ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਇਨਵੈਸਟ ਪੰਜਾਬ ਸੰਮੇਲਨ ਵਿਚ ਭਾਗੀਦਾਰ ਰਾਜ ਵਜੋਂ ਹਿੱਸਾ ਲੈਣ ਦਾ ਐਲਾਨ

0
1245

 

ਲੁਬਨਿਨ (ਪੋਲੈਂਡ) 29 ਜੁਲਾਈ (ਧਰਮਵੀਰ ਨਾਗਪਾਲ) ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਜੈਨੂਸਜ਼ ਪੀਕੋਕਿਨਸਕੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਉਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਜਿਸ ਵਿਚ ਸ. ਬਾਦਲ ਵਲੋਂ ਪੋਲੈਂਡ ਸਰਕਾਰ ਨੂੰ ਸੂਬੇ ਵਿਚ ਸਾਲ ਦੇ ਅੰਤ ਵਿਚ ਚੰਡੀਗੜ੍ਹ ਵਿਖੇ ਹੋਣ ਵਾਲੇ ਨਿਵੇਸ਼ਕ ਸੰਮੇਲਨ ਵਿਚ ਭਾਗੀਦਾਰ ਦੇਸ਼ ਵਜੋਂ ਹਿੱਸਾ ਲੈਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਵਲੋਂ ਅੱਜ ਲੂਬੈਸਕੀ ਵਿਖੇ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸ. ਬਾਦਲ ਨਾਲ ਮੀਟਿੰਗ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਸੰਮੇਲਨ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ ਗਿਆ । ਲੂਬੇਸਕੀ ਸੂਬਾ ਪੋਲੈਂਡ ਦੇ ਖੇਤੀ ਤੇ ਫੂਡ ਪੋਸ਼ੈਸਿੰਗ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੋਲੈਂਡ ਵਲੋਂ ਭਾਗ ਲੈਣ ਵਾਲੇ ਵਫਦ ਵਿਚ ਸਰਕਾਰੀ ਪ੍ਰਤੀਨਿਧੀਆਂ ਤੋਂ ਇਲਾਵਾ ਉ¤ਘੇ ਨਿਵੇਸ਼ਕ ਵੀ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਯੂਰਪੀਨ ਮਾਰਕੀਟ ਵਿਚ ਦਾਖਲੇ ਲਈ ਪੋਲੈਂਡ ਇਕ ਰਾਸਤੇ ਵਜੋਂ ਉਭਰ ਸਕਦਾ ਹੈ ਤੇ ਨਾਲ ਹੀ ਆਈ.ਟੀ. ਤੇ ਫਾਰਮਾਸੂਟੀਕਲ ਖੇਤਰ ਵਿਚ ਦੋਹੇਂ ਦੇਸ਼ ਵੱਡੇ ਭਾਈਵਾਲ ਹੋ ਸਕਦੇ ਹਨ। ਉਨ੍ਹਾਂ ਵਲੋਂ ਪੰਜਾਬ ਨੂੰ ਦੁੱਧ ਦੀ ਪੈਦਾਵਾਰ ਵਿਚ ਵਾਧੇ ਲਈ ਤਕਨੀਕੀ ਤੇ ਵਿਗਿਆਨਕ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ। ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਦੋਹੇਂ ਧਿਰਾਂ ਦੇ ਕਿਸਾਨਾਂ ਦੀ ਸਹਾਇਤਾ ਲਈ ਤਕਨੀਕੀ ਆਦਨ ਪ੍ਰਦਾਨ ਨਾਲ ਦੋਹੇਂ ਪਾਸੇ ਲਾਭ ਉਠਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੁੱਲਾਂ ਦੀ ਖੇਤੀ ਵਿਚ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ ਜਿਸ ਵਿਚ ਪੋਲੈਂਡ ਸਹਾਇਤਾ ਕਰ ਸਕਦਾ ਹੈ। ਇਸ ਮੌਕੇ ਪੋਲੈਂਡ ਦੇ ਨਿਵੇਸ਼ਕਾਂ ਨਾਲ ਗੱਲਬਾਤ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕ ਸੰਮੇਲਨ ਦੌਰਾਨ ਪੋਲੈਂਡ ਦੇ ਨਿਵੇਸਕਾਂ ਲਈ ਵਿਸ਼ੇਸ਼ ਸ਼ੈਸ਼ਨ ਕਰਵਾਇਆ ਜਾਵੇਗਾ। ਸ. ਬਾਦਲ ਨੇ ਪੋਲੈਂਡ ਸਰਕਾਰ ਨੂੰ ਪੰਜਾਬ ਵਿਚ ਦੁੱਧ ਦੇ ਉਤਪਾਦਨ ਦੇ ਖੇਤਰ ਵਿਚ ਆਧੁਨਿਕ ਤਕਨੀਕਾਂ ਲਈ ਸਹਾਇਤਾ ਲਈ ਅਪੀਲ ਕੀਤੀ ਕਿਉਂਕਿ ਪੰਜਾਬ ਵਿਚ ਕੁੱਲ 8 ਫੀਸਦੀ ਦੁੱਧ ਉਤਪਾਦਨ ਦੇ ਮੁਕਾਬਲੇ ਪੋਲੈਂਡ ਵਿਚ ਇਹ 80 ਫੀਸਦੀ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਨਤੀਜੇ ਵਜੋਂ ਕੇਵਲ 8 ਸਾਲ ਵਿਚ ਹੀ ਉਹ ਸਾਰੇ ਪ੍ਰਾਜੈਕਟ ਦੀ ਲਾਗਤ ਪੂਰੀ ਕਰ ਸਕਦੇ ਹਨ। ਇਸ ਮੌਕੇ ਲੂਬੈਸਕੀ ਵੋਵੋਸ਼ਿਪ ਮਾਰਸ਼ਲ ਸਟਾਵੋਮੀਰ ਸੋਸਨੋਵੀਕੀ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਲੋਂ ਆਪਣੇ ਖੇਤੀ ਉਤਪਾਦਨ ਪਿਛਲੇ 10 ਸਾਲ ਵਿਚ ਦੁੱਗਣਾ ਕੀਤਾ ਗਿਆ ਹੈ ਤੇ ਦੋਹੇਂ ਰਾਜ ਖੇਤੀ ਤੇ ਖੇਤੀ ਸਹਾਇਕ ਖੇਤਰਾਂ ਵਿਚ ਵੱਡੇ ਭਾਗੀਦਾਰ ਬਣ ਸਕਦੇ ਹਨ।

ਪੰਜਾਬ ਨਿਵੇਸ਼ਕ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨੁਰਿੱਧ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ।

ਇਸ ਮੌਕੇ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਪੰਜਾਬ ਸਰਕਾਰ ਦੇ ਵਫਦ ਨਾਲ ਗਏ ਦੋ ਉਦਯੋਗਪਤੀਆਂ ਭਵਦੀਪ ਸਰਦਾਨਾ (ਸੁਖਜੀਤ ਸਟਾਰਚ) ਤੇ ਅਨੂਪ ਬੈਕਟਰ (ਬੈਕਟਰ ਫੂਡ)ਹਾਜ਼ਰ ਸਨ।