ਪਿੰਡ ਭਾਗੋ ਮਾਜਰਾ ਵਿਖੇ ਖੁੱਲਣ ਵਾਲੀ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗੀ : ਸਿੱਧੂ

0
1274

ਡਿਪਟੀ ਕਮਿਸ਼ਨਰ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਐਸ.ਏ.ਐਸ.ਨਗਰ:  (ਧਰਮਵੀਰ ਨਾਗਪਾਲ) ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਿਲ•ਾ ਪ੍ਰਸਾਸ਼ਨ ਅਤੇ ਭਾਰਤ ਸਰਕਾਰ ਦੇ ਦਿਹਾਤੀ ਵਿਕਾਸ ਮੰਤਰਾਲਿਆ ਦੇ ਸਹਿਯੋਗ ਨਾਲ ਐਸ.ਏ.ਐਸ.ਨਗਰ ਨੇੜਲੇ ਪਿੰਡ ਭਾਗੋ ਮਾਜਰਾ ਵਿਖੇ ਖੁੱਲਣ ਵਾਲੀ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਇਸ ਇਲਾਕੇ ਦੇ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਨੌਜਵਾਨ ਇਸ ਸੰਸਥਾ ਤੋਂ ਸਵੈ-ਰੋਜਗਾਰ ਕਿੱਤਿਆਂ ਦੀ ਮੁਫ਼ਤ ਸਿਖਲਾਈ ਹਾਸ਼ਲ ਕਰਕੇ ਆਪਣੇ ਰੋਜਗਾਰ ਖੋਲ• ਸਕਣਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਜੋ ਕਿ ਜ਼ਿਲ•ੇ ਦਾ ਲੀਡ ਬੈਂਕ ਹੈ ਵੱਲੋਂ ਦਿਹਾਤੀ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਧੰਦਿਆਂ ਦੀ ਸਿਖਲਾਈ ਦੇਣ ਲਈ ਕੀਤੇ ਜਾਣ ਵਾਲੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਰਾਜ ਵਿੱਚ ਹੂਨਰ ਵਿਕਾਸ ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਰੋਜ਼ਗਾਰ ਤੇ ਲੱਗ ਸਕਣ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਇਹ ਸੰਸਥਾ ਵੀ ਹੂਨਰ ਵਿਕਾਸ ਲਈ ਇੱਕ ਧੁਰੇ ਦਾ ਕੰਮ ਕਰੇਗੀ। ਉਨ•ਾਂ ਦੱਸਿਆ ਕਿ ਇਸ ਸੰਸਥਾ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇੱਕ ਏਕੜ ਜਮੀਨ ਮੁਹੱਈਆ ਕਰਵਾਈ ਗਈ ਹੈ। ਉਨ•ਾਂ ਇਸ ਮੌਕੇ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਨੂੰ ਆਖਿਆ ਕਿ ਉਹ ਸਰਕਾਰੀ ਨੌਕਰੀਆਂ ਜਿਹੜੀਆਂ ਕਿ ਬਹੁਤ ਹੱਦ ਤੱਕ ਸੀਮਤ ਹੁੰਦੀਆਂ ਹਨ ਉਨ•ਾਂ ਦੀ ਬਜਾਏ ਆਪਣੇ ਸਵੈ –ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਸਿਖਲਾਈ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਨੂੰ ਤਰਜੀਹ ਦੇਣ ਜਿਸ ਨਾਲ ਚੋਖੀ ਆਮਦਨ ਵੀ ਹੁੰਦੀ ਹੈ। ਉਨ•ਾਂ ਦੱਸਿਆ ਕਿ ਇਸ ਸੰਸਥਾਂ ਨੂੰ ਚਲਾਉਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਸੰਸਥਾ ਦੀ ਬਣਨ ਵਾਲੀ ਅਧੁਨਿਕ ਇਮਾਰਤ ਅੰਦਰ ਫੱਲ ਅਤੇ ਫੁੱਲਦਾਰ ਰੁੱਖ ਵੀ ਲਗਾਏ ਜਾਣਗੇ। ਉਨ•ਾਂ ਪ੍ਰਬੰਧਕਾਂ ਨੂੰ ਇਸ ਸੰਸਥਾ ਦੀ ਇਮਾਰਤ ਦੇ ਨਿਰਮਾਣ ਕਾਰਜ ਨੂੰ ਜਲਦੀ ਤੋਂ ਜਲਦੀ ਕਰਨ ਲਈ ਵੀ ਆਖਿਆ।
