ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਸੁਰਿੰਦਰ ਸਿੰਘ ਤੇਜ ਦੀ ਸੁਪਤਨੀ ਸ੍ਰੀਮਤੀ ਤੇਜਿੰਦਰ ਕੋਰ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

0
1556

ਜ਼ੀਰਕਪੁਰ 30 ਅਕਤੂਬਰ (ਧਰਮਵੀਰ ਨਾਗਪਾਲ) ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ੍ਰੀ ਸੁਰਿੰਦਰ ਸਿੰਘ ਤੇਜ ਦੀ ਪਤਨੀ ਸ੍ਰੀਮਤੀ ਤੇਜਿੰਦਰ ਕੌਰ ਜਿਨ•ਾਂ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ•ਾਂ ਦਾ ਅੰਤਿਮ ਸੰਸਕਾਰ ਧਾਰਮਿਕ ਮੁਰਿਆਦਾ ਅਨੂਸਾਰ ਜੀਰਕਪੁਰ ਵਿਖੇ ਕੀਤਾ ਗਿਆ । ਉਨ•ਾਂ ਦੀ ਚਿਤਾ ਨੂੰ ਅੰਗਨੀ ਉਨ•ਾਂ ਦੀ ਇਕਲੋਤੀ ਪੁੱਤਰੀ ਗੁਰਨੀਤ ਕੌਰ ਤੇਜ ਆਈ.ਏ.ਐਸ ਨੇ ਦਿਖਾਈ। ਅੰਤਿਮ ਸੰਸਕਾਰ ਮੌਕੇ ਟ੍ਰਿਬਿਊਨ ਸਮੂਹ ਨਾਲ ਜੁੜੇ, ਪੱਤਰਕਾਰ ਸਾਹਿਬਾਨ , ਬੁੱਧੀਜੀਵੀ, ਸਮਾਜਿਕ, ਧਾਰਮਿਕ ਅਤੇ ਰਾਜਨਿਤਿਕ ਆਗੂਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਸਰਵੇਸ ਕੌਸਲ ਨੇ ਮ੍ਰਿਤਕ ਦੇਹ ਤੇ ਰੀਥ ਰੱਖ ਕੇ ਸਰਧਾਜ਼ਲੀ ਭੇਟ ਕੀਤੀ। ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋ ਉਨ•ਾਂ ਦੇ ਮੀਡੀਆ ਸਲਾਹਾਕਾਰ ਸ੍ਰੀ ਜੰਗਵੀਰ ਸਿੰਘ ਨੇ ਰੀਥ ਰੱਖਕੇ ਸਰਧਾਂਜਲੀ ਭੇਟ ਕੀਤੀ। ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆਂ ਵੱਲੋਂ ਮੁੱਖ ਸੰਸਦੀ ਸਕੱਤਰ ਉਦਯੋਗ ਤੇ ਵਣਜ ਵਿਭਾਗ ਸ੍ਰੀ ਐਨ.ਕੇ. ਸ਼ਰਮਾ ਨੇ ਰੀਥ ਰੱਖਕੇ ਸਰਧਾਜਲੀ ਭੇਟ ਕੀਤੀ। ਇਸ ਤੋਂ ਇਲਾਵਾ ਪ੍ਰਬੰਧਕੀ ਸਕੱਤਰ ਸ੍ਰ: ਜਸਪਾਲ ਸਿੰਘ ਆਈ.ਏ.ਐਸ ਅਤੇ ਐਮ.ਐਲ.ਏ ਸ੍ਰ: ਬਲਬੀਰ ਸਿੰਘ ਸਿੱਧੂ, ਜ਼ਿਲ•ਾ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ੍ਰੀ ਦੀਪਇੰਦਰ ਸਿੰਘ ਢਿੱਲੋ, ਨਗਰ ਕੌਂਸਲ ਜੀਰਕਪੁਰ ਦੇ ਪ੍ਰਧਾਨ ਸ੍ਰੀ ਕੁਲਵਿੰਦਰ ਸਿੰਘ ਸੋਹੀ, ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਡਾ. ਮੇਘਾ ਸਿੰਘ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਜਾਇੰਟ ਡਾਇਰੈਕਟਰ ਸ੍ਰੀ ਉਪਿੰਦਰ ਲਾਂਬਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ ਡੇਰਾਬੱਸੀ ਸ੍ਰੀ ਸ਼ਿਵ ਕੁਮਾਰ ਨੇ ਮ੍ਰਿਤਕ ਦੇਹ ਤੇ ਰੀਥ ਰੱਖਕੇ ਸਰਧਾਂਜਲੀ ਭੇਟ ਕੀਤੀ।