ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿੱਚ ‘ਸਮਰ ਵਰਕਸ਼ਾਪ’

0
1332

ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿੱਚ ‘ਸਮਰ ਵਰਕਸ਼ਾਪ’

ਪਟਿਆਲਾ(ਦਦਹੇੜਾ)3 ਜੂਨ (ਧਰਮਵੀਰ ਨਾਗਪਾਲ) ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦਦਹੇੜਾ ਪਟਿਆਲਾ ਵਿਖੇ 25 ਮਈ ਤੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੱਤ ਦਿਨਾਂ ਕੈਂਪ ਵਿੱਚ ਸਕੂਲ ਦੇ ਨਰਸਰੀ ਤੋਂ ਸੱਤਵੀਂ ਜਮਾਤ ਦੇ ਵਿਦੀਆਰਥੀਆਂ ਨੇ ਭਾਗ ਲਿਆ। ਕੈਂਪ ਵਿੱਚ ਵੱਖ-ਵੱਖ ਗਤੀਵਿਧੀਆਂ- ਆਰਟ ਐਡ ਕਰਾਫਟ,ਡਾਂਸ,ਅਤੇ ਅਰੋਬਿਕਸ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਤੀਜੀ ਤੋਂ ਸੱਤਵੀ ਜਮਾਤ ਦੇ ਵਿਦਿਆਰਥੀਆਂ ਨੇ ਡਾਂਸ,ਕੁਕਿੰਗ, ਕਰੋਸ ਸਟਿਚ,ਪੋਟ ਪੇਟਿੰਗ,ਸਪੋਕਨ ਇੰਗਲਿਸ਼ ਤੇ ਕੈਲੀਗਰਾਫੀ ਅਤੇ ਮਿਊਰਲ ਪੇਟਿੰਗ ਆਦਿ ਗਤੀਵਿਧੀਆਂ ਵਿੱਚ ਵੱਧ-ਚੜ• ਕੇ ਹਿੱਸਾ ਲਿਆ।ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਬਹੁ-ਪੱਖੀ ਕਲਾਵਾਂ ਦਾ ਵਿਕਾਸ ਕਰਨਾ ਸੀ। ਸਕੂਲ ਦੇ ਪ੍ਰਿੰਸੀਪਲ ਡਾ.ਮਮਤਾ ਗੋਇਲ ਜੀ ਨੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਵੱਲੋ ਸਿੱਖੀਆਂ ਵੱਖ-ਵੱਖ ਕਲਾਵਾਂ ਦੀ ਸ਼ਲਾਘਾ ਕੀਤੀ ਅਤੇ ਅੱਗੋ ਵੀ ਅਜਿਹੇ ਕੈਪਾਂ ਵਿੱਚ ਵੱਧ-ਚੜ• ਕੇ ਹਿੱਸਾ ਲੈਣ ਲਈ ਪ੍ਰਰਿਆ।