ਪੰਜਾਬ ਗੋਰਮਿੰਟ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਜੀ ਨੂੰ ਮੰਗ ਪੱਤਰ

0
1510

ਲੁਧਿਆਣਾ, 18 ਜਨਵਰੀ (ਸੀ ਐਨ ਆਈ) ਅੱਜ ਮਿਤੀ 18-01-2018 ਨੂੰ ਆਲ ਇੰਡੀਆ ਗੋਰਮਿੰਟ ਡਰਾਇਵਰ ਫੈਡਰੇਸ਼ਨ ਦੇ ਸੱਦੇ ‘ਤੇ ਭਾਰਤ ਦੇ ਸਾਰੇ ਸਰਕਾਰੀ ਡਰਾਇਵਰਾਂ ਦੀਆਂ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਗੋਰਮਿੰਟ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ੍ਰੀ ਪ੍ਰਦੀਪ ਅਗਰਵਾਲ ਜੀ ਨੂੰ ਮੰਗ ਪੱਤਰ ਦਿੱਤਾ ਗਿਆ।
ਉਨਾਨੇ ਕਿਹਾ ਕਿ ਪਹਿਲਾਂ ਵੀ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਆਪਣੀਆਂ ਲਟਕਦੀਆਂ ਮੰਗਾਂ ਦੇ ਹੱਕ ਵਿੱਚ ਕਈ ਵਾਰ ਪੱਤਰ ਲਿਖੇ ਗਏ ਅਤੇ ਮਿਲਣ ਦਾ ਸਮਾਂ ਵੀ ਮੰਗਿਆ ਗਿਆ ਪਰ ਪ੍ਰਧਾਨ ਮੰਤਰੀ ਆਫਿਸ ਵਲੋਂ ਲਾਰਾ ਹੀ ਲਗਾਇਆ ਗਿਆ। ਇਸ ਲਈ ਭਾਰਤ ਦੇ ਸਾਰੇ ਸਰਕਾਰੀ ਡਰਾਇਵਰ ਮਿਤੀ 02-02-2018 ਨੂੰ ਵਿਕਾਸ ਭਵਨ, ਆਈ.ਪੀ.ਇਸਟੇਟ, ਨਿਊ ਦਿੱਲੀ ਤੋਂ ਲੈ ਕੇ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਤੱਕ ਸ਼ਾਂਤੀ ਮਾਰਚ ਕਰਨਗੇ ਅਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮੰਗ ਪੱਤਰ ਦੇਣਗੇ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਲ ਇੰਡੀਆ ਗੋਰਮਿੰਟ ਡਰਾਇਵਰ ਫੈਡਰੇਸ਼ਨ, ਹੈਡ ਆਫਿਸ, ਦਿੱਲੀ ਜੋ ਵੀ ਫੈਸਲਾ ਕਰੇਗੀ ਉਹ ਅੰਤਿਮ ਫੈਸਲਾ ਹੋਵੇਗਾ।
ਅੱਜ ਹੱਕਾਂ ਦੇ ਸਬੰਧ ਵਿਚ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦੇਣ ਸਮੇਂ ਹਰਵਿੰਦਰ ਸਿੰਘ ਕਾਲਾ, ਪ੍ਰਧਾਨ ਨੋਰਥ ਵੈਸਟ ਜੋਨ ਇੰਡੀਆ, ਨਿਰਮਲ ਸਿੰਘ ਗਰੇਵਾਲ, ਜਿਲਾ ਪ੍ਰਧਾਨ, ਪ੍ਰੇਮਜੀਤ ਸਿੰਘ ਗੋਲੂ, ਕੈਸ਼ੀਅਰ ਪੰਜਾਬ, ਲਖਵੀਰ ਸਿੰਘ ਲੱਖਾ, ਜਿਲਾ ਜਨਰਲ ਸਕੱਤਰ, ਬਲਜੀਤ ਸਿੰਘ, ਮਹਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ, ਪ੍ਰਧਾਨ ਕਾਰਪੋਰੇਸ਼ਨ, ਕਸ਼ਮੀਰਾ ਸਿੰਘ, ਬਲਜੀਤ ਸਿੰਘ ਖੰਡੂਰ, ਸੰਜੀਵ ਕੁਮਾਰ ਡੀ.ਸੀ.ਦਫ਼ਤਰ, ਲੁਧਿਆਣਾ, ਗੁਰਪਿੰਦਰ ਸਿੰਘ ਜ਼ਿਲਾ ਵਾਈਸ ਪ੍ਰਧਾਨ, ਸਿੰਗਾਰਾ ਸਿੰਘ, ਦਾਰਾ ਸਿੰਘ, ਕਰਮਜੀਤ ਸਿੰਘ ਸਰਾਭਾ, ਸੰਜੇ ਕੁਮਾਰ, ਬੋਧਰਾਜ, ਰਵੀ ਸੋਨੀ, ਪ੍ਰਭਜੋਤ ਸਿੰਘ ਅਤੇ ਹੋਰ ਸਾਥੀ ਹਾਜਿਰ ਸਨ।