸ.ਨਗਰ: 15 ਜੁਲਾਈ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ•ੇ ’ਚ ਪੈਂਦੇ ਪਿੰਡਾਂ ’ਚ ਸਰਕਾਰੀ ਰਸਤਿਆਂ ਤੇ ਪਹੀਆਂ ਅਤੇ ਸੰਪਰਕ ਸੜਕਾਂ ਦੀਆਂ ਬਰਮਾ ਤੇ ਨਜਾਇਜ ਕਬਜੇ ਹਟਾਉਣ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇ ਅਤੇ ਨਜਾਇਜ ਕਬਜਾ ਧਾਰਕਾਂ ਤੋਂ ਪਿਛਲੇ ਤਿੰਨ ਸਾਲਾਂ ਦਾ ਠੇਕਾ ਵਸੂਲਿਆ ਜਾਵੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੋਰਾਨ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਆਪਣੇ ਆਪ ਨਜਾਇਜ ਕਬਜਾ ਛੱਡਣ ਵਾਲਿਆਂ ਤੋਂ ਠੇਕਾ ਨਹੀਂ ਵਸੂਲਿਆ ਜਾਵੇਗਾ। ਉਨ•ਾਂ ਕਿਹਾ ਕਿ ਬਹੁਤ  ਸਾਰੇ ਪਿੰਡਾਂ ਦੇ ਲੋਕਾਂ ਵੱਲੋਂ ਉਨ•ਾਂ ਕੋਲ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਸਰਕਾਰੀ ਰਸਤਿਆਂ ਅਤੇ ਪਹੀਆ ਤੇ ਕੀਤੇ ਨਜਾਇਜ ਕਬਜਿਆਂ ਕਾਰਨ ਪਿੰਡਾਂ ਦੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੜਾਈ ਝੱਗੜੇ ਦਾ ਡਰ ਵੀ ਰਹਿੰਦਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਨ•ਾਂ ਨਜਾਇਜ ਕਬਜਿਆਂ ਨੂੰ ਤੁਰੰਤ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸ੍ਰੀ ਸਿੱਧੂ ਨੇ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਨਜਾਇਜ ਕਬਜੇ ਦੂਰ ਕਰਾਉਣ ਲਈ ਆਖਿਆ ਅਤੇ ਇਸ ਕੰਮ ਵਿੱਚ ਪੰਚਾਇਤਾਂ ਤੋਂ ਸਹਿਯੋਗ ਲੈਣ ਲਈ ਵੀ ਹਦਾਇਤਾ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਸਮੂਹ ਬੀ.ਡੀ.ਪੀ.ਓਜ਼ ਨੂੰ ਪਿੰਡਾਂ ਦੀ ਸਫਾਈ ਪੱਖੋਂ ਨੁਹਾਰ ਬਦਲਣ ਲਈ ਉਸਾਰੂ ਭੁਮਿਕਾ ਨਿਭਾਉਣ ਦੀਆਂ ਹਦਾਇਤਾਂ ਕਰਦਿਆਂ ਆਖਿਆ ਕਿ ਪਿੰਡਾਂ ਦੀ ਫਿਰਨੀ ਤੇ ਲਗਾਈਆਂ ਗਈਆਂ  ਨਜਾਇਜ ਰੁੜੀਆਂ ਨੂੰ ਚੁਕਵਾਇਆ ਜਾਵੇ ਅਤੇ ਪਿੰਡ ਵਿੱਚ ਮਗਨਰੇਗਾ ਸਕੀਮ ਤਹਿਤ ਸਫਾਈ ਦੇ ਕਾਰਜਾਂ ਦੇ ਨਾਲਲੂ ਨਾਲ ਖਾਲੀ ਪਈਆਂ ਸ਼ਾਮਲਾਟ ਜਮੀਨਾਂ, ਸਮਸ਼ਾਨ ਘਾਟ, ਪੰਚਾਇਤ ਘਰਾਂ ਅਤੇ ਸਕੂਲਾਂ ਵਿੱਚ ਵੱਧ ਤੋ ਵੱਧ ਰੁੱਖ ਲਗਵਾਏ ਜਾਣ। ਸ੍ਰੀ ਸਿੱਧੂ ਨੇ ਕਿਹਾ ਕਿ ਐਸ.ਏ.ਐਸ.ਨਗਰ ਜ਼ਿਲ•ੇ ਦੇ ਪਿੰਡਾਂ ਨੂੰ ਸਫਾਈ ਪੱਖੋਂ ਮਾਡਲ ਪਿੰਡਾਂ ਵਜੋਂ ਵਿਕਸਿਤ ਕੀਤਾ ਜਾਵੇਗਾ।