ਇਸ ਮੋਕੇ ਕਾਰਜਕਾਰੀ ਡਾਇਰੈਕਟਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਕੇ.ਵੀ ਬ੍ਰਹਮਾਜੀ ਰਾਓ ਨੇ ਦੱਸਿਆ ਕਿ ਭਾਗੋ ਮਾਜਰਾ ਵਿਖੇ ਸਥਾਪਿਤ ਕੀਤੀ ਜਾਣ ਵਾਲੀ ਦਿਹਾਤੀ ਸੈਲਫ ਰੋਜਗਾਰ ਸਿਖਲਾਈ ਇੰਸਟੀਚਿਊਟ ਦੀ ਇਮਾਰਤ ਦਾ ਕੰਮ ਜੂਨ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। ਜਿਥੇ ਕਿ ਇਸ ਇਲਾਕੇ ਦੇ ਨੌਜਵਾਨਾਂ ਨੂੰ ਵੱਖ-ਵੱਖ ਕੋਰਸਾਂ ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਸੰਸਥਾ ਵਿੱਚ ਸਿਖਿਆਰਥੀਆਂ ਲਈ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਹੋਵੇਗਾ। ਉਨ•ਾਂ ਦੱਸਿਆ ਕਿ ਦੇਸ਼ ਵਿੱਚ 585 ਜ਼ਿਲਿਆਂ ਵਿੱਚ ਦਿਹਾਤੀ ਸਵੈ ਰੋਜ਼ਗਾਰ ਟਰੇਨਿੰਗ ਇਸਟੀਚਿਊਟ ਖੋਲ•ੇ ਜਾ ਚੁੱਕੇ ਹਨ। ਜਿਨ•ਾਂ ਵਿੱਚ 22 ਲੱਖ ਦੇ ਕਰੀਬ ਸਿਖਿਆਰਥੀ ਵੱਖ-ਵੱਖ ਕੋਰਸ ਕਰ ਚੁੱਕੇ ਹਨ ਅਤੇ ਇਨ•ਾਂ ਵਿੱਚੋਂ 13 ਲੱਖ 7 ਹਜ਼ਾਰ ਸਿਖਿਆਰਥੀਆਂ ਵੱਲੋਂ ਆਪਣੇ ਸਵੈ-ਰੋਜ਼ਗਾਰ ਧੰਦੇ ਚਲਾਏ ਜਾ ਰਹੇ ਹਨ। ਉਨ•ਾਂ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਪਿੰਡ ਭਾਗੋ ਮਾਜਰਾ ਨੂੰ ਅਪਣਾਇਆ ਜਾਵੇਗਾ ਅਤੇ ਇਸ ਪਿੰਡ ਦੀਆਂ 51 ਲੜਕੀਆਂ ਨੂੰ ਮੁਫ਼ਤ ਵਿਦਿਆ ਦੁਆਈ ਜਾਵੇਗੀ । ਪਿੰਡ ਵਿੱਚ ਸੋਲਰ ਲਾਈਟਾਂ ਦੇ ਨਾਲ ਲਾਇਬ੍ਰੇਰੀ ਅਤੇ ਖੇਡ ਸਟੇਡੀਅਮ ਵੀ ਬਣਵ੍ਯਾਇਆ ਜਾਵੇਗਾ। ਇਸ ਮੌਕੇ ਜ਼ਿਲ•ਾ ਲੀਡ ਬੈਂਕ ਮੈਨੇਜਰ ਸ੍ਰੀ ਆਰ.ਕੇ. ਸੈਣੀ ਨੇ ਦੱਸਿਆ ਕਿ ਆਰਸੇਟੀ ਵੱਲੋਂ ਜ਼ਿਲ•ੇ ਵਿੱਚ ਪਿੰਡ ਪੱਧਰ ਤੇ 4578 ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜ਼ਗਾਰ ਧੰਦਿਆਂ ਦੇ ਕੋਰਸਾਂ ਦੀ ਸਿਖਲਾਈ ਦੁਆਈ ਗਈ ਹੈ ਜਿਨ•ਾਂ ਵਿੱਚੋ 2668 ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੇ ਆਪਣੇ ਧੰਦੇ ਸ਼ੁਰੂ ਕਰਕੇ ਚੌਖੀ ਆਮਦਨੀ ਕਰ ਰਹੇ ਹਨ। ਸਮਾਗਮ ਨੂੰ ਫੀਲਡ ਜਨਰਲ ਮੈਨੇਜਰ ਸ੍ਰੀ ਹਰਪਾਲ ਸਿੰਘ, ਜੀ.ਐਮ ਹੈਡਕੁਆਟਰ ਡਾ. ਰਕੇਸ ਗੁਪਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਖਰੜ ਸ੍ਰੀ ਰੇਸਮ ਸਿੰਘ, ਆਰਸੇਟੀ ਦੇ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ, ਸਰਪੰਚ ਭਾਗੋਮਾਜਰਾ ਸ੍ਰੀ ਜਸਵਿੰਦਰ ਸਿੰਘ ਸਮੇਤ ਹੋਰ ਬੈਂਕ ਅਧਿਕਾਰੀ ਅਤੇ ਪਤਵੰਤੇ ਨੁੰ ਮੌਜੂਦ ਸਨ।