ਪੁਲਿਸ ਪਾਰਟੀ ਤੇ ਗੋਲੀ ਚਲਾਉਣ ਵਾਲੇ ਦੋਸ਼ੀ ਕਾਬੂ ।

0
1320

ਕੋਟਕਪੂਰਾ 3 ਦਿਸਮ੍ਬਰ  ( makhan singh ) ਸਥਾਨਕ ਸ਼ਹਿਰ ਦੇ ਫੇਰੂਮਾਨ ਚੌਂਕ ਵਿੱਚ ਕੁਝ ਸਮਗਲਰਾਂ ਅਤੇ ਪੁਲਿਸ ਵਿਚਕਾਰ ਹੋਈ ਗੋਲੀ ਬਾਰੀ ਦੀ ਘਟਨਾ ਦਾ ਪਰਦਾਫਾਸ਼ ਕਰਦੇ ਹੋਏ ਜਿਲ੍ਹਾ ਪੁਲਿਸ ਨੇ ਡੀ ਐਸ ਪੀ ਸ : ਬਲਜੀਤ ਸਿੰਘ ਸਿੱਧੂ ਦੇ ਦਫਤਰ ਵਿੱਚ ਪ੍ਰੈਸ ਕਾਨਫ੍ਰੰਸ ਦਾ ਆਯੋਜਨ ਕੀਤਾ । ਪ੍ਰੈਸ ਕਾਨਫੰ੍ਰਸ ਨੂੰ ਸੰਬੋਧਨ ਕਰਦੇ ਹੋਏ ਸ : ਸਿੱਧੂ ਨੇ ਦੱਸਿਆ ਕਿ ਸੀ ਆਈ ਏ ਸਟਾਫ ਫਰੀਦਕੋਟ ਅਤੇ ਸਿਟੀ ਪੁਲਿਸ ਕੋਟਕਪੂਰਾ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਮੱਦੇਨਜਰ ਰੱਖਦਿਆਂ ਸ਼ਹਿਰ ਅੰਦਰ ਚੈਂਕਿਗ ਚਲ ਰਹੀ ਸੀ ਤਾਂ ਫੇਰੂਮਾਨ ਚੌਂਕ ਵਿਖੇ ਇੱਕ ਫਾਰਚਿਊਨਰ ਗੱਡੀ ਕੋਲ 6 ਵਿਅਕਤੀ ਸ਼ੱਕੀ ਹਾਲਤ ਵਿੱਚ ਖੜ੍ਹੇ ਹੋਏ ਸਨ ਜਦੋਂ ਪੁਲਿਸ ਪਾਰਟੀ ਪੁੱਛਗਿੱਛ ਕਰਨ ਲਈ ਇੱਨਾਂ ਵੱਲ ਵਧੀ ਤਾਂ ਦੋਸ਼ੀਆਂ ਨੇ ਆਪਣੇ ਰਿਵਾਲਵਰ ਕੱਢ ਕੇ ਪਿਲਸ ਉਪਰ ਫਾਇਰਿੰਗ ਸੁਰੂ ਕਰ ਦਿੱਤੀ । ਅੱਗੋਂ ਆਪਣੇ ਬਚਾਅ ਵਿੱਚ ਪੁਲਿਸ ਪਾਰਟੀ ਨੇ ਵੀ ਹਵਾਈ ਫਾਇਰ ਕੀਤੇ । ਇਸ ਦੌਰਾਨ ਪੁਲਿਸ ਪਾਰਟੀ ਨੇ ਪਿੱਛਾ ਕਰਦੇ ਹੋਏ ਰਛਪਾਲ ਸਿੰਘ ਉਰਫ ਰਾਣਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦ ਗੋਲੀ ਚਲਾਉਂਦੇ ਸਮੇਂ ਉਸ ਦਾ ਫਾਇਰ ਮਿਸ ਹੋ ਗਿਆ ਅਤੇ ਬਾਕੀ ਦੇ 5 ਮੁਲਜਮ ਫਾਇਰ ਕਰਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ । ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਰਛਪਾਲ ਸਿੰਘ ਪਾਸੋਂ ਇੱਕ ਵਿਦੇਸ਼ੀ ਪਿਸਟਲ ਕੁਝ ਜਿੰਦਾ ਕਾਰਤੂਸ ਤੇ ਨਕਦੀ ਬਰਾਮਦ ਹੋਈ ਹੈ । ਮੁੱਢਲੀ ਪੁੱਛਗਿੱਛ ਵਿੱਚ ਦੋਸ਼ੀ ਨੇ ਦੱਸਿਆ ਕਿ ਭੱਜਣ ਵਾਲੇ ਦੋਸ਼ੀਆਂ ਵਿੱਚ ਗੁਰਜੰਟ ਸਿੰਘ ਉਰਫ ਭੋਲੂ ਪੁੱਤਰ ਸ਼ਵਿੰਦਰ ਸਿੰਘ , ਸੰਦੀਪ ਸਿੰਘ ਵਾਸੀਅਨ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨਤਾਰਨ ਆਦਿ ਸ਼ਾਮਲ ਹਨ । ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸਾਰੇ ਦੋਸ਼ੀਆਂ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਸੰਗੀਨ ਮਾਮਲੇ ਦਰਜ ਹਨ। ਤੇ ਕੁਝ ਦੋਸ਼ੀ ਪੈਰੋਲ ਤੇ ਆਏ ਹਨ । ਦੋਸ਼ੀਆਂ ਪਾਸੋਂ ਮਿਲੀ ਫੋਰਚੂਨਰ ਗੱਡੀ ਬਾਰੇ ਦੱਸਦਿਆਂ ਕਿਹਾ ਕਿ ਇਹ ਗੱਡੀ ਦੋਸ਼ੀਆਂ ਨੇ 2014 ਵਿੱਚ ਪਸਤੌਲ ਦੀ ਨੋਕ ਤੇ ਲੁਧਿਆਣਾ ਤੋਂ ਖੋਹੀ ਸੀ । ਤੇ ਕੁਝ ਹੋਰ ਗੱਡੀਆਂ ਜਿਵੇਂ ਡਸਟਰ , ਸੰਨੀ ਆਦਿ ਗੰਗਾਨਗਰ ਤੋਂ ਇੱਕ ਸਾਲ ਪਹਿਲਾਂ ਖੋਹੀਆਂ ਸਨ । ਡੀ ਐਸ ਪੀ ਸਿੱਧੂ ਨੇ ਦੱਸਿਆ ਕਿ ਇਨਾਂ ਦੋਸ਼ੀਆਂ ਨੂੰ ਫੜਨ ਲਈ ਵੱਖ ਵੱਖ ਟੀਮਾਂ ਬਣਾਈਆਂ ਜਾ ਰਹੀਆਂ ਹਨ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਉਨਾਂ ਦੱਸਿਆ ਕਿ ਦੋਸ਼ੀਆਂ ਦਾ ਕੋਟਕਪੂਰਾ ਵਿਖੇ ਆਉਣ ਦਾ ਕਾਰਨ ਪਤਾ ਲਾਇਆ ਜਾ ਰਿਹਾ ਹੈ ਉਨਾਂ ਦੱਸਿਆ ਕਿ ਇਹ ਦੋਸ਼ੀ ਡਰੱਗਜ ਵੇਚਣ ਤੇ ਸਪਲਾਈ ਕਰਨ ਦਾ ਕੰਮ ਕਰਦੇ ਹਨ। ।