ਸ੍ਰੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਹਰੇਕ ਪਿੰਡ ਵਿੱਚ ਨਿੱਜੀ ਪੱਧਰ ਤੇ ਜਾ ਕੇ ਚੈਕਿੰਗ ਕੀਤੀ ਜਾਵੇਗੀ । ਕਿਸੇ ਵੀ ਅਧਿਕਾਰੀ ਦੀ ਢਿੱਲ ਮੱਠ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ•ਾਂ ਇਸ ਮੋਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਪਿੰਡਾਂ ’ਚ ਲੋਕਾਂ ਨੂੰ ਗੋਬਰ ਗੈਸ ਲਗਾਉਣ ਪ੍ਰਤੀ ਵੀ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਿਸ  ਨਾਲ ਲੋਕਾਂ ਦੀ ਪੈਸੇ ਦੀ ਬੱਚਤ ਹੁੰਦੀ ਹੈ। ਸ੍ਰੀ ਸਿੱਧੂ ਨੇ ਇਸ ਮੌਕੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਸਮੀਖਿੱਆ ਕਰਦਿਆਂ ਕਿਹਾ ਕਿ ਅਧਿਕਾਰੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਮਿਆਰੀ ਹੋਣਾ ਯਕੀਨੀ ਬਣਾਉਣ ਅਤੇ ਐਮ.ਪੀ. ਲੈਂਡ ਵਿੱਚੋਂ ਮਿਲੀਆਂ ਗਰਾਂਟਾਂ ਦੇ ਬਕਾਇਆ ਪਏ ਵਰਤੋਂ ਸਰਟੀਫਿਕੇਟ ਹਫਤੇ ਦੇ ਅੰਦਰਲੂ -ਅੰਦਰ ਜਮ•ਾਂ ਕਰਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਗਰਾਂਟ ਦੀ ਦੂਜੀ ਕਿਸਤ ਜਾਰੀ ਕਰਨ ਵਿੱਚ ਦੇਰੀ ਨਾ ਹੋਵੇ। ਉਨ•ਾਂ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਪੰਚਾਇਤ ਸਕੱਤਰਾਂ ਅਤੇ ਗਰਾਂਮ ਸੇਵਕਾਂ ਦੇ ਕੰਮ ਕਾਜ ਦੀ ਸਮੀਖਿੱਆ ਕਰਨ ਅਤੇ ਮਾੜੀ ਕਾਰਜਗੁਜਾਰੀ ਦਿਖਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ ਨੇ ਪਿੰਡ ਪੱਧਰ ਤੇ ਵਿੰਢੀ ਰੁੱਖ ਲਗਾਓ ਮੁਹਿੰਮ ਅਤੇ ਮਗਨਰੇਗਾ ਸਕੀਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸ਼ਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ  ਸਕੱਤਰ ਜ਼ਿਲ•ਾ ਪ੍ਰੀਸ਼ਦ ਸ੍ਰੀ ਰਵਿੰਦਰ ਸਿੰਘ ਸੰਧੂ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਕੁਲਵੰਤ ਸਿੰਘ, ਬੀ.ਡੀ.ਪੀ.ਓ ਮਾਜਰੀ ਸ੍ਰੀਮਤੀ ਰੁਪਿੰਦਰਜੀਤ ਕੌਰ, ਬੀ.ਡੀ.ਪੀ.ਓ ਡੇਰਾਬੱਸੀ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।