ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀ ਵਿਸ਼ਵਵਿਦਿਆਲਿਆਂ ਵਲੋਂ ਕਲਾਕਾਰਾ ਲਈ ਮਹਾਨ ਉਤਸਵ ਦਾ ਅਯੋਜਨ

0
1199

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਨੀਵਾਰ 19 ਸਤੰਬਰ ਨੂੰ ਸਥਾਨਕ ਬਹਾਵਲਪੁਰ ਭਵਨ ਰਾਜਪੁਰਾ ਟਾਊਨ ਵਿੱਖੇ ਪ੍ਰਜਾਪਿਤਾ ਬ੍ਰਹਿਮਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਿਆਂ ਵਲੋਂ ਬ੍ਰਹਿਮਾਕੁਮਾਰੀਜ ਦੇ ਕਲਾ ਅਤੇ ਸੰਸਕ੍ਰਿਤੀ ਵਿਭਾਗ ਦੁਆਰਾ ਇੱਕ ਸ਼ਾਨਦਾਰ ਅਧਿਆਤਮਕ ਉਤਸਵ ਦਾ ਅਯੋਜਨ ਕੀਤਾ ਗਿਆ ਜਿਸਦੇ ਮੁੱਖ ਮਹਿਮਾਨ ਰਾਜਪੁਰਾ ਦੇ ਐਸ ਡੀ ਐਮ ਸ੍ਰੀ ਜੇ.ਕੇ. ਜੈਨ ਅਤੇ ਵਿਸ਼ੇਸ ਮਹਿਮਾਨ ਸ੍ਰੀ ਮੇਹਰ ਮਿੱਤਲ ਅਤੇ ਰਾਜ ਖੁਰਾਨਾ ਸਾਬਕਾ ਰਾਜ ਮੰਤਰੀ ਪੰਜਾਬ ਨੇ ਸ਼ਮਾ ਰੋਸ਼ਨ ਕਰਕੇ ਸ਼ੁਰੁੂਆਤ ਕੀਤੀ। ਇਸ ਉਤਸਵ ਦਾ ਮੁੱਖ ਉਦੇਸ਼ ਕਲਾਕਾਰਾ ਤੇ ਰਚਨਾਕਾਰਾ ਨੂੰ ਉਹਨਾਂ ਦੀ ਸਿਹਤ ਅਤੇ ਸੁੰਦਰ ਸੰਸਾਰ ਬਾਰੇ ਜਾਗਰੂਕ ਕਰਨਾ ਸੀ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾ ਵਿਚੋਂ ਭਾਰਤ ਨਾਟਯਮ ਦੇ ਇਲਾਵਾ ਹੋਰ ਵੀ ਕਈ ਤਰਾਂ ਦੇ ਸੰਗੀਤਕ ਪ੍ਰੌਗਰਾਮਾ ਦੇ ਅਯੋਜਨ ਵਿੱਚ ਲੋਕਾ ਨੇ ਭਰਪੂਰ ਆਨੰਦ ਲਿਆ ਅਤੇ ਕਲਾਕਾਰਾ ਦੇ ਉਤਸਾਹ ਅਤੇ ਉਹਨਾਂ ਦੇ ਅਧਿਆਮਕ ਮਨੋਬਲ ਨੂੰ ਉਤਸ਼ਾਹ ਦੇਣ ਲਈ ਉਹਨਾਂ ਨੂੰ ਸਾਰੇ ਬ੍ਰਹਿਮਕੁਮਾਰੀਜ ਅਤੇ ਕੁਮਾਰ, ਵਰਦਾਨੀ ਭਵਨ ਰਾਜਪੁਰਾ ਟਾਊਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਉਤਸਵ ਸਮਾਰੋਹ ਵਿੱਚ ਬੀ.ਕੇ. ਕੁਸਮ ਦੀਦੀ, ਚੰਦਰਪੁਰ ਰਾਸ਼ਟਰੀ ਕਲਾ ਅਤੇ ਸੰਸਕ੍ਰਿਤੀ ਪ੍ਰਭਾਗ, ਬੀ.ਕੇ ਸਤੀਸ਼ ਮਾਊਂਟ ਆਬੂ ਸੰਗਠਨ ਕਲਾ ਅਤੇ ਸੰਸਕ੍ਰਿਤੀ ਪ੍ਰਭਾਗ ਅਤੇ ਬੀ.ਕੇ. ਸ਼ਾਂਤਾ ਦੀਦੀ ਨਿਰਦੇਸ਼ਕ ਪਟਿਆਲਾ ਖੇਤਰ ਦੇ ਇਲਾਵਾ ਸਵਾਮੀ ਪ੍ਰਯਾਗ ਗਿਰੀ ਜੀ ਦੇ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸਤਰੀ, ਸਮਾਜ ਸੇਵੀ ਕ੍ਰਿਸ਼ਨ ਕੁਕਰੇਜਾ, ਸੰਜੇ ਅਹੂਜਾ ਦੇ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।